ਨਾ ਕਰ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਜੋ ਚੰਗਾ ਨਾ ਲੱਗੇ ਉਸ
ਦਾ ਇਜ਼ਹਾਰ ਨਾ ਕਰ।
ਜੋ ਪੂਰਾ ਨਾਂ ਹੋ ਸਕੇ ਉਸ
ਦਾ ਇਕਰਾਰ ਨਾ ਕਰ।
ਜੋ ਖੁਦ ਤੋਂ ਹੋ ਜਾਵੇ ਉਸ
ਦਾ ਕਿਸੇ ਤੋਂ ਇੰਤਜ਼ਾਰ ਨਾ ਕਰ।
ਹਰ ਕਿਸੇ ਨੂੰ ਦਿਲ ਦੀ
ਸਰਕਾਰ ਬਿਲਕੁਲ ਨਾ ਕਰ।
ਦੁਨੀਆਂ ਵਿਚ ਹਰ ਸ਼ਖਸ
ਦਾ ਤੂੰ ਇਤਬਾਰ ਨਾ ਕਰ।
ਜੋ ਤਣਾਓ ਨੂੰ ਵਧਾਵਾ ਦੇਵੇ
ਉਸ ਨੂੰ ਬਰਕਰਾਰ ਨਾ ਰਖ।
ਕਾਮ, ਕ੍ਰੋਧ, ਲੋਭ,ਮੋਹ, ਹੰਕਾਰ
ਨੂੰ ਆਪਣਾ ਸੰਸਾਰ ਨਾ ਰੱਖ।
ਆਪਣੀ ਪਤਨੀ ਨੂੰ ਛੱਡ ਕੇ
ਕਿਸੇ ਹੋਰ ਨਾਲ ਪਿਆਰ ਨਾ ਰਖ।
ਦੁਸ਼ਮਣ ਬਣ ਜਾਵੇ ਇਹ ਦੁਨੀਆਂ
ਇਹੋ ਜਿਹਾ ਤੂੰ ਵਿਹਾਰ ਨਾ ਰਖ।
ਬੇਟੀਆਂ ਤਾਂ ਹੁੰਦੀਆਂ ਨੇ ਸਾਝਲੀਆਂ
ਕਿਸੇ ਦੇ ਬਾਰੇ ਬੁਰੇ ਵਿਚਾਰ ਨਾ ਰਖ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -302
Next article” ਭਾਰਤ ਦੇਸ਼ ਵਿੱਚ ਰੇਲ ਹਾਦਸਿਆਂ ਦੇ ਦੁਖਾਂਤ”