” ਨਾ ਕਰੋ “

(ਸਮਾਜ ਵੀਕਲੀ)

ਦਿਨ ਨੂੰ ਆਰਾਮ ,
ਮਿਹਨਤ ਤੋਂ ਵਿਸ਼ਰਾਮ,
ਨਾ ਕਰੋ , ਨਾ ਕਰੋ, ਨਾ ਕਰੋ।
ਕਰਜ਼ੇ ਨਾਲ ਪਿਆਰ ,
ਬੇਜ਼ੁਬਾਨਾਂ ਨਾਲ਼ ਮਾਰ,
ਨਾ ਕਰੋ , ਨਾ ਕਰੋ , ਨਾ ਕਰੋ ।
ਗਰੀਬ ਦਾ ਤ੍ਰਿਸਕਾਰ ,
ਸ਼ਾਹੂਕਾਰ ਨਾਲ ਪਿਆਰ ,
ਨਾ ਕਰੋ , ਨਾ ਕਰੋ , ਨਾ ਕਰੋ।
ਟੂਟੀ ਖੁੱਲ੍ਹੀ ਛੱਡਣਾ ,
ਬਜ਼ੁਰਗਾਂ ਨੂੰ ਘਰੋਂ ਕੱਢਣਾ ,
ਨਾ ਕਰੋ , ਨਾ ਕਰੋ , ਨਾ ਕਰੋ ।
ਜ਼ਮੀਨ ਨੂੰ ਬੰਜਰ ਰੱਖਣਾ ,
ਪਿੱਠ ‘ਤੇ ਖੰਜਰ ਰੱਖਣਾ ,
ਨਾ ਕਰੋ, ਨਾ ਕਰੋ, ਨਾ ਕਰੋ।
ਦੁਸ਼ਮਣ ਨਾਲ ਨਰਮੀ ,
ਨੌਕਰ ਨਾਲ ਜ਼ਿਆਦਾ ਗਰਮੀ,
ਨਾ ਕਰੋ , ਨਾ ਕਰੋ, ਨਾ ਕਰੋ।
ਨਿੰਦਿਆ ਚੁਗਲੀ ਚੋਰੀ ,
ਕਿਸੇ ਨਾਲ ਬਦਲਾਖੋਰੀ,
ਨਾ ਕਰੋ , ਨਾ ਕਰੋ, ਨਾ ਕਰੋ।
ਜਰ ਜੋਰੁੂ ਜ਼ਮੀਨ ‘ਤੇ ਹੰਕਾਰ ,
ਆਦਮਖੋਰ ਜਾਨਵਰ ਨਾਲ ਪਿਆਰ,
ਨਾ ਕਰੋ , ਨਾ ਕਰੋ, ਨਾ ਕਰੋ।
ਪਰ – ਇਸਤਰੀ ‘ਤੇ ਮਨ ਡੋਲਣਾ,
ਘਰ ਦਾ ਭੇਦ ਖੋਲ੍ਹਣਾ,
ਨਾ ਕਰੋ, ਨਾ ਕਰੋ , ਨਾ ਕਰੋ ।

 


ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article.ਅਜਾਦੀ
Next articleਲੋਕਰਾਜ ਸਰਕਾਰ ਤੇ ਰੁਜ਼ਗਾਰ