ਦੋਦਾ: ਸਰਹੰਦ ਨਹਿਰ ’ਚ 125 ਫੁੱਟ ਪਾੜ ਪਿਆ

ਦੋਦਾ (ਸਮਾਜ ਵੀਕਲੀ):  ਇਥੋਂ ਨੇੜਲੇ ਪਿੰਡ ਥਾਂਦੇਵਾਲਾ ਕੋਲ ਸਰੰਹਦ ਹੈੱਡ ਨੰਬਰ 238 ਨਾਲ ਬੀਤੀ ਦੇਰ ਰਾਤ ਸਰਹੰਦ ਨਹਿਰ ਵਿੱਚ ਕਰੀਬ 125 ਫੁੱਟ ਪਾੜ ਪੈ ਗਿਆ। ਇਹ ਪਾੜ ਸਰਹੰਦ ਨਹਿਰ ਤੇ ਰਾਜਸਥਾਨ ਨਹਿਰ ਦੀ ਸਾਂਝੀ ਪਟੜੀ ’ਤੇ ਪੈਣ ਕਾਰਨ ਪਾਣੀ ਰਾਜਸਥਾਨ ਵਿਚ ਪੈ ਰਿਹਾ ਹੈ। ਪਾਣੀ ਨੇ ਪਾੜ ਤੋਂ ਇਲਾਵਾ ਦੂਜੀਆਂ ਪਟੜੀਆਂ ਨੂੰ ਵੀ ਖੋਰਾ ਲਾਇਆ। ਸੂਚਨਾ ਮਿਲਦੇ ਹੀ ਨਹਿਰੀ ਤੇ ਮਾਲ ਮਹਿਕਮੇ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਨਵੀਂ ਬਣੀ ਨਹਿਰ ਵਿੱਚ ਪਾੜ ਪੈਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਜੇ ਖਾਮੀਆਂ ਪਾਈਆਂ ਗਈਆਂ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਪਰ ਏਟੀਐੱਫ ਦੇ ਭਾਅ ਦੋ ਫ਼ੀਸਦ ਵਧਾਏ
Next articleਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਾਰਨ ਪਾਕਿ ਵੱਲੋਂ ਅਮਰੀਕੀ ਸਫ਼ਾਰਤੀ ਅਧਿਕਾਰੀ ਤਲਬ