ਡਾਕਟਰਾਂ ਦੀ ਅਨਗੈਹਲੀ ਤੇ ਥੋਹੜੀ ਦੇਰ ਦੀ ਖੁਸੀ਼ – ਹਾਸ ਵਿਅੰਗ

ਭਗਵਾਨ ਸਿੰਘ ਤੱਗੜ

ਸਮਾਜ ਵੀਕਲੀ ਯੂ ਕੇ-

ਲੇਖਕ— ਭਗਵਾਨ ਸਿੰਘ ਤੱਗੜ 

ਬਲਦੇਵ ਸਿੰਘ ਪੜ੍ਹਣ ਵਿਚ ਹੋਸਿ਼ਆਰ ਹੋਣ ਦੇ ਨਾਲ ਨਾਲ ਹਰ ਕਿਸੇ ਨੁੰ ਆਦਰ ਨਾਲ ਬੁਲਉਂਦਾ ਸੀ ਅਤੇ ਹਰ ਕਿਸੇ ਦੀ ਮਦਦ ਕਰਨ ਵਾਸਤੇ ਹਰ ਵਕਤ ਤਿਆਰ ਰਹਿੰਦਾ ਸੀ, ਚੈਰਿਟੀ ਦਾ ਕੰਮ ਤਾਂ ਉਹ ਆਰੰਭ ਤੋਂ ਹੀ ਕਰਦਾ ਸੀ, ਇਸਦੇ ਇਨ੍ਹਾਂ ਗੁਣਾ ਕਰਕੇ ਉਹ ਕਾਲਜ ਦੇ ਹਰ ਵਿਿਦਆਰਥੀ ਨੂੰ ਚੰਗਾ ਲਗਦਾ ਸੀ। ਉਸਦਾ ਪਿਉ ਚੰਗੇ ਵਪਾਰੀਆਂ ਚ ਗਿਿਣਆਂ ਜਾਂਦਾ ਸੀ ਉਹ ਇਆਤ-ਨਿਰਆਤ ਦਾ ਕੰਮ ਕਰਦਾ ਸੀ। ਬਲਦੇਵ ਮਾਂ-ਪਿਉ ਦਾ ਕੱਲਾ ਪੱਤ ਸੀ ਤੇ ਉਸਨੂੰ ਪੈਸੇ ਦੀ ਕਦੇ ਵੀ ਤੰਗੀ ਨਹੀਂ ਸੀ ਹੋਈ। ਜੇ ਬੰਦੇ ਵਿਚ ਇੰਨੇ ਗੁਣ ਹੋਣ ਤਾਂ ਹਰ ਕੋਈ ਉਸ ਨਾਲ ਮਿੱਤਰਤਾ ਕਰਨੀ ਚਾਹੁੰਦਾ ਹੈ। ਯੁਨੀਵਰਸਤੀ ਵਿਚ ਪੜ੍ਹਦੀ ਇਕ ਕੁੜੀ ਨੂੰ ਬਲਦੇਵ ਚੰਗਾ ਲੱਗਣ ਲੱਗ ਗਿਆ ਸੀ। ਪਹਿਲਾਂ ਉਨ੍ਹਾਂ ਵਿਚ ਦੋਸਤੀ ਹੋਈ ਅਤੇ ਕੁਝ ਚਿਰ ਬਾਅਦ ਉਹ ਇਕ ਦੂਜੇ ਨਾਲ ਪਿਆਰ ਕਰਨ ਲੱਗ ਗਏ ਸਨ। ਲੜਕੀ ਦਾ ਨਾਂ ਰੁਪਿੰਦਰ ਕੌਰ ਸੀ ਸਾਰੇ ਉਸਨੂੰ ਰੂਪ ਕਹਿਕੇ ਬਲਾਂਉਂਦੇ ਸਨ। ਕਦ ਕਾਠ ਤੋਂ ਲੰਮੀ ਹੋਣ ਦੇ ਬਾਵਜੂਦ ਸੋਹਣੀ ਵੀ ਬਹੁਤ ਸੀ, ਹੱਸਮੂਖ ਹੋਣ ਦੇ ਨਾਲ ਨਾਲ ਹਰ ਕਿਸੇ ਨੂੰ ਪਿਆਰ ਨਾਲ ਬਲਾਉਂਦੀ ਸੀ। ਘਰ ਵਿਚ ਉਹ ਚਾਰ ਜੀ ਸਨ ਉਹ ਉਸਦਾ ਭਰਾ ਅਤੇ ਉਸਦੇ ਮਾਂ-ਪਿਉ। ਪਿਉ ਇਕ ਦਫ਼ਤਰ ਵਿਚ ਕੰਮ ਕਰਦਾ ਸੀ, ਅਤੇ ਮਾਂ ਇਕ ਸਕੂਲ ਵਿਚ ਅਧਿਆਪਕਾ ਲੱਗੀ ਹੋਈ ਸੀ। ਮੱਧਵਰਗੀ ਪਰਿਵਾਰ ਹੋਣ ਕਰਕੇ ਬਹੁਤੇ ਅਮੀਰ ਤਾਂ ਨਹੀਂ ਸੀ ਕਹੇ ਜਾ ਸਕਦੇ ਪਰ ਉਨ੍ਹਾਂ ਦਾ ਸੋਹਣਾ ਗੁਜਾਰਾ ਹੋ ਰਿਹਾ ਸੀ ।

ਬਲਦੇਵ ਚਾਰਟਡ ਅਕਾਉਟੈਂਟ ਦੀ ਡਿਗਰੀ ਕਰਕੇ ਇਕ ਫਰਮ ਵਿਚ ਕੰਮ ਤੇ ਲੱਿਗਆ ਹੋਇਆ ਸੀ ਅਤੇ ਰੂਪ ਅਧਿਆਪਕਾ ਲੱਗ ਗਈ ਸੀ । ਇਕ ਦਿਨ ਬਲਦਵੇ ਦੇ ਬਾਪੂ ਕਰਤਾਰ ਸਿੰਘ ਨੇ ਵਿਆਹ ਬਾਰੇ ਗੱਲ ਕਰਦੇ ਹੋਏ ਕਿਹਾ, “ ਮੇਰੇ ਮਿੱਤਰ ਦੀ ਕੁੜੀ ਦਾ ਤੇਰੇ ਵਾਸਤੇ ਰਿਸ਼ਤਾ ਆਇਆ ਹੈ, ਲੜਕੀ ਦਾ ਪਿਉ ਵੀ ਸਾਡੇ ਵਾਂਗ ਵੱਡਾ ਵਪਾਰੀ ਹੈ ਅਤੇ ਸਾਡਾ ਲੈਨ ਦੇਣ ਵੀ ਕਾਫੀ ਹੈ, ਅਤੇ ਉਹ ਮੇਰਾ ਚੰਗਾ ਮਿੱਤਰ ਵੀ ਹੈ ਦੱਸ ਤੇਰੀ ਕੀ ਸਲਾਹ ਹੈ।” ਬਲਦੇਵ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ, “ ਬਾਪੂ, ਮੈਂ ਮੇਰੇ ਨਾਲ ਇਕ ਕੁੜੀ ਪੜ੍ਹਦੀ ਸੀ ਉਸ ਨਾਲ ਵਿਆਹ ਦਾ ਇਕਰਾਰ ਕਰ ਚੁੱਕਿਆ ਹਾਂ, ਮੈਂ ਉਸ ਨਾਲ ਹੀ ਵਿਆਹ ਕਰਵਾਉਂਗਾ।” “ ਤੇ ਕੁੜੀ ਦੇ ਪਿਉ ਨਾਲ ਮੈਂ ਜਿਹੜਾ ਵਾਅਦਾ ਕਰ ਚੁਕਿਆ ਹਾਂ ਉਸਨੂੰ ਮੈਂ ਜਵਾਬ ਨਹੀਂ ਦੇ ਸਕਦਾ, ਮੈਂ ਤਾਂ ਕਹਿਨਾ ਹਾਂ ਵਿਆਹ ਕਰਵਾਲੈ ਤੇ ਆਪਣਾ ਵਪਾਰ ਸੰਭਾਲ। ਤੈਨੂੰ ਨੌਕਰੀ ਕਰਨ ਕੋਈ ਜਰੂਰਤ ਨਹੀਂ।” ਬਲਦੇਵ ਦਾ ਪਿਉ ਕਰਤਾਰ ਸਿੰਘ ਕਹਿ ਰਿਹਾ ਸੀ। “ ਬਾਪੂ ਗੱਲ ਕਰਨ ਤੋਂ ਪਹਿਲਾਂ ਮੈਥੋਂ ਪੁੱਛ ਤਾਂ ਸੀ।” “ ਮੈ ਸੋਚਿਆ ਤੂੰ ਕੋਈ ਮਾਈਂਡ ਨਹੀਂ ਕਰੇਂਗਾ ਇਨਾਂ ਕੂ ਤਾਂ ਮੇਰਾ ਤੇਰੇ ਤੇ ਹੱਕ ਹੈਗਾ ਹੀ ਹੈ।” “ ਨਹੀਂ ਬਾਪੂ ਮੈਂ ਉਸ ਕੂੜੀ ਨਾਲ ਵਾਅਦਾ ਕਰ ਚੁੱਕਿਆ ਹਾਂ, ਹੁਣ ਮੈਂ ਪਿੱਛੇ ਨਹੀਂ ਹਟ ਸਕਦਾ।” ਬਲਦੇਵ ਦੀ ਮਾਂ ਬਲਬੀਰ ਕੌਰ ਨੇ ਵੀ ਬਥੇਰੀਆਂ ਮਿਨਤਾਂ ਕੀਤੀਆਂ, ਉਹ ਤਾਂ ਇੱਥੋਂ ਤੱਕ ਵੀ ਕਹਿ ਗਈ ਕਿ ਜੇ ਤੁੰ ਸਾਡੀ ਗੱਲ ਨਾ ਮੰਨੀ ਤਾਂ ਮੈਂ ਜਹਿਰ ਖਾਕੇ ਮਰ ਜਾਵਾਂਗੀ। ਤੇ ਬਲਦੇਵ ਦਾ ਕਹਿਣਾ ਸੀ, “ ਬੀਬੀ ਸਭ ਆਵਦੀ ਆਈ ਤੇ ਮਰਦੇ ਐ ਤੇਰੀ ਇਹ ਧਮਕੀ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਣਾ ।” ਕਰਤਾਰ ਸਿੰਘ ਕਹਿ ਰਿਹਾ ਸੀ, “ ਪੁੱਤ ਮੈ ਕੂੜੀ ਦੇ ਪਿਉ ਨੂੰ ਵਾਅਦਾ ਕਰ ਚੱੁਕਿਆ ਹਾਂ ਮੇਰੀ ਬੇਇਜਤੀ ਨਾ ਕਰਾ, ਜੇ ਤੂੰ ਉਸ ਕੁੜੀ ਨਾਲ ਵਿਆਹ ਨਾ ਕਰਵਾਇਆ ਤਾਂ, ਦੇਖਲੀਂ ਮੈਂ ਆਪਣੀ ਜੈਦਾਦ ਤੋਂ ਤੈਨੂੰ ਬੇਦਖਲ ਕਰ ਦੇਵਾਂਗਾ। ਨਾਲੇ ਤੂੰ ਕਹਿਨੈ ਹੈਂ ਕਿ ਕੂੜੀ ਦੇ ਘਰ ਵਾਲੇ ਸਾਡੇ ਵਾਂਗ ਅਮੀਰ ਨਹੀਂ ਹਨ ਪੁੱਤ ਬਰਾਬਰ ਦੇ ਮਿਆਰ ਵਾਲੇ ਬੰਦਿਆਂ ਨਾਲ ਰਿਸ਼ਤਾ ਜੋੜੀਦਾ ਹੁੰਦਾ ਹੈ।” ਤੇ ਬਲਦੇਵ ਦਾ ਕਹਿਣਾ ਸੀ ਕਿ, “ ਇਹੋ ਜਿਹੀ ਜੈਦਾਦ ਦਾ ਕੀ ਕਰਨਾ ਹੈ ਜਿੱਥੇ ਇਨਸਾਨ ਨੂੰ ਖੁਸੀ਼ ਨਾ ਮਿਲੇ। ਨਾਲੇ ਅਸੀਂ ਦੋਵੇਂ ਜੀ ਕੰਮ ਕਰਦੇ ਐਂ ਸਾਡਾ ਗੁਜਾਰਾ ਵੀ ਹੋ ਜਾਵੇਗਾ।” ਬਲਦੇਵ ਤੇ ਮਾਂ-ਪਿੳੇੁ ਦੀਆਂ ਧਮਕੀਆਂ ਦਾ ਕੋਈ ਅਸਰ ਨਾ ਹੋਇਆ ਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਬਲਦੇਵ ਦੇ ਵਲੋਂ ਉਸਦੇ ਮਾਂ ਪਿਉ ਦੇ ਨਾਲ ਕੋਈ ਰਿਸ਼ਤੇਦਾਰ ਨੇ ਵਿਆਹ ਵਿਚ ਸਿ਼ਰਕਤ ਨਾਂ ਕੀਤੀ ਅਤੇ ਉਹ ਆਵਦਾ ਘਰ ਲੈਕੇ ਅਲਗ ਰਹਿਣ ਲੱਗ ਗਏ।

ਅਖ਼ੀਰ ਦੋ ਸਾਲ ਬਾਅਦ ਬਲਦੇਵ ਦੇ ਮਾਂ-ਪਿਉ ਨੂੰ ਹੀ ਆਕੇ ਬਲਦੇਵ ਨੂੰ ਮਨਾਂਉਂਣਾ ਪਿਆ। ਬਲਦੇਵ ਦੇ ਘਰ ਆਜਾਣ ਤੋਂ ਬਾਅਦ ਕਰਤਾਰ ਸਿੰਘ ਨੇ ਖੁਸ਼ੀ ਵਿਚ ਵੱਡਾ ਫੰਕਸ਼ਨ ਕੀਤਾ ਫੰਕਸ਼ਣ ਵਿਚ ਉਸ ਕੂੜੀ ਦੇ ਘਰ ਵਾਲੇ ਵੀ ਆਏ ਹਏ ਸਨ, ਜਿਨ੍ਹਾਂ ਨਾਲ ਬਲਦੇਵ ਦੇ ਰਿਸ਼ਤੇ ਦੀ ਗੱਲ ਨਹੀਂ ਸੀ ਬਣੀ। ਉਹ ਖੁਸ਼ ਵੀ ਸੀ ਕਰਤਾਰ ਸਿੰਘ ਨੂੰ ਕਹਿਣ ਲੱਿਗਆ, “ ਭਾਜੀ ਚੰਗਾ ਹੀ ਹੋਇਆ ਮੇਰੀ ਕੂੜੀ ਦਾ ਵਿਆਹ ਬਲਦੇਵ ਨਾਲ ਨਹੀ ਹੋਇਆ, ਉਹ ਤਾਂ ਆਪ ਕਾਲਜ ਦੇ ਕਿਸੇ ਲੜਕੇ ਨਾਲ ਪਿਆਰ ਕਰਦੀ ਤੇ ਵਿਆਹ ਤੋਂ ਬਆਦ ਉਹ ਦੋਵੇਂ ਬੜੇ ਖੁਸ਼ ਹਨ। ਭਾਜੀ ਅਜਕਲ੍ਹ ਦੇ ਬੱਚੇ ਆਵਦੀ ਮਰਜੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਸਾਨੂੰ ਵੀ ਜਮਾਨੇ ਦੇ ਨਾਲ ਬਦਲਣਾ ਚਾਹੀਦਾ ਹੈ, ਅਪਣੀ ਜਿਦ ਨਹੀ ਪਗਾਉਣੀ ਚਾਹੀਦੀ।”

