ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ:ਖੇਤੀਬਾੜੀ ਵਿਭਾਗ, ਸਮਰਾਲਾ

(ਸਮਾਜ ਵੀਕਲੀ)  ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਮਰਾਲਾ ਨੇ ਡਾ ਪ੍ਰਕਾਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਿਸਾਨ ਜਾਗਰੂਕਤਾ ਕੈਂਪ ਪਿੰਡ ਸੰਗਤਪੁਰਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਕਿਸਾਨ ਵੀਰਾ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਾ ਸੀ।  ਇਸ ਮੌਕੇ ਕਿਸਾਨਾਂ ਨੂੰ ਸੰਬਧਿਤ ਕਰਕੇ ਹੋਏ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲਾ ਨੇ ਕਿਹਾ ਕਿ ਝੋਨੇ ਦੇ ਨਾੜ ਵਿੱਚ ਵੱਡੀ ਮਾਤਰਾ ਵਿਚ ਖੁਰਾਕੀ ਤੱਤ ਹੁੰਦੇ ਹਨ ਇਸ ਲਈ ਨਾੜ ਨੂੰ ਖੇਤ ਵਿਚ ਵਧਾਉਣਾ ਚਾਹੀਦਾ ਹੈ। ਇਸ ਨਾਲ਼ ਸਾਡੇ ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਉਹਨਾਂ ਕਿਸਾਨ ਵੀਰਾ ਨੂੰ ਝੋਨੇ ਦਾ ਅਪਣਾ ਬੀਜ ਆਪਣੇ ਖੇਤ ਵਿਚੋ ਹੀ ਰੱਖਣ ਦੇ ਜਰੂਰੀ ਨੁਕਤੇ ਸਾਂਝੇ ਕੀਤੇ। ਉਹਨਾਂ ਖੇਤੀ ਖਰਚੇ ਘਟਾਉਣ ਲਈ ਪਰਾਲੀ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕਰਨ ਦੀ ਸਲਾਹ ਦਿੱਤੀ। ਇਸ ਪ੍ਰੋਗਰਾਮ ਦੌਰਾਨ ਸਰ ਫੇਸ ਸੀਡਰ ਨਾਲ਼ ਕਣਕ ਦੀ ਬਿਜਾਈ ਕਾਮਯਾਬ ਤਰੀਕੇ ਨਾਲ ਕਰਨ ਵਾਲੇ ਅਗਾਂਹਵਧੂ ਸੋਚ ਵਾਲੇ ਕਿਸਾਨ ਅਵਤਾਰ ਸਿੰਘ ਅਤੇ ਦਿਲਬਾਗ ਸਿੰਘ ਨੇ ਅਪਣੇ ਤਜ਼ਰਬੇ ਵੀ ਸਾਂਝੇ ਕੀਤੇ।
ਇਸ ਮੌਕੇ ਉਹਨਾਂ ਹਾਜਿਰ ਕਿਸਾਨ ਵੀਰਾ ਦਾ ਧੰਨਵਾਦ ਵੀ ਕੀਤਾ। ਕਿਸਾਨ ਵੀਰਾ ਵਿਚੋਂ ਦਿਲਬਾਗ ਸਿੰਘ, ਚੇਤੰਨ ਸਿੰਘ, ਰਾਜਵੀਰ ਸਿੰਘ,ਰਣਜੀਤ ਸਿੰਘ,ਅਵਤਾਰ ਸਿੰਘ,ਕਰਮਜੀਤ ਸਿੰਘ, ਰਾਮਪਾਲ ਸਿੰਘ, ਹਰਜਿੰਦਰ ਸਿੰਘ, ਕਮਲਜੀਤ ਸਿੰਘ, ਦਰਸ਼ਨ ਸਿੰਘ, ਅਜਮੇਰ ਸਿੰਘ, ਬਲਦੇਵ ਸਿੰਘ, ਮਨਪਰੀਤ ਸਿੰਘ, ਗੁਰਪ੍ਰੀਤ ਸਿੰਘ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੰਪੀਰੀਅਲ ਬੁੱਲਸ ਨੇ ਚੰਡੀਗੜ੍ਹ ਰੋਡ ‘ਤੇ ਆਪਣੀ ਪੰਜਵੀਂ ਸ਼ਾਖਾ ਦੀ ਕੀਤੀ ਸ਼ੁਰੂਆਤ
Next articleਤੁਹਾਡੇ ਆਸ ਪਾਸ ਦੇ”ਪ੍ਰਧਾਨ ਸਾਬ”-