ਲੁਧਿਆਣਾ, (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ. ) ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਪਰਮਜੀਤ ਸਿੰਘ ਨੱਤ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਕੋਹੜਾ ਵਿਖੇ ਹੋਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਨੇ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਨੂੰ ਮਜ਼ਬੂਤ ਕਰਨ ਹਿੱਤ ਯੂਨੀਅਨ ਦੇ ਜੱਥੇਬੰਦਕ ਢਾਂਚੇ ਦੇ ਵਿਸਥਾਰ ਦੀ ਮੁਹਿੰਮ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਅਤੇ ਜਥੇਬੰਦੀ ਨਾਲ ਜੁੜੇ ਇਮਾਨਦਾਰ, ਸੁਝਵਾਨ ਜੁਝਾਰੂ ਯੋਧਿਆਂ ਨੂੰ ਉਨ੍ਹਾਂ ਦੇ ਕਾਰਜਾਂ ਅਨੁਸਾਰ ਯੋਗ ਅਹੁਦੇਦਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦੀ ਪ੍ਰਾਪਤੀ ਲਈ ਅੱਜ ਯੂਨੀਅਨ ਦੀ ਮਜ਼ਬੂਤੀ ਲਈ ਸ੍ਰ: ਪ੍ਰਭਦੀਪ ਸਿੰਘ ਸੇਖੋਂ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਪਣੀ ਗੱਲਬਾਤ ਦੌਰਾਨ ਜੱਥੇ: ਨਿਮਾਣਾ ਅਤੇ ਮਖੂ ਨੇ ਸਪਸ਼ਟ ਰੂਪ ਵਿੱਚ ਕਿਹਾ ਕਿਸਾਨਾਂ,ਮਜ਼ਦੂਰਾਂ, ਅਤੇ ਵਪਾਰੀਆਂ ਦੀ ਜਾਇਜ਼ ਹੱਕੀ ਮੰਗਾਂ ਲਈ ਆਪਣੀ ਆਵਾਜ਼ ਨੂੰ ਹਮੇਸ਼ਾਂ ਬੁਲੰਦ ਕੀਤਾ ਹੈ। ਜਿਸ ਦੇ ਸਦਕਾ ਸਮੁੱਚੇ ਉਤਰੀ ਭਾਰਤ ਖਾਸ ਕਰਕੇ ਪੰਜਾਬ ਅੰਦਰ ਅੰਨਦਾਤਾ ਕਿਸਾਨ ਯੂਨੀਅਨ ਇੱਕ ਵੱਡੀ ਕਿਸਾਨ ਸ਼ਕਤੀ ਦੇ ਰੂਪ ਵਜੋਂ ਬੜੀ ਤੇਜ਼ੀ ਨਾਲ ਉਭਰ ਰਹੀ ਹੈ। ਇਸ ਸਮੇਂ ਯੂਥ ਵਿੰਗ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ, ਕੌਮੀ ਜਨਰਲ ਸਕੱਤਰ ਪਰਮਜੀਤ ਸਿੰਘ ਨੱਤ, ਕੌਮੀ ਜਨਰਲ ਸਕੱਤਰ ਸਰਪੰਚ ਨਿਰਮਲ ਸਿੰਘ ਬੇਰਕਲਾਂ, ਕੌਮੀ ਮੀਤ ਪ੍ਰਧਾਨ ਬਲਦੇਵ ਸਿੰਘ ਸੰਧੂ, ਸੁਖਜਿੰਦਰ ਸਿੰਘ ਸੁੱਖੀ ਅਜਨੋਦ, ਤਜਿੰਦਰ ਸਿੰਘ ਬਿੱਟਾ ਕੌਮੀ ਪ੍ਰਚਾਰ ਸਕੱਤਰ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਜਗਦੇਵ ਸਿੰਘ, ਗਗਨਦੀਪ ਸਿੰਘ ਗਿੱਲ, ਜ਼ੋਰਾ ਸਿੰਘ ਸੇਖੋਂ, ਜਸਪਾਲ ਸਿੰਘ ਗਰਚਾ, ਮਿੰਕੂ ਤੇਰੀਆਂ, ਗੋਵਿੰਦ ਸਿੰਘ ਰਾਏ, ਲਵਪ੍ਰੀਤ ਰਾਏ, ਸੁਰਜੀਤ ਸਿੰਘ ਸਾਬਕਾ ਬਲਾਕ ਸੰਮਤੀ, ਰਮੇਸ਼ ਕੁਮਾਰ, ਬੌਬੀ ਸਰਪੰਚ ਸ਼ਾਹਪੁਰ, ਨਵੀਂ ਬੈਂਸ, ਪ੍ਰਿੰਸ ਬੈਂਸ, ਬਿੱਲਾ ਬੁੱਢੇਵਾਲ, ਦਿਪੀ ਪੰਧੇਰ ਪੰਚ, ਪਰਦੀਪ ਸਿੰਘ ਗਰੇਵਾਲ, ਅਜੇ ਪ੍ਰੀਤਪਾਲ ਸਿੰਘ, ਪਰਜੋਤ ਸਿੰਘ, ਜੁਝਾਰ ਸਿੰਘ, ਜਸਵੰਤ ਸਿੰਘ ਜੱਸਾ, ਹਾਜ਼ਰ ਸਨ ।