ਬਲਦੇਵ ਦੇ ਵਿਆਹ ਹੋਏ ਨੂੰ ਪੰਜ ਸਾਲ ਹੋ ਚੁੱਕੇ ਸਨ ਪਰ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ ਹੋਇਆ ਬਲਦੇਵ ਨੇ ਸੋਚਿਆ ਬੱਚਾ ਹੋਰ ਦੋ ਸਾਲ ਤਾਂਈਂ ਹੋ ਜਾਵੇਗਾ ਹਾਲੇ ਕਿਹੜਾ ਬੁੜ੍ਹੇ ਹੋਏ ਹਾਂ ਪਰ ਪੰਜ ਸਾਲ ਹੋਰ ਬੀਤ ਗਏ ਪਰ ਬੱਚਾ ਨਾ ਹੋਇਆ ਉਨ੍ਹਾਂ ਨੇ ਬਹੁਤ ਇਲਾਜ ਕਰਵਾਏ ਪਰ ਕੋਈ ਲਾਭ ਨਾ ਹੋਇਆ ਲੋਕ ਰੂਪ ਨੂੰ ਮੇਹਣੇ ਮਾਰਣ ਲੱਗ ਗਏ ਕਰਤਾਰ ਸਿੰਘ ਨੂੰ ਇਹ ਫਿਕਰ ਖਾਈ ਜਾਂਦਾ ਸੀ ਕਿ ਜੇ ਕੋਈ ਉਲਾਦਾ ਨਾ ਹੋਈ ਤਾਂ ਐਡੇ ਵੱਡੇ ਵਪਾਰ ਨੂੰ ਕੌਣ ਸਾਂਭੂਗਾ। ਬਲਬੀਰ ਕੋਰ ਤਾਂ ਨਿੱਤ ਗਲਾਂ ਸੁਣਾਉਂਦੀ ਹੋਈ ਕਹਿੰਦੀ ਸੀ ਕਿ ਅਸੀਂ ਬਹੁਤ ਵਾਰੀ ਕਿਹਾ ਸੀ ਕਿ ਰੂਪ ਨਾਲ ਵਿਆਹ ਨਾ ਕਰਵਾ ਅਤੇ ਅਸੀਂ ਜਿਸ ਕੁੜੀ ਦੇ ਰਿਸ਼ਤੇ ਬਾਰੇ ਕਹਿੰਦੇ ਸੀ, ਉਸ ਕੂੜੀ ਦੇ ਦੋ ਜੁਆਕ ਵੀ ਹੋ ਗਏ ਹਨ, ਮੈਂ ਤਾਂ ਕਹਿਨੀ ਐਂ ਪੁੱਤ ਹਾਲੇ ਵੀ ਵੇਲਾ ਹੈ ਇਸਨੂੰ ਛੱਡਦੇ ਤੇ ਦੂਜਾ ਵਿਆਹ ਕਰਵਾ ਲੈ। ਬਲਦੇਵ ਦਾ ਕਹਿਣਾ ਸੀ ਕਿ ਬੀਬੀ ਮੈਂ ਰੂਪ ਨੂੰ ਕਿਵੇਂ ਛੱਡ ਦਿਆਂ ਮੈਂ ਉਸ ਨਾਲ ਜਿ਼ਦਗੀ ਭਰ ਦਾ ਸਾਥ ਨਿਭਾੳਂੁਣ ਦਾ ਵਾਅਦਾ ਕੀਤਾ ਹੈ । ਤੇ ਇਕ ਦਿਨ ਬਲਦੇਵ ਦੀ ਬੀਬੀ ਨੇ ਇਹ ਵੀ ਕਿਹਾ ਕਿ ਚਲੱ ਰੂਪ ਨੂੰ ਬਾਬਾ ਜੀ ਕੋਲ ਲੈ ਚੱਲੀਏ ਬਾਬਾ ਜੀ ਨੇ ਬਹੁਤਿਆਂ ਦੀ ਗੋਦ ਹਰੀ ਕੀਤੀ ਹੈ । “ਬੀਬੀ ਤੇਰਾ ਕਿਤੇ ਦਿਮਾਗ ਤਾਂ ਨਹੀਂ ਚੱਲ ਗਿਆ, ਸਿੱਖ ਹੋਕੇ ਸਾਨੂੰ ਬਾਬੇ ਕੋਲ ਜਾਣ ਨੂੰ ਕਹਿਨੀ ਹੈਂ , ਬੱਚੇ ਤਾਂ ਵਾਹੇਗੁਰੂ ਦੀ ਕਿਰਪਾ ਨਾਲ ਹੁੰਦੇ ਹਨ, ਮੈਂ ਮਨੰਦਾ ਹਾਂ ਇਸ ਦੁਨਿਆਂ ਵਿਚ ਸੱਚੇ ਸੰਤ ਵੀ ਹਨ ਪਰ ਬਹੁਤੇ ਸੰਤ ਤਾਂ ਆਪਣਾ ਵਪਾਰ ਚਲਾਉਂਦੇ ਹਨ ਜੇ ਤੁਸੀਂ ਕਹੋ ਤਾਂ ਅਸੀ ਬੱਚਾ ਅਡੋਪਟ ਕਰ ਲੈਨੇ ਹਾਂ, ਸਾਡੀ ਵੀ ਇਹੀ ਸਲਾਹ ਹੈ।” ਪਰ ਬਲਦੇਵ ਦੇ ਮਾਂ-ਪਿੳੇ ਨੇ ਬੱਚਾ ਅਡੋਪਟ ਕਰਨ ਵਾਸਤੇ ਬਿਲਕੁਲ ਹੀ ਨਾਂਹ ਕਰ ਦਿੱਤੀ ਸੀ , ਕਹਿਣ ਲੱਗੇ, “ ਸਾਨੂੰ ਤਾਂ ਆਵਦੀ ਉਲਾਦ ਚਾਹੀਦੀ ਹੈ।”

ਇਕ ਦਿਨ ਘਰ ਵਿਚ ਆਏ ਮੇਹਿਮਾਨਾਂ ਨੂੰ ਦੇਖ ਕੇ ਬਲਦੇਵ ਨੇ ਪੁਛਿਆਂ, “ ਬੀਬੀ ਇਹ ਕੌਣ ਹਨ। “ “ਬਲਦੇਵ ਪੁੱਤ, ਇਹ ਆਪਣੀ ਕੂੜੀ ਦਾ ਰਿਸਤਾ ਲੈਕੇ ਆਏ ਹਨ । “ ਬੀਬੀ, “ ਬਾਪੂ ਨੂੰ ਐਸ ਉਮਰ ਵਿਚ ਵਿਆਹ ਕਰਵਾੳਣ ਦੀ ਕੀ ਸੁਝੀ, ਤੈਥੋਂ ਬਾਪੂ ਨੂੰ ਵਰਜਿਆ ਨਹੀਂ ਸੀ ਗਿਆ, ਚੱਲ ਬੀਬੀ ਅਜਕਲ੍ਹ ਤਾਂ ਰਿਵਾਜ ਹੀ ਹੈ ਚੰਗਾ ਬੀਬੀ ਬਾਪੂ ਵੀ ਵਿਆਹ ਕਰਵਾਕੇ ਖੁਸ਼ ਹੋ ਜਾਵੇਗਾ। “ “ ਚੱਲ ਕਮਲਾ ਨਾ ਹੋਵੇ ਤਾਂ, ਇਹ ਲੋਕ ਤੇਰੇ ਰਿਸ਼ਤੇ ਬਾਰੇ ਆਏ ਹਨ। “ ਬੀਬੀ, “ ਮੇਰਾ ਤਾਂ ਵਿਆਹ ਹੋ ਚੁਕਿਆ ਹੈ ।” ਤੇ ਬਲਦੇਵ ਨੇ ਉਨ੍ਹਾਂ ਲੋਕਾਂ ਨੂੰ ਦੋ ਚਾਰ ਸੁਣਾਕੇ ਇਕ ਤਾਂ ਘਰੋਂ ਕੱਢ ਦਿੱਤਾ ਤੇ ਬੀਬੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਖ਼ਬਰਦਾਰ ਜੇ ਅੱਗੇ ਤੋਂ ਮੇਰੇ ਵਿਆਹ ਦੀ ਗੱਲ ਵੀ ਕੀਤੀ ਤਾਂ।” ਤੇ ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਮਿਹਣਿਆਂ ਤੋਂ ਤੰਗ ਆਕੇ ਉਹ ਫੇਰ ਆਪਣੇ ਘਰ ਵਿਚ ਆਕੇ ਰਹਿਣ ਲੱਗ ਪਏ। ਇਕ ਦਿਨ ਰੂਪ ਨੇ ਬਲਦੇਵ ਨੂੰ ਕਿਹਾ, “ ਦਿਨੋ ਦਿਨ ਮੋਟੇ ਹੁੰਦੇ ਜਾਨੇ ਹੋਂ ਜਾਉ ਜਾਕੇ ਕਿਸੇ ਡਾਕਟਰ ਨੁੰ ਦਿਖਾਂਉ।”

ਭਲਦੇਵ ਨੇ ਵੀ ਰੂਪ ਦੀ ਕਹੀ ਹੋਈ ਗੱਲ ਨੂੰ ਮਹਿਸੂਸ ਕੀਤਾ ਅਤੇ ਇਕ ਪਰਾਈਵੇਟ ਹਸਪਤਾਲ ਵਿਚ ਆਵਦਾ ਟੈਸਟ ਕਰਵਾਉਣ ਚਲਾ ਗਿਆ ਡਾਕਟਰ ਨੇ ਕਈ ਟੈਸਟ ਕਰਨ ਤੋਂ ਬਾਅਦ ਉਸਦਾ ਬਲੱਡ ਅਤੇ ਪਸ਼ਾਬ ਦੇ ਸਾਂਪਲ ਵੀ ਲੈ ਲਏ ਅਤੇ ਕਿਹਾ ਕਿ ਅਸੀਂ ਇਕ ਹਫ਼ਤੇ ਬਆਦ ਰਿਪੋਰਟ ਭੇਜ ਦੇਵਾਂਗੇ। ਇਕ ਹਫਤੇ ਬਾਅਦ ਡਾਕਟਰ ਵੱਲੋਂ ਆਏ ਖੱਤ ਨੂੰ ਪੜ੍ਹਕੇ ਇਕ ਵਾਰੀ ਤਾਂ ਬਲਦੇਵ ਡਿੱਗਣ ਵਾਲਾ ਹੋ ਗਿਆ ਰਿਪੋਰਟ ਵਿਚ ਲਿਿਖਆ ਸੀ ਵਧਾਈ ਹੋਵੇ ਤੁਹਾਡੇ ਬੱਚਾ ਹੋਣ ਵਾਲਾ ਹੈ। ਰੂਪ ਰਿਪੋਰਟ ਪੜ੍ਹਕੇ ਬੜੀ ਹੱਸੀ ਅਤੇ ਕਹਿਣ ਲੱਗੀ, “ ਕੋਈ ਨਹੀਂ ਇਕੋ ਹੀ ਗੱਲ ਹੈ ਜੁਆਕ ਤੁਹਾਨੂੰ ਹੋਵੇਗਾ ਜਾਂ ਮੈਨੂੰ ਨਾਲੇ ਤਹਾਨੂੰ ਵੀ ਪਤਾ ਲਗ ਜਾਵੇਗਾ ਕਿ ਗਰ੍ਹਭ ਠੈਹਰਣ ਤੋਂ ਲੈਕੇ ਬੱਚਾ ਹੋਣ ਤੱਕ ਬੁੜ੍ਹੀਆਂ ਕਿੰਨੀ ਤਕਲੀਫ਼ ਸਹਿੰਦੀਆਂ ਹਨ। ਮੈਂ ਵੀ ਕਹਾਂ ਢਿੱਡ ਇਨੰਾ ਕਿਉਂ ਵਧਦਾ ਜਾਂਦਾ ਹੈ”, ਮੈਂ ਤਾਂ ਸੋਚਿਆ ਸੀ ਕਿ ਤੁਸੀਂ ਮੋਟੇ ਹੁੰਦੇ ਜਾਨੇ ਹੋਂ ਇੱਥੇ ਤਾਂ ਗੱਲ ਹੀ ਹੋਰ ਬਣੀ ਪਈ ਹੈ ।” ਦੋਵੇਂ ਜਣੇ ਰਿਪੋਰਟ ਪੜ੍ਹ ਕੇ ਬੜੇ ਖੁਸ਼ ਹੌਏ ਬਲਦੇਵ ਸੋਚ ਰਿਹਾ ਸੀ ਕਿ ਮੈਡੀਕਲ ਸਾਈਂਸ ਨੇ ਕਿੰਨੀ ਤਰੱਕੀ ਕਰ ਲਈ ਹੈ ਬੰਦਿਆਂ ਦੇ ਜੁਆਕ ਹੋਣ ਲੱਗ ਗਏ ਹਨ। ਹੁਣ ੳਨ੍ਹਾਂ ਦੋਹਾਂ ਨੂੰ ਇਕ ਹੋਰ ਗਲੱ ਦਾ ਫਿਕਰ ਪੈ ਗਿਆ ਕਿ ਲੋਕ ਕੀ ਸੋਚਣਗੇ। ਰੂਪ ਕਹਿਣ ਲੱਗੀ , “ਜੀ ਇਹ ਖੁਸ਼ਖਬਰੀ ਸੁਣਾਕੇ ਲੋਕਾਂ ਦੇ ਨਿੱਤ ਦੇ ਮਿਹਣਿਆਂ ਤੋਂ ਬਚਿਆ ਜਾ ਸਕਦਾ ਹੈ, ਫੇਰ ਕੋਈ ਹੋਰ ਹਲ ਢੂੰਡ ਲਵਾਂਗੇ। “ ਲੋਕਾਂ ਨੂੰ ਪਤਾ ਲੱਗਣ ਤੋਂ ਬਆਦ ਲੋਕ ਆਕੇ ਵਧਾਈ ਦੇਣ ਲੱਗ ਪਏ ਉਨ੍ਹਾਂ ਤੇ ਕੋਈ ਯਕੀਨ ਨਹੀਂ ਸੀ ਕਰ ਰਿਹਾ ਜਦੋਂ ਰੂਪ ਨੇ ਕਿਹਾ ਕਿ ਇਹ ਬੱਚੇ ਦੇ ਬਾਪ ਬਣਨ ਵਾਲੇ ਹਨ ਮਾਂ-ਪਿਉ ਤੇ ਸਾਰੇ ਰਿਸ਼ਤੇ ਦਾਰ ਕਹਿ ਰਹੇ ਸਨ ਇੱਕੋ ਹੀ ਗੱਲ ਤੁਸੀਂ ਮਾਂ ਬਣਨ ਵਾਲੇ ਹੋਂ ਤੇ ਇਹ ਕੁਦਰਤੀ ਹੈ ਬਲਦੇਵ ਬਾਪ ਬਣ ਜਾਵੇਗਾ। ਘਰ ਵਿਚ ਖੁਸ਼ੀਆਂ ਮਨਾਈਆਂ ਗਈਆਂ ਲੱਡੂ ਵੰਡੇ ਗਏ ਕਰਤਾਰ ਸਿੰਘ ਨੇ ਤਾਂ ਵੱਡਾ ਫ਼ਂਕਸਣ ਕਰਕੇ ਖੁਸ਼ੀ ਮਨਾਈ । ਬਲਬੀਰ ਕੌਰ ਤਾਂ ਕਹਿ ਰਹੀ ਸੀ ਬੇਸ਼ਕ ਰੂਪ ਬਾਬੇ ਕੋਲ ਨਹੀ ਗਈ ਪਰ ਇਹ ਸਭ ਬਾਬੇ ਦੀ ਕਿਰਪਾ ਨਾਲ ਹੋਇਆ ਹੈ ਹੁਣ ਤਾਂ ਉਹ ਨੁੰਹ ਰਾਣੀ ਨੂੰ ਮਿਹਣੇ ਵੀ ਨਹੀਂ ਸੀ ਦਿੰਦੀ ਅਤੇ ਰੋਜ ਮੱਤਾਂ ਦਿੰਦੀ ਰਹਿੰਦੀ ਸੀ ਕਿ ਇਹ ਨਹੀਂ ਖਾਣਾ ਉਹ ਨਹੀਂ ਖਾਣਾ, ਬਹੁਤਾ ਭਾਰਾ ਕੰਮ ਨਹੀਂ ਕਰਨਾ ਮੈਂ ਤਾਂ ਕਹਿਨੀ ਹਾਂ ਬੱਚਾ ਹੋਣ ਤੱਕ ਇਸ ਘਰ ਵਿਚ ਆਕੇ ਰਹਿਣ ਲੱਗ ਜਾਉ ਰੂਪ ਤੈਨੂੰ ਕੰਮ ਕਰਨ ਦੀ ਕੋਈ ਜਰੂਰਤ ਨਹੀਂ , ਦਸਾਂ ਸਾਲਾਂ ਬਾਆਦ ਵਾਹਿਗੁਰੂ ਨੇ ਮੇਹਰ ਕੀਤੀ ਹੈ ਮੈਂ ਨਹੀਂ ਚਾਹੁੰਦੀ ਕੁਝ ਗਲਤ ਹੋ ਜਾਵੇ ।

ਉਸ ਦਿਨ ਤੋਂ ਬਆਦ ਤਾਂ ਬਲਬੀਰ ਕੌਰ ਰੂਪ ਦੀ ਬੜੀ ਦੇਖਭਾਲ ਹੋਣ ਲੱਗ ਗਈ ਅਤੇ ਰੂਪ ਨੂੰੰ ਖੁਸ਼ੀ ਸੀ ਕਿ ਲੋਕਾਂ ਦੇ ਨਿੱਤ ਦੇ ਮਿਹਣਿਆਂ ਤੋਂ ਤਾਂ ਛੁਟਕਾਰਾ ਹੋਇਆ। ਬਲਦੇਵ ਅਤੇ ਰੂਪ ਨੇ ਸਲਾਹ ਕੀਤੀ ਕਿ ਬੱਚਾ ਭਾਵਂੇ ਮੇਰੇ ਹੀ ਹੋ ਜਾਵੇ ਪਰ ਹੁਣ ਜਦੋਂ ਸਾਰੇ ਗੱਲ ਫੈਲ ਗਈ ਹੈੈ ਕਿ ਤੇਰੇ ਬੱਚਾ ਹੋਣ ਵਾਲਾ ਹੈ ਕੋਈ ਉਪਾਅ ਤਾਂ ਕਰਨਾ ਹੀ ਪਵੇਗਾ। ਅਜਕਲ਼੍ਹ ਬਥੇਰੇ ਹੱਸਪਤਾਲ ਦਵਾਈਆ ਦੇਕੇ ਫੇਕ ਪਰੈਗਨੈੰਸੀ ਕਰ ਦਿੰਦੇ ਹਨ ਤੇ ਜਦੋਂ ਮੇੇਰੇ ਬੱਚਾ ਹੋਣ ਵਾਲਾ ਹੋਇਆ ਤਾਂ ਬੱਚਾ ਘਰ ਲੈ ਅਵਾਂਗੇ ਕਿਸੇ ਨੂੰ ਪਤਾ ਵੀ ਨਹੀਂ ਲਗੱਣਾ ਕਿ ਇਹ ਬੱਚਾ ਤੇਰੇ ਪੈਦਾ ਹੋੋਿੲਆ ਕਿ ਮੇਰੇ।” ਪਰ ਰੂਪ ਨੂੰ ਫੇਕ ਪਰੈਗਨੈਨਸੀ ਕਰਾਇਆ ਹਾਲੇ ਚਾਰ ਕੂ ਮਹੀਨੇ ਹੋਏ ਸਨ ਉਨ੍ਹਾਂ ਦੋਨਾ ਨੂੰ ਇਕ ਹੋਰ ਸਮਸਿਆ ਨੇ ਆ ਘੇਰਿਆ ਡਾਕਟਰਾਂ ਦਾ ਇਕ ਹੋਰ ਖੱਤ ਆ ਗਿਆ ਲਿਿਖਆ ਸੀ ਬਲਦੇਵ ਸਿੰਘ ਜੀ ਸਾਨੂੰ ਅਫਸੋਸ ਹੈ ਕਿ ਅਸੀਂ ਤੁਹਾਨੂੰ ਗਲਤ ਰਿਪੋਰਟ ਭੇਜ ਦਿੱਤੀ ਸੀ ਦਰਅਸਲ ਤੁਹਾਡੇ ਪਸ਼ਾਬ ਦੇ ਸਾਂਪਲ ਤੇ ਕਿਸੇ ਬੀਬੀ ਦਾ ਨਾਂ ਗਲਤੀ ਨਾਲ ਲਿਖ ਦਿੱਤਾ ਸੀ ਤੁਹਾਨੂੰ ਕੋਈ ਬੱਚਾ ਨਹੀਂ ਹੋਣ ਵਾਲਾ ਅਸੀਂ ਫੇਰ ਇਕ ਵਾਰੀ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ। ਉਸ ਬੀਬੀ ਨੁੰ ਅਸੀਂ ਖੱਤ ਲਿਖ ਕੇ ਖੁਸ਼ਖਬਰੀ ਦੇ ਦਿੱਤੀ ਹੈ। ਬਲਦੇਵ ਨੇ ਵਾਪਸ ਡਾਕਟਰ ਨੂੰ ਲਿਿਖਆ ਕਿ ਬੀਬੀ ਨੂੰੂ ਤਾਂ ਤੁਸੀਂ ਖੁਸ਼ਖਬਰੀ ਦੇ ਦਿੱਤੀ ਹੈ ਮੇਰੇ ਵਾਸਤੇ ਤਾਂ ਪੰਗਾ ਪਾ ਦਿੱਤਾ । “ ਮੇਰਾ ਢਿਡ ਵੱਡਾ ਹੁੰਦਾ ਜਾਂਦਾ ਹੈ ਹੁਣ ਕੀ ਕਰੀਏ ।”ਰੂਪ ਨੇ ਬਲਦੇਵ ਅੱਗੇ ਚਿੰਤਾ ਜਾਹਰ ਕੀਤੀ । ਹੁਣ ਤਾਂ ਸਾਨੂੰ ਬੱਚਾ ਅਡੋਪਟ ਕਰਨ ਵਾਸਤੇ ਡਾਕਟਰਾਂ ਨੂੰ ਪੁੱਛਣਾ ਹੀ ਪਵੇਗਾ ਤੇ ਜਿੱਥੇ ਰੂਪ ਫੇਕ ਪਰੈਗਨੈਂਨਸੀ ਦਾ ਇਲਾਜ ਕਰਵਾ ਰਹੀ ਸੀ ਉਸ ਹਸਪਤਾਲ ਵਾਲਿਆਂ ਨੇ ਕਿਹਾ , “ਬੱਚਾ ਤਾਂ ਤੁਹਾਨੂੰ ਮਿਲ ਜਾਵੇਗਾ ਪਰ ਅਡੋਪਸ਼ਨ ਦੇ ਪੈਸੇ ਜਰੂਰ ਲੱਗਣਗੇ।” ਤੇ ਬਲਦੇਵ ਅਤੇ ਰੂਪ ਪੈਸੇ ਦੇਣ ਨੂੰ ਤਿਆਰ ਹੋ ਗੲੈ ਨੌਂ ਮਹੀਨੇ ਬਾਅਦ ਉਹ ਹਿਲ ਸਟੇਸ਼ਨ ਤੇ ਚਲੇ ਗਏ ਕਿੳਂੁਕਿ ਡਾਕਟਰਾਂ ਨੇ ਬਹਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਕੁਝ ਕੰਪਲੀਕੇਸ਼ਨ ਆ ਗਈ ਹੈ। ਬਲਦੇਵ ਅਤੇ ਰੂਪ ਨੇ ਹਸਪਤਾਲ ਵਾਲਿਆਂ ਨੂੰ ਸਖਤ ਹਿਦਾਇਤ ਕੀਤੀ ਸੀ ਕਿ ਇਹ ਰਾਜ, ਰਾਜ ਹੀ ਰਹੇ ਅਤੇ ਡਾਕਟਰਾਂ ਨੇ ਇਸ ਗੱਲ ਦੀ ਗਰੰਟੀ ਦੇ ਦਿੱਤੀ ਸੀ ਬੱਚੇ ਕਰਕੇ ਕਰਤਾਰ ਸਿੰਘ ਅਤੇ ਬਲਬੀਰ ਕੌਰ ਵੀੰ ਹਿਲਸਟੇਸਨ ਤੇ ਜਾਣ ਵਾਸਤੇ਼ ਮੰਨ ਗਏ, ਤੇ ਬਲਦੇਵ ਅਤੇ ਰੂਪ ਉਸ ਹਸਪਤਾਲ ਤੋਂ ਇਕ ਬੱਚੀ ਲੈ ਆਏ ਉਸ ਬੱਚੀ ਨੂੰ ਇਕ ਔਰਤ ਨੇ ਦੋ ਦਿਨ ਪਹਿਲਾਂ ਹੀ ਜਨਮ ਦਿੱਤਾ ਸੀ । ਕਰਤਾਰ ਸਿੰਘ ਅਤੇ ਬਲਬੀਰ ਕੌਰ ਨੇ ਢੇਰ ਸਾਰੀਆਂ ਖੁਸ਼ੀਆਂ ਮਨਾਈਆਂ ਕਿਉਂਕਿ ਉਨ੍ਹਾਂ ਦੇ ਘਰ ਦਸਾਂ ਸਾਲਾਂ ਬਾਅਦ ਬੱਚਾ ਹੋਇਆ ਸੀ । ਕੁਦਰਤੀ ਸਾਲ ਬਾਅਦ ਰੂਪ ਨੇ ਇਕ ਲੜਕੇ ਨੂੰ ਜਨਮ ਦਿੱਤਾ ਬਲਦੇਵ ਅਤੇ ਰੂਪ ਸੋਚ ਰਹੇ ਸਨ ਕਿ ਬੱਚੀ ਕਿੰਨੀ ਭਾਗ ਸ਼ਾਲੀ ਹੈ ਵੀਰ ਨੂੰ ਲੈਕੇ ਆਈ ਹੈ। ਕਰਤਾਰ ਸਿੰਘ ਦੀ ਤਾਂ ਖੁਸੀ਼ ਦਾ ਟਿਕਾਣਾ ਹੀ ਨਹੀਂ ਸੀ ਰਿਹਾ ਕਿਉਕਿ ਘਰ ਵਿਚ ਜੈਦਾਦ ਦਾ ਵਾਰਸ ਆ ਗਿਆ ਸੀ ।

Previous articleਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਚ ਵਿਦਿਆਰਥੀਆਂ ਲਈ ਨਰਸਿੰਗ ਸਹੁੰ ਚੁੱਕ ਸਮਾਗਮ
Next articleUPSC ਸਿਵਲ ਸਰਵਿਸਿਜ਼ ਇਮਤਿਹਾਨ 2024 ਦਾ ਫਾਈਨਲ ਨਤੀਜਾ ਘੋਸ਼ਿਤ, ਸ਼ਕਤੀ ਦੂਬੇ ਸਿਖਰ ‘ਤੇ