ਰੁੱਖਾਂ ਨੂੰ ਨਾ ਸਾੜੋ

ਕੁਲਦੀਪ ਚੁੰਬਰ ਕਨੇਡਾ

(ਸਮਾਜ ਵੀਕਲੀ)

ਰੁੱਖਾਂ ਨੂੰ ਨਾ ਸਾੜੋ, ਬੰਦਿਓ ਰੱਬ ਦਿਓ
ਨਾ ਵਾਤਾਵਰਨ ਵਿਗਾੜੋ, ਬੰਦਿਓ ਰੱਬ ਦਿਓ

ਰੁੱਖ ਮਨੁੱਖ ਦਾ ਰਿਸ਼ਤਾ ਪੱਕਾ
ਪਰ ਤੂੰ ਸੱਜਣਾ ਕਰਦੈਂ ਧੱਕਾ
ਨਾ ਆਪਣਾ ਆਪ ਉਜਾੜੋ, ਬੰਦਿਓ ਰੱਬ ਦਿਓ
ਰੁੱਖਾਂ ਨੂੰ ਨਾ ਸਾੜੋ ……..

ਕੀ ਮਿਲਦਾ ਤੈਨੂੰ ਅੱਗਾਂ ਲਾ ਕੇ
ਜੀਵ ਜੰਤੂ ਭੱਠੀ ਵਿੱਚ ਪਾ ਕੇ
ਨਾ ਵਰਕਾ ਧਰਮ ਦਾ ਪਾੜੋ, ਬੰਦਿਓ ਰੱਬ ਦਿਓ
ਰੁੱਖਾਂ ਨੂੰ ਨਾ ਸਾੜੋ ……..

ਸਾਫ਼ ਹਵਾ ਤੇ ਰੱਖੋ ਪਾਣੀ
ਹੋਕਾ ਦਿੰਦੀ ਪੜ੍ਹ ਲਓ ਬਾਣੀ
ਨਾ ਫ਼ਿਤਰਤ ਰੱਬ ਦੀ ਤਾੜੋ, ਬੰਦਿਓ ਰੱਬ ਦਿਓ
ਰੁੱਖਾਂ ਨੂੰ ਨਾ ਸਾੜੋ ……..

ਰੁੱਖ ਫੇਫੜੇ ਧਰਤੀ ਮਾਂ ਦੇ
ਇਹ ਰੁਤਬੇ ਨੇ ਠੰਡੀ ਛਾਂ ਦੇ
ਨਾ ਬਲੀ ਇਹਨਾਂ ਦੀ ਚਾੜ੍ਹੋ , ਬੰਦਿਓ ਰੱਬ ਦਿਓ
ਰੁੱਖਾਂ ਨੂੰ ਨਾ ਸਾੜੋ ……..

‘ਚੁੰਬਰਾ’ ਵਾਤਾਵਰਨ ਸੰਭਾਲੋ
ਬੱਚਿਆਂ ਵਾਂਗ ਰੁੱਖਾਂ ਨੂੰ ਪਾਲੋ
ਗੱਲ ਖਾਨੇ ਅੰਦਰ ਵਾੜੋ, ਬੰਦਿਓ ਰੱਬ ਦਿਓ
ਰੁੱਖਾਂ ਨੂੰ ਨਾ ਸਾੜੋ ……..

ਪੇਸ਼ਕਸ਼ – ਕੁਲਦੀਪ ਚੁੰਬਰ ਕਨੇਡਾ
               604-902-3237

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleNarendra Modi, Authoritarianism and ‘God Complex’
Next articleਉੱਘੇ ਕਾਰੋਬਾਰੀ ਹਰਕੇਸ਼ ਸੋਢੀ ਭਾਰਦਵਾਜ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ਾਲ ਰੈਲੀ ‘ਚ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕੀਤੀ ਸ਼ਿਰਕਤ