ਕੈਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ‘ਬੱਗੇ ਬੱਗੇ ਬੈਲ ਰੱਖਣੇ’ ਅਤੇ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਸਮੇਤ ਕਈ ਹੋਰ ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਅਹਿਮ ਗੀਤ ਦੇਣ ਵਾਲਾ ਗਾਇਕ ਸੋਹਣ ਸ਼ੰਕਰ ਆਪਣੇ ਨਵੇਂ ਟ੍ਰੈਕ ‘ਗੁੜੀਆ’ ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਇੱਕ ਵਾਰ ਫਿਰ ਪੇਸ਼ ਹੋਇਆ ਹੈ । ਜਿਸ ਸਬੰਧੀ ਉਸ ਨੇ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਇਹ ਟ੍ਰੈਕ ਜਿਸ ਨੂੰ ਉਸਨੇ ਖੁਦ ਹੀ ਲਿਖਿਆ, ਕੰਪੋਜ ਕੀਤਾ ਤੇ ਗਾਇਆ ਹੈ, ਬਹੁਤ ਹੀ ਪਿਆਰਾ ਟ੍ਰੈਕ ਹੈ । ਜੋ ਧੀਆਂ ਦੇ ਪਿਆਰ ਸਤਿਕਾਰ ਦੀ ਗੱਲ ਕਰਦਾ ਹੈ। ਫੋਕ ਸਟੂਡੀਓ ਮੀਡੀਆ ਗਰੁੱਪ ਤੇ ਗੁਰਜੀਤ ਮਾਹਲ ਨੇ ਇਸ ਟਰੈਕ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਕਰਕੇ ਵੱਡਾ ਮਾਣ ਪ੍ਰਾਪਤ ਕੀਤਾ ਹੈ । ਜੱਸੀ ਬ੍ਰਦਰਜ਼ ਨੇ ਇਸ ਖੂਬਸੂਰਤ ਟ੍ਰੈਕ ਦਾ ਬਾਕਮਾਲ ਸੰਗੀਤ ਬਣਾ ਕੇ ਆਪਣੀ ਸੰਗੀਤ ਹੋਂਦ ਨੂੰ ਬਰਕਰਾਰ ਰੱਖਿਆ ਹੈ। ਇਸ ਟ੍ਰੈਕ ਦਾ ਖੂਬਸੂਰਤ ਪੋਸਟਰ ਮਨੀਸ਼ ਕੁਮਾਰ ਨੇ ਡਿਜ਼ਾਇਨ ਅਤੇ ਵੀਡੀਓ ਕੀਤਾ ਹੈ। ਪ੍ਰਮਾਤਮਾ ਕਰੇ ਗਾਇਕ ਸੋਹਣ ਸ਼ੰਕਰ ਦਾ ਇਹ ਟ੍ਰੈਕ ‘ਗੁੜੀਆ’ ਸਮਾਜ ਵਿੱਚ ਧੀਆਂ ਦੇ ਸਤਿਕਾਰ ਨੂੰ ਹੋਰ ਵੀ ਉੱਚਾ ਤੇ ਸੁੱਚਾ ਚੁੱਕੇ, ਸਾਡੀ ਇਹ ਦਿਲੀਂ ਦੁਆ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly