ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਭਾਈ ਘਨਈਆ ਜੀ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਭਾਈ ਘਨੱਈਆ ਜੀ ਚੈਰੀਟੇਬਲ ਲੈਬ, ਦਿਲਬਾਗ ਸਵੀਟ ਸ਼ਾਪ ਦੇ ਸਾਹਮਣੇ ਕਮਾਲਪੁਰ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਸੰਸਥਾ ਦੇ ਮੈਂਬਰਾਂ ਅਤੇ ਖੂਨਦਾਨੀਆਂ ਵੱਲੋਂ 21 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁਖੀ ਜਗਮੀਤ ਸਿੰਘ ਸੇਠੀ ਨੇ ਦੱਸਿਆ ਕਿ ਖੂਨਦਾਨ ਇਕੱਠਾ ਕਰਨ ਦੀ ਸੇਵਾ ਭਾਈ ਘਨਈਆ ਜੀ ਬਲੱਡ ਬੈਂਕ ਵੱਲੋਂ ਨਿਭਾਈ ਗਈ। ਇਸ ਮੌਕੇ ਖੂਨਦਾਨ ਕਰਨ ਵਾਲੇ ਮੈਂਬਰਾਂ ਨੂੰ ਸੰਸਥਾ ਵੱਲੋਂ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ। ਪ੍ਰਧਾਨ ਸੇਠੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਖੂਨ ਵਹਾਉਣ ਦੀ ਬਜਾਏ ਲੋੜਵੰਦਾਂ ਨੂੰ ਖੂਨਦਾਨ ਕਰਕੇ ਸਮਾਜ ਦੀ ਭਲਾਈ ਲਈ ਕੰਮ ਕਰੀਏ। ਇਸ ਮੌਕੇ ਗੁਰਜੀਤ ਸਿੰਘ ਵਧਾਵਨ, ਮਾਸਟਰ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਕੁਲਵੰਤ ਪਸਰੀਚਾ, ਜਸਵੀਰ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਡਾ: ਐਮ.ਐਸ. ਸੇਠੀ, ਰਛਪਾਲ ਸਿੰਘ, ਬਹਾਦਰ ਸਿੰਘ ਸੁਨੇਤ, ਅਵਤਾਰ ਸਿੰਘ, ਮਨੋਜ ਓਹਰੀ, ਗੁਰਪ੍ਰੀਤ ਕੌਰ, ਵਿਨੋਦ ਕਪੂਰ, ਓਮਕਾਰ ਸਿੰਘ ਧਾਮੀ ਆਦਿ ਮੈਂਬਰ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly