
ਸੰਦੀਪ ਸਿੰਘ ‘ਬਖੋਪੀਰ’ (ਸਮਾਜ ਵੀਕਲੀ) : ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਸਾਹਿਤ, ਸਮਾਜ ਅਤੇ ਸਭਿਆਚਾਰਕ ਸੋਚ ਨੂੰ ਹੋਰ ਡੂੰਘਾ ਤੇ ਵਿਸ਼ਾਲ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਵੱਲੋਂ ਜੂਨੀਅਰ ਅਤੇ ਸੀਨੀਅਰ ਵਰਗ ਦੇ ਬੱਚਿਆਂ ਲਈ ਟੂਰ ਅਤੇ ਟ੍ਰਿਪ ਦਾ ਆਯੋਜਨ ਕੀਤਾ ਗਿਆ, ਟ੍ਰਿਪ ਦੇ ਦੌਰਾਨ ਸਕੂਲ ਦੇ ਜੂਨੀਅਰ ਵਿੰਗ ਦੇ ਬੱਚੇ ਇਕ ਰੋਜ਼ਾ ਟ੍ਰਿਪ ਲਈ ਸ੍ਰੀ ਮਸਤੂਆਣਾ ਸਾਹਿਬ ਬੀ.ਐਸ.ਐਨ.ਐਲ ਪਾਰਕ ਸੰਗਰੂਰ ਅਤੇ ਬਨਾਸਰ ਬਾਗ ਵਿਖੇ ਆਪਣੇ ਅਧਿਆਪਕਾਂ ਨਾਲ ਘੁੰਮਣ ਗਏ, ਸਕੂਲ ਦੇ ਤੀਜੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀ ਛੱਤ ਬੀੜ ਚੰਡੀਗੜ੍ਹ ਅਤੇ ਨਾਡਾ ਸਾਹਿਬ ਗੁਰੂ ਘਰ ਨਸਮਸਤਕ ਹੋਏ, ਸਕੂਲ ਦੇ 
ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਟੂਰ ਲਿਜਾਇਆ ਗਿਆ ਜਿਸ ਦੌਰਾਨ ਪਹਿਲੇ ਦਿਨ ਵਿਦਿਆਰਥੀ ਸ੍ਰੀ ਸਰਹੰਦ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰੂਪ ਨਗਰ ਵਿਖੇ ਅਲਪਾਇਨ ਢਾਬਾ ਤੇ ਦੁਪਹਿਰ ਦਾ ਖਾਣਾ ਖਾ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਬੱਚਿਆਂ ਨੇ ਵਿਰਾਸਤੇ ਖ਼ਾਲਸਾ, ਕਿਲਾ੍ ਨੰਦਗੜ੍ਹ, ਸ੍ਰੀ ਕੇਸਗੜ੍ਹ ਸਾਹਿਬ, ਭਾਈ ਜੈਤਾ ਜੀ ਮਿਊਜ਼ੀਅਮ ਅਤੇ ਸਥਾਨਕ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕੀਤੇ, ਦੂਸਰੇ ਦਿਨ ਵਾਪਸੀ ਤੇ ਸਕੂਲੀ ਬੱਚੇ ਅਲਪਾਈਨ ਢਾਬਾ ਤੋਂ ਬਰੇਕਫਾਸਟ ਕਰਕੇ ਚੱਪੜ ਚਿੜੀ ਵਿਖੇ ਫਤਿਹ ਬੁਰਜ਼ ਵੇਖਿਆ ਅਤੇ ਫਿਰ ਰੌਕ ਗਾਰਡਨ, ਸੁਖਨਾ ਲੇਕ ਚੰਡੀਗੜ੍ਹ ਪਹੁੰਚੇ ਬਾਅਦ ਵਿੱਚ ਬੱਚਿਆਂ ਨੇ ਦੁਪਹਿਰ ਦਾ ਖਾਣਾ ਖਾਧਾ ਸਕੂਲ ਵੱਲੋਂ ਸਾਰੇ ਬੱਚੇ ਬੱਚੀਆਂ ਨੂੰ ਵੋਟਿੰਗ ਕਰਵਾਈ ਗਈ ਸਾਰਿਆਂ ਨੇ ਖੂਬ ਮਸਤੀ ਕੀਤੀ ਫੋਟੋਆਂ ਖਿੱਚੀਆਂ ਸ਼ਾਮ ਵੇਲੇ, ਘਰ ਵੱਲ ਵਾਪਸੀ ਕੀਤੀ, ਸਕੂਲ ਦੇ ਸਾਰੇ ਹੀ ਮਿਹਨਤੀ ਅਧਿਆਪਕਾਂ ਨੇ ਦੋ ਰੋਜ਼ਾ ਟ੍ਰਿਪ ਵਿੱਚ ਆਪਣਾ ਮੁਢਲਾ ਯੋਗਦਾਨ ਪਾਕੇ ਇਹਨਾਂ ਨੂੰ ਸਫ਼ਲ ਬਣਾਇਆ, ਦੋ ਰੋਜ਼ ਟਿ੍ਪ ਤੇ ਮੰਜੂ ਮੈਡਮ, ਬਲਜੀਤ ਮੈਡਮ, ਸੁਖਜੀਤ ਮੈਡਮ, ਮਨਪ੍ਰੀਤ ਮੈਡਮ, ਸਨਮੀਤ ਸਰ, ਸੰਦੀਪ ਸਿੰਘ, ਪ੍ਰਬੰਧਕ ਡਰਾਇਕਟਰ ਡਾ: ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਮੌਜ਼ੂਦ ਸਨ।
HOME ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਨੇ ਲਗਾਏ ਵਿਦਿਅਕ ਟੂਰ...



