ਡੀ ਐਮ ਸਪੋਰਟਸ ( ਕਪੂਰਥਲਾ) ਸੁਖਵਿੰਦਰ ਸਿੰਘ ਖੱਸਣ ” ਦਰੋਣਾ ਪੇ ਐਵਾਰਡ” ਨਾਲ ਨਿਵਾਜੇ ਗਏ

ਕਪੁਰਥਲਾ (ਸਮਾਜ ਵੀਕਲੀ) ( ਕੌੜਾ ) – ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ (ਸੰਗਰੂਰ) ਵਿਖੇ ਅੱਜ ਸਰੀਰਕ ਸਿੱਖਿਆ ਅਧਿਆਪਕਾਂ ਦੇ ਸਨਮਾਨ ਵਿੱਚ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੁਖਵਿੰਦਰ ਸਿੰਘ ਖੱਸਣ ਡੀ ਐਮ ਸਪੋਰਟਸ ਕਪੂਰਥਲਾ ਨੂੰ ” ਦਰੋਣਾ ਪੇ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਓ ਐਸ ਡੀ ਮਨਜੀਤ ਸਿੰਘ ਸਿੱਧੂ, ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ (ਖੇਡ ਲੇਖਕ) ਜਗਰੂਪ ਸਿੰਘ ਜਰਖੜ, ਮਨਦੀਪ ਸਿੰਘ (ਖੇਡ ਲੇਖਕ) ਆਦਿ ਨੇ ਡੀ ਐਮ ਸਪੋਰਟਸ( ਕਪੁਰਥਲਾ) ਸੁੱਖਵਿੰਦਰ ਸਿੰਘ ਖੱਸਣ ਨੂੰ ਯਾਦ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ।

ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੇ ਡੀ ਐਮ ਸਪੋਰਟਸ ( ਕਪੁਰਥਲਾ) ਸੁੱਖਵਿੰਦਰ ਸਿੰਘ ਖੱਸਣ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਲਗਨ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਦੇ ਜਜ਼ਬੇ ਸੰਬੰਧੀ ਗੱਲਾਂ ਸਾਂਝੀਆਂ ਕੀਤੀਆਂ। ਓਹਨਾਂ ਦੱਸਿਆ ਕੇ ਇੱਕ ਸਾਲ ਵਿੱਚ 4 – 4 ਸਟੇਟ ਚੈਂਪੀਅਨਸ਼ਿੱਪਾਂ ਦਾ ਸਫਲ ਆਯੋਜਨ ਕਰਵਾਉਣਾ ਸੁਖਵਿੰਦਰ ਸਿੰਘ ਖੱਸਣ ਦੇ ਹਿੱਸੇ ਆਇਆ ਹੈ। ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਦਲਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ, ਪ੍ਰਿੰਸੀਪਲ ਨਵਚੇਤਨ ਸਿੰਘ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਪ੍ਰਿੰਸੀਪਲ ਮਨਜੀਤ ਸਿੰਘ ਹਬਤਪੁਰ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਡੀ ਪੀ ਈ ਮਨਜਿੰਦਰ ਸਿੰਘ, ਲੈਕ: ਬਲਦੇਵ ਸਿੰਘ ਟੀਟਾ, ਲੈਕ: ਸੁਰਜੀਤ ਸਿੰਘ ਥਿੰਦ, ਕੋਚ ਕੁਲਬੀਰ ਕਾਲੀ ਟਿੱਬਾ ਅਤੇ ਅਰੁਣਦੀਪ ਸਿੰਘ ਸੈਦਪੁਰ ਆਦਿ ਨੇ ਡੀ ਐਮ ਸਪੋਰਟਸ ( ਕਪੁਰਥਲਾ) ਸੁੱਖਵਿੰਦਰ ਸਿੰਘ ਖੱਸਣ ਨੂੰ ” ਦਰੋਣਾ ਪੇ ਐਵਾਰਡ” ਮਿਲਣ ਉਤੇ ਓਹਨਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।

 

Previous articleਪਿਆਰ ਵਾਲ਼ਾ ਮਹੀਨਾ…….
Next articleਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