ਤਾਰਾ ਸਿੰਘ ਚੇੜਾ ਤੇ ਗੁਰਦੀਪ ਸਿੰਘ ਮੁਕੱਦਮ ਦੀਆਂ ਪੁਸਤਕਾਂ ਲੋਕ ਅਰਪਣ
ਬੰਗਾ (ਸਮਾਜ ਵੀਕਲੀ) ਦੁਆਬਾ ਸਾਹਿਤ ਸਭਾ ਲਧਾਣਾ ਝਿੱਕਾ ਵਲੋਂ ਸਵ.ਚੜੵਤ ਸਿੰਘ ‘ ਮੁਕੱਦਮ ‘ ਯਾਦਗਾਰੀ ਲਾਇਬ੍ਰੇਰੀ ਲਧਾਣਾ ਝਿੱਕਾ ਦੇ ਵਿਹੜੇ ‘ਚ ਸਲਾਨਾ ਸਨਮਾਨ ਸਮਰੋਹ ਅਤੇ ਕਵੀ ਸੰਮੇਲਨ ਦਾ ਆਯੋਜਨ ਕਰਵਾਇਆ ਗਿਆ।ਪ੍ਰੋ: ਸੰਧੂ ਵਰਿਆਣਵੀ (ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ), ਪੱਤਰਕਾਰ ਤੇ ਸਾਹਿਤਕਾਰ ਸ: ਕਮਲਜੀਤ ਸਿੰਘ ਬਣਵੈਤ ਅਤੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਪੰਜਾਬੀ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਪੰਜਾਬੀ ਸਾਹਿਤ ਜਗਤ ਦੀਆਂ ਉੱਘੀਆਂ ਸਖਸੀਅਤਾਂ ਪਵਨ ਭੰਮੀਆਂ ਨੂੰ,ਸਵ ਜੁਗਿੰਦਰ ਸਿੰਘ ‘ ਕੰਵਲ ‘ ਯਾਦਗਾਰੀ ਪੁਰਸਕਾਰ, ਸ੍ਰੀਮਤੀ ਜਸਵੰਤ ਕੌਰ ਸੈਣੀ (ਡਾ) ਜੀ ਨੂੰ ਸਵ: ਸਾਥੀ ਲੁਧਿਆਣਵੀ ਯਾਦਗਾਰੀ ਪੁਰਸਕਾਰ, ਸ੍ਰੀਮਤੀ ਰਜਨੀ ਸ਼ਰਮਾ ਜੀ ਨੂੰ, ਸਵ:ਅਰਜੁਨ ਸਿੰਘ ‘ ਧੂਮਾਂ ‘ ਯਾਦਗਾਰੀ ਪੁਰਸਕਾਰ ਅਤੇ ਸ੍ਰੀਮਤੀ ਅਮਰਜੀਤ ਕੌਰ ‘ ਅਮਰ ‘ ਜੀ ਨੂੰ ਸਵ: ਪਾਖਰ ਸਿੰਘ ‘ ਮਿਸਤਰੀ ‘ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੱਤਪਾਲ ਸਾਹਲੋਂ, ਜਸਵਿੰਦਰ ਜੱਸੀ, ਸੁਰਿੰਦਰ ਪਾਲ ਸਿੰਘ, ਦਵਿੰਦਰ ਜੱਸਲ, ਰਣਜੀਤ ਪੋਸੀ, ਦਲਜੀਤ ਮਹਿਮੀ, ਹਰਦਿਆਲ ਹੁਸ਼ਿਆਰਪੁਰੀ, ਸਰਵਣ ਸਿੱਧੂ ਮੋਰਾਂਵਾਲੀ, ਸੋਹਣ ਸਿੰਘ ਸੂਨੀ, ਰਣਵੀਰ ਸਦਰਪੁਰ, ਸੰਤੋਖ ਸਿੰਘ ਵੀਰ ਜੀ, ਸ਼ਾਮ ਸੁੰਦਰ ਅਵਤਾਰ ਪੱਖੋਵਾਲ, ਜਸਬਿੰਦਰ ਜੱਸੀ,ਦੀਪ ਸੇਰਗਿੱਲ, ਸੁਰਿੰਦਰ ਕੌਰ ਸੈਣੀ,ਸੁਖਦੇਵ ਗੰਢਵਾਂ, ਜਸਵੀਰ ਮੋਰੋਂ, ਨੂਰਕੰਵਲ, ਮਨਦੀਪ ਜਗਤਪੁਰੀ,ਸੀਤਲ ਝਿੱਕਾ, ਤੀਰਥ ਚੰਦ ਸਰੋਆ, ਜਸਵਿੰਦਰ ਭਟੋਆ, ਦੀਪ ਸ਼ੇਰਗਿੱਲ, ਮਨਦੀਪ ਮਨਸੂਹਾ, ਤਰਨਜੀਤ ਗੋਗੋਂ,ਜੋਗਾ ਸਿੰਘ ਲੰਬੜਦਾਰ, ਬਲਵੀਰ ਬੀ ਓ, ਗੁਰਨਾਮ ਬਾਵਾ, ਸੋਮਾ ਸਬਲੋਕ, ਸ਼ਾਮ ਸੁੰਦਰ ਹੋਰਨਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਆਏ ਹੋਏ ਸਾਰੇ ਕਵੀਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰੋ: ਸੰਧੂ ਵਰਿਆਣਵੀ,ਕਮਲਜੀਤ ਸਿੰਘ ਬਨਵੈਤ ਅਤੇ ਜਗਦੀਸ਼ ਰਾਣਾ ਨੇ ਬੋਲਦਿਆਂ ਪੰਜਾਬੀ ਸ਼ਾਇਰੀ ਦੀ ਅਜੋਕੀ ਸਥਿਤੀ ਉੱਤੇ ਵਿਚਾਰ ਰੱਖਦਿਆਂ ਕਿਹਾ ਕਿ ਪਿੰਡ ਵਿੱਚ ਪੁਸਤਕ ਲਾਇਬ੍ਰੇਰੀ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਾਹਿਤ ਨਾਲ਼ ਜੋੜਨ ਦੀ ਸਖ਼ਤ ਲੋੜ ਹੈ। ਉਹਨਾਂ ਨੌਜਵਾਨ ਕਵੀਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਅਤੇ ਸਨਮਾਨ ਪ੍ਰਾਪਤ ਕਰਨ ਵਾਲ਼ੇ ਸਾਰੇ ਹੀ ਸਾਹਿਤਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਸ਼ਾਇਰੀ ਲਈ ਇਹ ਬੇਹੱਦ ਚੰਗੀ ਗੱਲ ਹੈ ਕਿ ਨਵੇਂ ਸ਼ਾਇਰ ਵੀ ਲੋਕ ਮਸਲਿਆਂ ਤੇ ਖੁੱਲ੍ਹ ਕੇ ਲਿਖ ਰਹੇ ਹਨ।ਇਸ ਮੌਕੇ ਪ੍ਰੋ: ਸੰਧੂ ਵਰਿਆਣਵੀ ਜੀ ਅਤੇ ਜਗਦੀਸ਼ ਰਾਣਾ ਵਲੋਂ ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬਰੇਰੀ ਲਧਾਣਾ ਝਿੱਕਾ ਵਾਸਤੇ ਸਭਾ ਦੇ ਮੈਂਬਰਾਂ ਨੂੰ ਵੱਖ ਵੱਖ ਸਾਹਿਤਕਾਰਾਂ ਦੀਆਂ ਡੇਢ ਦਰਜਣ ਤੋਂ ਵੱਧ ਕਿਤਾਬਾਂ ਵੀ ਭੇਟ ਕੀਤੀਆਂ। ਸਮਾਗ਼ਮ ਦੌਰਾਨ ਸਭਾ ਅਤੇ ਲਧਾਣਾ ਝਿੱਕਾ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਪ੍ਰੋ. ਸੰਧੂ ਵਰਿਆਣਵੀ, ਜਗਦੀਸ਼ ਰਾਣਾ ਜੀ ਅਤੇ ਕਮਲਜੀਤ ਬਣਵੈਤ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਸਮਾਗ਼ਮ ਵਿਚ ਸਭਾ ਦੇ ਪ੍ਰਧਾਨ ਸ: ਤਾਰਾ ਸਿੰਘ ਚੇੜਾ ਦਾ ਕਾਵਿ ਸੰਗ੍ਰਹਿ, ‘ ਬਿਰਹਾ ਵਿਹੜੇ ਵਸਿਆ ਅਤੇ ਗੁਰਦੀਪ ਸਿੰਘ ਮੁਕੱਦਮ ਵਲੋਂ ਲਿਖੀ, ‘ ਮੇਰੇ ਸਾਹੀਂ ਵਸਿਆ ਮੇਰਾ ਪਿੰਡ ਲਧਾਣਾ ਝਿੱਕਾ ‘ (ਇਤਿਹਾਸ) ਕਿਤਾਬਾਂ ਨੂੰ ਲੋਕ ਅਰਪਣ ਵੀ ਕੀਤਾ ਗਿਆ।
ਇਸ ਸਮੇ ਤਾਰਾ ਸਿੰਘ ਚੇੜਾ ਪ੍ਰਧਾਨ, ਗੁਰਦੀਪ ਸੈਣੀ ਉਪ ਪ੍ਰਧਾਨ, ਕੈਪ ਦੌਲਤ ਸਿੰਘ ਮੁੱਖ ਸਕੱਤਰ, ਗੁਰਦੀਪ ਸਿੰਘ ਮੁਕੱਦਮ ਵਿੱਤ ਸਕੱਤਰ, ਸਤਵੰਤ ਕੌਰ ਸਰਪੰਚ, ਕੁਲਦੀਪ ਕੌਰ ਪੰਚ, ਮਨਜੀਤ ਕੌਰ ਬਣਵੈਤ,ਮਨਜੀਤ ਸਿੰਘ ਨਾਮਧਾਰੀ ਪੰਚ, ਅਮਰੀਕ ਸਿੰਘ ਬਣਵੈਤ ਯੂ ਐਸ ਏ, ਸੀਤਲ ਸਿੰਘ ਟਾਕ, ਸੋਹਣ ਸਿੰਘ ਟਾਕ ਕਨੇਡਾ,ਸਤਨਾਮ ਸਿੰਘ ਮੁਕੱਦਮ, ਗੁਰਦੀਪ ਸਿੰਘ ਪੰਚ ਨਿਰਮਲ ਜੀਤ ਸਿੰਘ ਸੋਨੂ ਆਦਿ ਹਾਜਰ ਸਨ।