(ਸਮਾਜ ਵੀਕਲੀ)
ਝੱਲ ਕੇ ਔਕੜਾਂ ਭਾਰੀਆਂ..
ਹੈ ਅੰਨ ਉਗਾਉਂਦਾ..
ਖੁੱਦ ਖੇਤਾਂ ਵਿੱਚ ਰਹਿ ਕੇ ਭੁੱਖਾ..
ਹੈ ਦੂਜਿਆਂ ਨੂੰ ਰੱਜ਼ ਖਵਾਉਂਦਾ..
ਮਿਹਰਾਂ ਤੇਰੀਆਂ ਦਾਤਿਆ..
ਹੈ ਅੰਨਦਾਤਾ ਅਖਵਾਉਂਦਾ..
ਨਿਸਰੀਆਂ ਦੇਖਕੇ ਕਣਕਾਂ..
ਹੈ ਭੰਗੜੇ ਪਾਉਂਦਾ..
ਹੋਵੇ ਜੇ ਕੁਦਰਤ ਦੀ ਮਾਰ..
ਹੈ ਤੇਰੀ ਰਜ਼ਾ ਵਿੱਚ ਗਾਉਂਦਾ..
ਮਿਹਰਾਂ ਤੇਰੀਆਂ ਦਾਤਿਆ..
ਹੈ ਅੰਨਦਾਤਾ ਅਖਵਾਉਂਦਾ..
ਇੱਕ ਪੁੱਤਰ ਖੇਤਾਂ ਵਿੱਚ ਦੂਜਾ..
ਹੈ ਬਾਡਰ ਤੇ ਬਿਠਾਉਂਦਾ..
ਦੇਸ਼ ਦੀ ਖ਼ਾਤਰ ਲੜਦਾ..
ਹੈ ਛਾਤੀ ਵਿੱਚ ਗੋਲੀਆਂ ਖਾਉਂਦਾ..
ਹੋ ਕੇ ਸ਼ਹੀਦ ਫਿਰ ਘਰ ਨੂੰ..
ਹੈ ਤਿਰੰਗੇ ਵਿੱਚ ਲਿਪਟ ਕੇ ਆਉਂਦਾ..
ਮਿਹਰਾਂ ਤੇਰੀਆਂ ਦਾਤਿਆ..
ਹੈ ਸ਼ਹੀਦ ਅਖਵਾਉਂਦਾ..
ਰੱਖ ਕੇ ਪੱਥਰ ਦਿਲ ਤੇ..
ਹੈ ਪੁੱਤਰ ਦੀਆਂ ਘੋੜੀਆਂ ਗਾਉਂਦਾ..
ਕਿਸਾਨ ਜਵਾਨ ਦਾ ਮਿਲ਼ ਕੇ..
ਹੈ ਨਾਹਰਾ ਲਾਉਂਦਾ..
ਮਿਹਰਾਂ ਤੇਰੀਆਂ ਦਾਤਿਆ..
ਹੈ ਅੰਨਦਾਤਾ ਅਖਵਾਉਂਦਾ..
ਮਿਹਰਾਂ ਤੇਰੀਆਂ ਦਾਤਿਆ..
ਹੈ ਸ਼ਹੀਦ ਅਖਵਾਉਂਦਾ..
ਨਿਰਮਲ ਸਿੰਘ ਨਿੰਮਾ ( ਸਮਾਜ ਸੇਵੀ )
ਮੋਬਾ: 9914721831