(ਸਮਾਜ ਵੀਕਲੀ)
ਜ਼ਮੀਨਾਂ ਵਿੱਕ ਗਈਆਂ,
ਕਈਆਂ ਹੱਥੋਂ ਨਿਕਲੀਆਂ,
ਵਿੱਚ ਨਸ਼ਿਆਂ ਹੁਲਾਰੇ,
ਤੁਸੀ ਹੱਸਦੇ ਹੋ?
ਹੁਣ ਠੇਕੇ ਖੁੱਲੇ,
ਕੱਢਣੀ ਘਰ ਭੁੱਲੇ,
ਬੈਠ ਅਹਾਤੇ ਲਈਏ ਨਜ਼ਾਰੇ,
ਤੁਸੀ ਹੱਸਦੇ ਹੋ?
ਚੰਦਰੇ ਨਸ਼ਿਆਂ ਜੋਬਨ ਰੋਲਿਆ,
ਸਿਉਂਕ ਖਾਧਾ ਕਿੱਕਰ ਹੋਇਆ,
ਨਾ ਜਵਾਨੀ ਸਤਿਕਾਰੇ,
ਤੁਸੀਂ ਹੱਸਦੇ ਹੋ?
ਜਦ ਤੋਬਾ ਕਰੀਏ ਨਸ਼ਿਆਂ ਤੋਂ,
ਇਸ ਵੱਲ ਮੂੰਹ ਨਾ ਕਰੀਏ”ਸੰਗਰੂਰਵੀ”,
ਨਾ ਸਾਨੂੰ ਕੋਈ ਫਿਟਕਾਰੇ,
ਤੁਸੀਂ ਹੱਸਦੇ ਹੋ?
ਸਰਬਜੀਤ ਸੰਗਰੂਰਵੀ
9463162463