ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇਹ ਗੱਲ ਜਿਸਨੂੰ ਅੱਜ ਅਸੀਂ ਅਕਸਰ ਸੁਣਦੇ ਹਾਂ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸਲ ਵਿੱਚ ਬੁੱਧ ਧੱਮ ਦੀਆ ਸਿੱਖਿਆਵਾਂ ਵਿੱਚੋਂ ਹੈ। ਇਹ ਧੱਮਪਦ ਦੇ ਸਲੋਕਾਂ ਵਿੱਚ ਮੌਜੂਦ ਹੈ। ਧੱਮਪਦ ਬੁੱਧ ਧੱਮ ਵਿੱਚ ਨੈਤਿਕ ਸਿਖਿਆਵਾਂ ਨਾਲ ਭਰਪੂਰ ਇਕ ਮਹੱਤਵਪੂਰਨ ਗ੍ਰੰਥ ਹੈ, ਜੋ ਮਨੁੱਖ ਨੂੰ ਚੰਗੇ ਜੀਵਨ ਦਾ ਮਾਰਗ ਦਿਖਾਉਂਦਾ ਹੈ।
#ਧੱਮਪਦ ਦੇ ਸਲੋਕ 116 ਵਿੱਚ ਤਥਾਗਤ ਬੁੱਧ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਚੰਗੇ ਕੰਮਾਂ ਵਿੱਚ ਕਦੇ ਵੀ ਦੇਰੀ ਨਹੀਂ ਕਰਨੀ ਚਾਹੀਦੀ, ਅਤੇ ਮਾੜੇ ਕੰਮਾਂ ਤੋਂ ਆਪਣੇ ਮਨ ਨੂੰ ਦੂਰ ਰੱਖਣਾ ਚਾਹੀਦਾ ਹੈ:
ਅਭਿਤਥਰੇਥ ਕਲਿਆਣੇ, ਪਾਪਾ ਚਿੱਤ ਨਿਵਾਰਯੇ ।
ਦੰਧੰ ਹਿ ਕਰੇਤੋ ਪੁੱਞ, ਪਾਪਸਮਿੰ ਰਮਤੀ ਮਨੋ ॥ 116 ॥
ਅਰਥਾਤ, ਚੰਗੇ ਕੰਮ ਕਰਨ ਵਿੱਚ ਦੇਰੀ ਨਾ ਕਰੋ ਅਤੇ ਮਾੜੇ ਕੰਮਾਂ ਤੋਂ ਆਪਣੇ ਚਿੱਤ ਨੂੰ ਦੂਰ ਰੱਖੋ। ਜੇ ਤੁਸੀਂ ਚੰਗੇ ਕੰਮਾਂ ਵਿੱਚ ਦੇਰੀ ਕਰਦੇ ਹੋ, ਤਾਂ ਤੁਹਾਡਾ ਚਿੱਤ ਮਾੜੇ ਕੰਮਾਂ ਵਿੱਚ ਲੱਗ ਜਾਣਦਾ ਹੈ।
ਇਹ ਸਲੋਕ ਸਾਨੂੰ ਇਹ ਦੱਸਦਾ ਹੈ ਕਿ ਅਕਸਰ ਜਦੋਂ ਅਸੀਂ ਚੰਗੇ ਕੰਮ ਕਰਨ ਦੇ ਬਾਰੇ ਸੋਚਦੇ ਹਾਂ ਪਰ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਵਿੱਚ ਦੇਰੀ ਕਰਦੇ ਹਾਂ, ਤਾਂ ਇਹ ਆਲਸ ਜਾਂ ਕਮਜ਼ੋਰੀ ਦੇ ਰਾਹੇ ਹੋਰ ਨੁਕਸਾਨਦਾਇਕ ਕੰਮਾਂ ਵੱਲ ਮਨ ਨੂੰ ਖਿੱਚਣ ਦਾ ਕਾਰਨ ਬਣ ਜਾਂਦਾ ਹੈ। ਇਹ ਸਿੱਖਿਆ ਮਨੁੱਖ ਦੇ ਮਨ ਦੇ ਸੁਭਾਅ ਬਾਰੇ ਇਕ ਗਹਿਰੀ ਸਮਝ ਪੇਸ਼ ਕਰਦੀ ਹੈ — ਜੇ ਮਨ ਚੰਗੇ ਕੰਮਾਂ ਵਿੱਚ ਨਿਰੰਤਰ ਰੁੱਝਿਆ ਨਾ ਰਹੇ, ਤਾਂ ਇਸਦੀ ਝੁਕਾਅ ਆਸਾਨੀ ਨਾਲ ਮੰਦੇ ਕੰਮਾਂ ਵੱਲ ਹੋ ਸਕਦਾ ਹੈ।
ਇਸ ਤਰ੍ਹਾਂ ਦੇ ਅਹਿਮ ਵਿਚਾਰ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਹਨ। ਅੱਜ ਭਾਵੇਂ ਇਹ ਕਹਾਵਤ ਦੇ ਰੂਪ ਵਿੱਚ ਵਰਤੀ ਜਾਂਦੀ ਹੈ, “ਚੰਗੇ ਕੰਮਾਂ ਵਿੱਚ ਦੇਰੀ ਨਾ ਕਰੋ ” ਪਰ ਇਸ ਦੀ ਜੜ੍ਹ ਬੁੱਧ ਧੱਮ ਦੀਆਂ ਸਿੱਖਿਆਵਾਂ ਵਿੱਚ ਹੀ ਪਾਈ ਜਾਂਦੀ ਹੈ।
ਜਸਵਿੰਦਰ ਸੋਢੀ
#Jaswinder_sondhi ਧੱਮਪਦ_ਤਥਾਗਤ_ਬੁੱਧ_ਦੇ_ਉਪਦੇਸ਼_ਅਤੇ _ਸਿੱਖਿਆਵਾਂ_ਧੱਮਪਦ_ਵਿਚੋ
ਧੱਮਪਦ ਦੇ ਲੜੀਵਾਰ ਵਿਚਾਰਾਂ ਨਾਲ ਜੁੜਨ ਲਈ ਧੰਨਵਾਦ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly