ਸਤਿਗੁਰਾਂ ਦੇ ਮਿਸ਼ਨ ਲਈ ਕਰਦੇ ਰਹਾਂਗੇ ਸਾਰਥਿਕ ਯਤਨ – ਕੌਲ ਬ੍ਰਦਰਜ਼ ਯੂਐਸਏ

‘ਆਸਰਾ ਗੁਰੂ ਰਵਿਦਾਸ ਜੀ ਤੇਰਾ’ ਰਚਨਾ ਨੂੰ ਮਿਲਿਆ ਸੰਗਤ ਦਾ ਭਰਵਾਂ ਹੁੰਗਾਰਾ

ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)-ਜਲੰਧਰ ਸ਼ਹਿਰ ਦੇ ਜੰਡੂ ਸਿੰਘਾ ਦੀ ਧਰਤੀ ਦੇ ਜੰਮਪਲ ਅਤੇ ਅੱਜਕੱਲ੍ਹ ਅਮਰੀਕਾ ਵਿੱਚ ਵਸੇ ਹੋਏ ਕੌਲ ਬ੍ਰਦਰਜ਼ ਮਿਊਜਿਕ ਦੇ ਪ੍ਰੋਡਿਊਸਰ ਚਰਨਜੀਤ ਰਾਏ ਕੌਲ ਯੂਐਸਏ, ਸਰਬਜੀਤ ਕੌਲ ਯੂਐਸਏ, ਮਿੰਟੂ ਕੌਲ ਜੰਡੂ ਸਿੰਘਾ ਅਤੇ ਸੈਂਡੀ ਕੌਲ ਯੂਐਸਏ ਨੇ ਯੂਐਸਏ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਟੀਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ, ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸਾਰਥਿਕ ਯਤਨ ਕਰਦੀ ਰਹੇਗੀ। ਇਸ ਮੌਕੇ ਉਹਨਾਂ ਕਿਹਾ ਕਿ ਇਸ ਆਵਾਜ਼ ਨੂੰ ਬੁਲੰਦ ਕਰਨ ਲਈ ਉਹਨਾਂ ਨੇ ਸੰਗੀਤ ਕਲਚਰ ਰਾਹੀਂ ਵੱਖ ਵੱਖ ਆਵਾਜ਼ਾਂ ਵਿੱਚ ਸਤਿਗੁਰਾਂ ਦੇ ਮਿਸ਼ਨ ਮਹਿਮਾ ਦੇ ਟ੍ਰੈਕ ਰਿਲੀਜ਼ ਕਰਵਾਏ ਹਨ। ਜਿਨ੍ਹਾਂ ਦਾ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਕੌਲ ਬ੍ਰਦਰਜ ਨੇ ਕਿਹਾ ਕਿ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਜੋ ਹਾਲ ਹੀ ਵਿੱਚ ਰਚਨਾ ਪ੍ਰਸਿੱਧ ਗਾਇਕ ਕੇ ਐਸ ਮੱਖਣ ਦੀ ਆਵਾਜ਼ ਵਿੱਚ ਅਤੇ ਰੱਤੂ ਰੰਧਾਵਾ ਦੀ ਕਲਮ ਤੋਂ ਲਿਖਿਆ ਨਿਊਯਾਰਕ ਦੀ ਧਰਤੀ ਤੇ ਰਿਲੀਜ਼ ਕੀਤਾ ਗਿਆ ਸੀ, ਨੂੰ ਸੰਗਤ ਵਲੋਂ ਬਹੁਤ ਹੀ ਪਿਆਰ ਸਤਿਕਾਰ ਨਸੀਬ ਹੋਇਆ ਹੈ।ਜਿਸ ਲਈ ਉਹ ਸਾਰੀ ਸੰਗਤ ਦਾ  ਤਹਿ ਦਿਲ ਤੋਂ ਸ਼ੁਕਰਾਨਾ ਕਰਦੇ ਹਨ। ਉਹਨਾਂ ਉਹ ਸਾਰੇ ਸਾਥੀਆਂ ਦਾ ਧੰਨਵਾਦ ਵੀ ਕੀਤਾ ਜੋ ਸਤਿਗੁਰਾਂ ਦੇ ਮਿਸ਼ਨ ਅਤੇ ਉਨਾਂ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਦਿਨ ਰਾਤ ਯੋਗਦਾਨ ਪਾ ਰਹੇ ਹਨ ਅਤੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਹਨ। ਕੌਲ ਬ੍ਰਦਰਜ਼ ਨੂੰ ਇਸ ਗੱਲ ਦੀ ਮੁਬਾਰਕਬਾਦ ਹੈ, ਕਿ ਉਹਨਾਂ ਨੇ ਹਮੇਸ਼ਾ ਹੀ ਆਪਣੇ ਰਹਿਬਰਾਂ ਦਾ ਸੰਦੇਸ਼ ਜਨ ਜਨ ਤੱਕ ਪਹੁੰਚਾਉਣ ਲਈ ਬਣਦੀ ਭੂਮਿਕਾ ਨਿਭਾਈ ਹੈ । ਅੱਗੇ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਸਾਰਥਿਕ ਕਦਮ ਚੱਕ ਕੇ ਇਸ ਤਰ੍ਹਾਂ ਹੀ ਸਮਾਜ ਅਤੇ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗਾਇਕਾ ਬੱਬਲੀ ਵਿਰਦੀ ਨੇ ਵੀ ਆਪਣੇ ਟ੍ਰੈਕ “ਫੌਜ ਰਵਿਦਾਸੀਆਂ ਦੀ” ਰਾਹੀਂ ਕੀਤੀ ਆਪਣੀ ਆਵਾਜ਼ ਬੁਲੰਦ
Next articleਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਭਾਰਤ ਨੂੰ ਵਿਸ਼ੇਸ਼ ਸਨਮਾਨ ਮਿਲਿਆ, ਅਮਰੀਕਾ ਨੇ ਜੈਸ਼ੰਕਰ ਨਾਲ ਪਹਿਲੀ ਬੈਠਕ ਕੀਤੀ