(ਸਮਾਜ ਵੀਕਲੀ)
ਉੱਠ
ਮੂੰਹ ਤੇ ਪਾਣੀ ਦੇ ਛਿੱਟੇ ਮਾਰ
ਛਟ ਜਾਵੇਗਾ ਸਾਰਾ ਗੁਬਾਰ
ਕਰ ਹੌਸਲਾ
ਹਿੰਮਤ ਨਾ ਹਾਰ
ਮੰਨਿਆ
ਸਭ ਧੁੰਦਲਾ
ਤੇਰੀ ਨਜ਼ਰ ਸਾਹਵੇਂ
ਕੋਈ ਦ੍ਰਿਸ਼ ਨਹੀਂ ਸਾਕਾਰ
ਟੋਹ
ਆਪਣੇ ਮਨ ਨੂੰ
ਅੰਦਰ ਝਾਤੀ ਮਾਰ
ਜੋ ਕੁਝ ਵੀ ਹੈ
ਤੇਰੇ ਵਿੱਚ ਹੈ
ਕੁਝ ਵੀ ਨਹੀਂ ਤੇਰੇ ਤੋਂ ਬਾਹਰ
ਪੀ ਜਾ
ਜ਼ਮਾਨੇ ਦੀ ਸਾਰੀ ਕੁੜੱਤਣ
ਇਸ ਤਰ੍ਹਾਂ
ਅੰਦਰ ਦੀ ਜ਼ਹਿਰ ਮਾਰ
ਐਵੇਂ ਨਾ ਹੋ ਖੁਆਰ
ਉੱਠ ਕੇ ਹੰਭਲਾ ਮਾਰ
ਰੋ ਨਾ
ਤੂੰ ਇਕੱਲਾ ਤਾਂ ਨਹੀਂ
ਜੋ ਰਿਹਾ
ਆਪਣਿਆਂ ਤੋਂ ਹਾਰ
ਇਹ ਜੱਗ ਘੁੰਮਣ ਘੇਰੀ
ਆ ਨਿਕਲੀਏ ਇਸ ਤੋਂ ਬਾਹਰ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly