HOME ਘਰੈਲੂ ਗੈਸ ਸਲੰਡਰ ਨਾਂ ਮਿਲਣ ਤੇ ਐਚ ਪੀ ਗੈਸ ਏਜੰਸੀ ਮੁਹਰੇ ਕਿਸਾਨਾ...

ਘਰੈਲੂ ਗੈਸ ਸਲੰਡਰ ਨਾਂ ਮਿਲਣ ਤੇ ਐਚ ਪੀ ਗੈਸ ਏਜੰਸੀ ਮੁਹਰੇ ਕਿਸਾਨਾ ਨੇ ਲਾਇਆ ਧਰਨਾਂ

1
ਫੋਟੋ: ਗੈਸ ਏਜੰਸੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਆਗੂ

ਧੜਲੇ ਨਾਲ ਹੋ ਰਹੀ ਘਰੈਲੂ ਗੈਸ ਸਲੰਡਰਾਂ ਦੀ ਬਲੈਕ ਪ੍ਰਾਸ਼ਸਨ ਚੁੱਪ :- ਕਿਸਾਨ ਆਗੂ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਭਾਵੇ ਪ੍ਰਾਸ਼ਸਨ ਅਤੇ ਸਰਕਾਰਾ ਕਹਿ ਰਹੀਆ ਹਨ ਕਿ ਘਰੈਲੂ ਗੈਸ ਸਲੰਡਰ ਲੈਣ ਲਈ ਲੋਕਾ ਨੂੰ ਕੋਈ ਮੁਸ਼ਕਲ ਨਹੀ ਆਉਣੀ ਚਾਹੀਦੀ ਪਰ ਦੂਸਰੇ ਪਾਸ ਮਹਿਤਪੁਰ ਦੀ ਐਚ ਪੀ ਗੈਸ ਏਜੰਸੀ ਦਾ ਮਾਲਕ ਅਤੇ ਕਰਿੰਦੇ ਲੋਕਾ ਨੂੰ ਜਾਣਬੂਕ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਇਹ ਸ਼ਬਦ ਅੱਜ ਕਿਸਾਨ ਜੱਥੇਬੰਦੀ ਦੇ ਆਗੂ ਕਸ਼ਮੀਰ ਸਿੰਘ ਪਨੂੰ ਨੇ ਉਸ ਸਮੇ ਕਹੇ ਜਦੋ ਕਿਸਾਨਾਂ ਨੇ ਐਚ ਪੀ ਗੈਸ ਏਜੰਸੀ ਮਹਿਤਪੁਰ ਮੋਹਰੇ ਕਿਸਾਨਾ ਵੱਲੋ ਧਰਨਾਂ ਲਗਾਇਆ ਗਿਆ ਸੀ । ਪਿਛਲੇ ਕਈ ਮਹੀਨਿਆ ਤੋ ਮਹਿਤਪੁਰ ਦੀ ਐਚ ਪੀ ਗੈਸ ਏੰਜਸੀ ਮੋਹਰੇ ਗੈਸ ਸਲੰਡਰ ਲੈਣ ਵਾਲੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ । ਧਰਨਕਾਰੀਆ ਨੇ ਕਿਹਾ ਕਿ ਅਸੀ ਪਿਛਲੇ ਦੋ ਮਹੀਨਿਆ ਤੋ ਆਪਣੇ ਘਰੈਲੂ ਗੈਸ ਸਲੰਡਰ ਦੀ ਬੁਕਿੰਗ ਕਰਵਾਈ ਹੈ ਸਾਨੂੰ ਅੱਜ ਤੱਕ ਸਲੰਡਰ ਨਹੀ ਮਿਲਿਆ ਹੈ ਸਾਡੀਆ ਬੁਕਿੰਗਾਂ ਕੈਸਂਲ ਕਰ ਦਿੱਤੀਆ ਜਾਂਦੀਆ ਹਨ । ਅਗਰ ਅਸੀ ਏਜਸ ਆਉਦੇ ਹਾਂ ਤਾ ਗੈਸ ਏਜੰਸੀ ਦੇ ਕਰਿੰਦੇ ਸਾਡੇ ਨਾਲ ਮਾੜਾ ਵਿਵਹਾਰ ਕਰੇ ਹਨ ਅਤੇ ਸਾਨੂੰ ਗੈਸ ਸਲੰਡਰ ਤਾ ਇੱਕ ਪਾਸੇ ਪਰਚੀ ਵੀ ਨਹੀ ਦੇ ਰਹੇ ਹਨ । ਉਨਾਂ ਕਿਹਾ ਕਿ ਸਾਨੂੰ ਕਫੀ ਦਿੱਨਾਂ ਤੋ ਸਲੰਡਰ ਨਹੀ ਮਿਲ ਰਿਹਾ ਹੈ ਦੂਸਰੇ ਪਾਸੇ ਐਚ ਪੀ ਗੈਸ ਏਜੰਸੀ ਦੇ ਕਰਿੰਦੇ ਮਹਿਤਪੁਰ ਦੇ ਵਿੱਚ ਸ਼ਰੇਆਮ ਬਲੈਕ ਕਰ ਰਹੇ ਹਨ । ਭਰੋਸੈਯੋਗ ਸੂਤਰਾ ਤੋ ਪਤਾ ਚੱਲਿਆ ਕਿ ਪਿਛਲੇ ਦਿੱਨੀ ਇੱਕ ਵਿਆਹ ਵਿੱਚ ਐਚ ਪੀ ਗੈਸ ਏਜੰਸੀ ਦੇ ਕਰਿੰਦਿਆ ਨੇ ਬਲੈਕ ਵਿੱਚ ਸਲੰਡਰ ਦਿੱਤੀ ਸਨ ਸਲੰਡਰਾਂ ਦੇ ਵਿੱਚ ਘੱਟ ਗੈਸ ਹੋਣ ਕਾਰਨ ਉਸ ਵਿਅਕਤੀਆ ਨੇ ਕਰਿੰਦੀਆ ਦੇ ਸਲੰਡਰ ਆਪਣੇ ਕੋਲ ਰੱਖ ਲਏ । ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤਾ ਕੀਤੀਆ ਹਨ ਲੋਕਾ ਨੂੰ ਸਮੇ ਸਿਰ ਸਪਲਾਈ ਮਿਲਣੀ ਚਾਹੀਦੀ ਦੂਸਰੇ ਪਾਸੇ ਏਜੰਸੀ ਦੇ ਕਰਮਚਾਰੀਆ ਦੇ ਕੰਨ ਤੇ ਜੂੰ ਵੀ ਨਹੀ ਸਰਕ ਰਹੀ ਹੈ । ਕਿਸਾਨ ਆਗੂ ਕਸ਼ਮੀਰ ਸਿੰਘ ਪਨੂੰ ਨੇ ਕਿਹਾ ਕਿ ਅਸੀ ਪ੍ਰਸ਼ਾਸਨ ਪਾਸੋ ਮੰਗ ਕਰਦੇ ਹਾਂ ਕਿ ਬਲਾਕ ਮਹਿਤਪੁਰ ਦੇ ਲੋਕਾ ਨੂੰ ਸਮੇ ਸਿਰ ਘਰੈਲੂ ਗੈਸ ਸਪਲਾਈ ਨਹੀ ਮਿਲੀ ਤਾ ਪ੍ਰਦਰਸ਼ਨ ਹੋਰ ਤੇਜ ਕੀਤਾ ਜਾਵੇਗਾ ਅਤੇ ਜਲੰਧਰ ਜਗਰਾਓ ਰੋਡ ਬੰਦ ਕੀਤਾ ਜਾਵੇਗਾ । ਜਦੋ ਇਸ ਧਰਨੇ ਸਬੰਧੀ ਐਚ ਪੀ ਗੈਸ ਏਜੰਸੀ ਦੇ ਮਾਲਕ ਵਰਿੰਦਰ ਸਿੰਘ ਨਾਲ ਗੱਲ ਕੀਤੀ ਤਾ ਉਨਾਂ ਕਿਹਾ ਕਿ ਪਿਛਿਓ ਸਪਲਾਈ ਦੀ ਘਾਟ ਆਉਣ ਕਾਰਨ ਇਹ ਮੁਸ਼ਕਲ ਆ ਰਹੀ ਹੈ ਭਵਿਖ ਵਿੱਚ ਸਾਰਾ ਕੂਝ ਸਹੀ ਹੋ ਜਾਵੇਗਾ । ਇਸ ਮੌਕੇ ਨਰਿੰਦਰ ਸਿੰਘ ਉਧੋਵਾਲ,ਬਲਵੀਰ ਸਿੰਘ ,ਗੁਰਨਾਮ ਸਿੰਘ ਉਧੋਵਾਲ,ਕੁਲਬੀਰ ਸਿੰਘ ਕੈਮਵਾਲਾ,ਜਸਬੀਰ ਸਿੰਘ,ਬਲਦੇਵ ਸਿੰਘ,ਬਲਰਾਜ ਸਿੰਘ ਅਕਬਰਪੁਰ ਕਲਾਂ,ਇੰਦਰਜੀਤ ਸਿੰਘ ਦਾਨੇਵਾਲ,ਹਰਜਿੰਦਰ ਸਿੰਘ ਖੈਹਰਾ ਮੁਸ਼ਤਰਕਾਂ,ਸੁਖਜਿੰਦਰ ਸਿੰਘ ਜੱਜ,ਕਿਰਪਾਲ ਸਿੰਘ,ਬਲਜੀਤ ਸਿੰਘ ਬਾਲੋਕੀ,ਜਸਪਾਲ ਸਿੰਘ ਬਾਊਪੁਰ,ਮਹਿੰਦਰ ਸਿੰਘ,ਗੁਰਦੇਵ ਸਿੰਘ ਲੋਹਗੜ੍ਹ,ਸਤਪਾਲ ਸਿੰਘ,ਜਸਪਾਲ ਸਿੰਘ ਬਾਊਪੁਰ,ਗੁਰਮੇਲ ਸਿੰਘ ਪਛਾੜੀਆ,ਬਲਵਿੰਦਰ ਸਿੰਘ ਗੌਸੂਵਾਲ ਆਦਿ ਹਾਜਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਚੌਥਾ ਸਲਾਨਾ ਘੋੜੇ-ਘੋੜੀਆਂ ਦੀਆਂ ਸਪੱਟਾ ਦੌੜਾਂ ਦਾ ਮੇਲਾ
Next articleਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਰਹੀ ।