ਧਰਮਾਂ ਦੇ ਨਾਂ ਤੇ ਲੜਾਓ ਨਾ-

ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ)
ਜਨਤਾ ਹੁਣ ਜਾਗ ਪਈ ਹੈ, ਧਰਮਾਂ ਦੇ ਨਾਂ ਤੇ ਨਾ ਮੰਗੋ ਵੋਟਾਂ,
ਮੂਧੇ ਮੂੰਹ ਮਾਰਦੀ ਹੈ ਸਿਆਸੀ ਲੀਡਰਾਂ ਨੂੰ, ਜਿਹੜਾ ਹੁੰਦਾ ਖੋਟਾ।
ਪ੍ਰਾਪੇਗੰਡਾ ਕਰਨ ਦੀ ਲੋੜ ਕੀ ਹੈ?
ਮੈਂ ਫਲਾਣੇ ਮੰਦਰ, ਗੁਰਦੁਆਰੇ, ਮਸਜਿਦ ਹਾਂ ਚੱਲਿਆ,
ਵਿਰੋਧੀ ਤਾਂ ਆਪੇ ਪੈਦਾ ਕਰੀ ਜਾਂਦਾ ਹੈ ਝੱਲਿਆ।
ਮੋਦੀ ਹੰਕਾਰ ਨਾਲ, ਅਯੋਧਿਆ ਮੰਦਰ ਦੀ ਡੀਂਗ ਮਾਰੀ,
ਅਗਲਿਆਂ ਨੇ ਚੁੱਕ ਕੇ ਯੂ.ਪੀ. ਜਿੱਤ ਲਈ ਸਾਰੀ।
ਕੇਜਰੀਵਾਲ ਜੇਲ੍ਹੋਂ ਨਿਕਲਿਆ, ਕਹਿੰਦਾ ਹਨੂੰਮਾਨ ਮੰਦਰ ਮਿਲਾਂਗੇ,
ਦਿੱਲੀ ਦੀ ਮੁਸਲਿਮ ਵੋਟ ਨੇ ਨਿਚੋੜਤਾ, ਇੱਕ ਵੀ ਸੀਟ ਨ੍ਹੀਂ ਮਿਲੀ, ਮਾਰਦਾ ਰਿਹਾ ਛਲਾਂਗੇ।
ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਵੰਡ ਤੋਂ ਬਾਅਦ ਕਵਿਤਾ ਲਿਖੀ,
ਧਰਮ ਬੰਦੇ ਦੇ ਅੰਦਰ ਰਹਿਣਾ ਚਾਹੀਦਾ।
ਬਾਹਰ ਨਿਕਲਿਆ ਤਾਂ ਪਟਾਰੀ ਦੇ ਸੱਪ ਵਾਂਗੂ,
ਡੰਗ ਡੰਗ ਕੇ ਜ਼ਹਿਰ ਫੈਲਾਈਦਾ।
ਸਾਰੀ ਮਨੁੱਖਤਾ ਨੂੰ ਪਿਆਰ ਕਰੋ, ਸੁਨੇਹਾ ਦਿਓ,
ਜਿਸ ਨੇ ਸਾਜੀ ਹੈ ਦੁਨੀਆ, ਉਸ ਦੀਆਂ ਦੁਆਵਾਂ ਲਓ।
ਦਿਲ ਕਿਸੇ ਦਾ ਦੁਖਾਓ ਨਾ, ਲੋਕਾਂ ਨੂੰ ਲੜਾਓ  ਨਾ,
ਲੜਾਈਆਂ ਦਿਖਾ ਕੇ, ਜੱਗ ਨੂੰ ਹਸਾਓ ਨਾ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਿੱਲੀ ਸ਼ਰਾਬ ਨੀਤੀ ਮਾਮਲਾ: ਤਿਹਾੜ ‘ਚ ਰਹਿਣਗੇ CM ਕੇਜਰੀਵਾਲ
Next articleਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਮੁਫ਼ਤ ਇਲਾਜ ਲਈ ਉਪਰਾਲੇ ਜਾਰੀ