HOME ਘਰੈਲੂ ਗੈਸ ਸਲੰਡਰ ਨਾਂ ਮਿਲਣ ਤੇ ਖਪਤਕਾਰਾ ਨੇ ਲਾਇਆ ਮਹਿਤਪੁਰ ਵਿਖੇ ਧਰਨਾਂ

ਘਰੈਲੂ ਗੈਸ ਸਲੰਡਰ ਨਾਂ ਮਿਲਣ ਤੇ ਖਪਤਕਾਰਾ ਨੇ ਲਾਇਆ ਮਹਿਤਪੁਰ ਵਿਖੇ ਧਰਨਾਂ

3

ਬਜਾਰ ਦੀਆ ਫਾਸਟਫੂਡ ਰੇਹੜੀਆ ਤੇ ਆਮ ਦੇਖਣ ਨੂੰ ਮਿਲ ਜਾਣਗੇ ਚੱਲਦੇ ਘਰੈਲੂ ਗੈਸ ਸਲੰਡਰ :- ਖਪਤਕਾਰਾ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿਛਲੇ ਕਈ ਦਿੱਨਾਂ ਤੋ ਮਹਿਤਪੁਰ ਦੀ ਗੈਸ ਏੰਜਸੀ ਮੋਹਰੇ ਗੈਸ ਸਲੰਡਰ ਲੈਣ ਵਾਲੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ ਘਰੈਲੂ ਗੈਸ ਸਲੰਡਰ ਨਾਂ ਮਿਲਣ ਤੇ ਗੁਸੇ ਵਿੱਚ ਆਏ ਲੋਕਾ ਨੇ ਪਰਜੀਆ ਰੋਡ ਮਹਿਤਪੁਰ ਵਿਖੇ ਧਰਨਾਂ ਲਗਾ ਦਿੱਤਾ । ਉਨਾਂ ਕਿਹਾ ਕਿ ਅਸੀ ਪਿਛਲੇ ਦੋ ਮਹੀਨਿਆ ਤੋ ਆਪਣੇ ਘਰੈਲੂ ਗੈਸ ਸਲੰਡਰ ਦੀ ਬੁਕਿੰਗ ਕਰਵਾਈ ਹੈ ਸਾਨੂੰ ਅੱਜ ਤੱਕ ਸਲੰਡਰ ਨਹੀ ਮਿਲਿਆ ਹੈ ਅਗਰ ਅਸੀ ਏਜਸ ਆਉਦੇ ਹਾਂ ਤਾ ਗੈਸ ਏਜੰਸੀ ਦੇ ਕਰਿੰਦੇ ਸਾਡੇ ਨਾਲ ਮਾੜਾ ਵਿਵਹਾਰ ਕਰੇ ਹਨ ਅਤੇ ਸਾਨੂੰ ਗੈਸ ਸਲੰਡਰ ਤਾ ਇੱਕ ਪਾਸੇ ਪਰਚੀ ਵੀ ਨਹੀ ਦੇ ਰਹੇ ਹਨ । ਉਨਾਂ ਇਹ ਵੀ ਕਿਹਾ ਕਿ ਅਸੀ ਇੱਥੇ ਗਰਮੀ ਵਿੱਚ ਸਲੰਡਰ ਲੈਣ ਲਈ ਜਦੋ ਜਹਿਦ ਕਰ ਰਹੇ ਹਾਂ ਦੂਸਰੇ ਪਾਸ ਮਹਿਤਪੁਰ ਦੇ ਫਾਸਟ ਫੂਡ ਵਾਲੀਆ ਰੇਹੜੀਆ ਤੇ ਘਰੈਲੂ ਗੈਸ ਆਮ ਚੱਲ ਰਹੇ ਹਨ ਪਤਾ ਨਹੀ ਇਹਨਾਂ ਰੇੜੀਆ ਵਾਲਿਆ ਨੂੰ ਘਰੈਲੂ ਗੈਸ ਸਲੰਡਰ ਕੋਨ ਸਪਲਾਈ ਕਰ ਰਿਹਾ ਹੈ । ਭਾਵੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤਾ ਕੀਤੀਆ ਹਨ ਲੋਕਾ ਨੂੰ ਸਮੇ ਸਿਰ ਸਪਲਾਈ ਮਿਲਣੀ ਚਾਹੀਦੀ ਦੂਸਰੇ ਪਾਸੇ ਏਜੰਸੀ ਦੇ ਕਰਮਚਾਰੀਆ ਦੇ ਕੰਨ ਤੇ ਜੂੰ ਵੀ ਨਹੀ ਸਰਕ ਰਹੀ ਹੈ । ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਾਬਾ ਪਲਵਿੰਦਰ ਸਿੰਘ ਚੀਮਾਂ ਨੇ ਕਿਹਾ ਕਿ ਲੋਕਾਂ ਨੂੰ ਘਰੈਲੂ ਗੈਸ ਸਪਲਾਈ ਨਹੀ ਮਿਲ ਰਹੀ ਹੈ ਪਰ ਦੂਸਰੇ ਪਾਸੇ ਇਹੋ ਹੀ ਗੈਸ ਸਲੰਧਰ ਬਲੈਕ ਵਿੱਚ ਪੰਚੀ ਸੋ ਤੋ ਪੰਜਤਾਲੀ ਸੋ ਰੁਪਏ ਵਿੱਚ ਮਿਲ ਜਾਂਦਾ ਹੈ ਗਰੀਬ ਦਹਾੜੀਦਾਰ ਇਸ ਨੂੰ ਕਿਸ ਤਰਾਂ ਲਵੇਗਾ । ਅਸੀ ਪ੍ਰਸ਼ਾਸਨ ਪਾਸੋ ਮੰਗ ਕਰਦੇ ਹਾਂ ਕਿ ਬਲਾਕ ਮਹਿਤਪੁਰ ਦੇ ਲੋਕਾ ਨੂੰ ਸਮੇ ਸਿਰ ਘਰੈਲੂ ਗੈਸ ਸਪਲਾਈ ਨਹੀ ਮਿਲੀ ਤਾ ਪ੍ਰਦਰਸ਼ਨ ਹੋਰ ਤੇਜ ਕੀਤਾ ਜਾਵੇਗਾ ਅਤੇ ਜਲੰਧਰ ਜਗਰਾਓ ਰੋਡ ਬੰਦ ਕੀਤਾ ਜਾਵੇਗਾ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡੀਅਰ ਲੇਕ ਰੈੱਡ ਵਿਂਗਜ਼ ਨੇ ਫਿਰ ਜਿੱਤਿਆ ਹਰਡਰ ਕੱਪ
Next articleਮਹਿਤਪੁਰ ਚੋਂ ਭਾਜਪਾ ਵੱਲੋਂ ਸੰਥਾਪਨਾ ਦਿਵਸ ਮਨਾਇਆ ਗਿਆ ।