*** ਗੁੱਡੀਆਂ ਸਾੜ ***

(ਸਮਾਜ ਵੀਕਲੀ)
ਭਾਵੇ ਮੇਰੇ ਪਿੰਡ ਮੀਂਹ ਪਿਆ ਨਹੀਂ
ਆਸੇ ਪਾਸੇ ਪੈ ਗਏ
ਅੰਧਵਿਸ਼ਵਾਸ ਦਾ ਤੋੜ ਕੋਈ ਨਹੀਂ
ਗੁੱਡੀਆਂ ਸਾੜ ਕਰੈਡਿਟ ਲੈ ਗਏ
ਜੇ ਗੁੱਡੀਆਂ ਸਾੜਣ ਨਾਲ ਮੀਂਹ ਪੈਂਦਾ
ਜਲ ਥਲ ਹੋਣੀ ਸੀ ਭਾਰੀ
ਬਲਾਤਕਾਰੀ ਤੇ ਕਈ ਦਾਜ਼ ਦੇ ਲੋਭੀ
ਏਥੇ ਧੀਆ ਜਾਂਦੇ ਮਾਰੀ
ਪੜੇ‌ ਲਿਖੇ ਹੋਏ ਕਮਲੇ ਲੋਕੀ, ਬੱਸ
ਡੇਰਿਆਂ ਜੋਗੇ ਰਹਿ ਗਏ
ਅੰਧਵਿਸ਼ਵਾਸ ਦਾ ਤੋੜ ਕੋਈ ਨਹੀਂ
ਗੁੱਡੀਆਂ ਸਾੜ ਕਰੈਡਿਟ ਲੈ ਗਏ
ਮੌਸਮ ਵਿਭਾਗ ਵਾਲਿਆਂ ਨੇ ਗੱਲ
ਪਹਿਲਾਂ ਹੀ ਆਖ ਸੀ ਦਿੱਤੀ
ਵੀਹ ਤਾਰੀਖ ਨੂੰ ਮੀਂਹ ਪਊਗਾ,ਪੈ
ਗਿਆ ਤਰੀਖ ਜੋ ਮਿੱਥੀ
ਗੁੱਡੀਆਂ ਸਾੜਨ ਵਾਲੇ, ਕੁਦਰਤ ਦੇ
ਨਾਲ ਖਹਿ ਗਏ
ਅੰਧਵਿਸ਼ਵਾਸ ਦਾ ਤੋੜ ਕੋਈ ਨਹੀਂ
ਗੁੱਡੀਆਂ ਸਾੜ ਕਰੈਡਿਟ ਲੈ ਗਏ
ਅੱਤ ਦੀ ਗਰਮੀ ਪਈ ਐਤਕੀਂ ਰੁੱਖ
ਲੋਕਾਂ ਨੇ ਸਾੜੇ
ਜੀਵ ਜੰਤੂਆਂ ਦੇ ਆਲਣੇ ਬੱਚੇ ਆਂਡੇ
ਅੱਗ ਵਿੱਚ ਰਾੜੇ੍
ਗੁਰਮੀਤ ਡੁਮਾਣੇ ਵਾਲਿਆਂ ਤੇਰੇ ਦੁੱਖ
ਦਿੱਤੇ ਹੋਏ ਸਹਿ ਗਏ
ਅੰਧਵਿਸ਼ਵਾਸ ਦਾ ਤੋੜ ਕੋਈ ਨਹੀਂ
ਗੁੱਡੀਆਂ ਸਾੜ ਕਰੈਡਿਟ ਲੈ ਗਏ
 ਗੁਰਮੀਤ ਡੁਮਾਣਾ
 ਲੋਹੀਆਂ ਖਾਸ
Previous articleਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ-ਦਰਬਾਰ ਨੇ ਛੱਡੀ ਵੱਖਰੀ ਛਾਪ
Next articleਕੀ ਹਿੰਦੀ ਭਾਸ਼ਾ ਦੇ ਨਾਮ ਤੇ ਅੱਤਵਾਦ ਪੈਰ ਪਸਾਰ ਰਿਹਾ ਹੈ ਪੰਜਾਬ ਵਿੱਚ?