ਸੰਦੀਪ ਸਿੰਘ ‘ਬਖੋਪੀਰ’ (ਸਮਾਜ ਵੀਕਲੀ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਸ਼ਾਇਨ ਕੌਰ ਨੇ, ਸਿੱਖਿਆ ਅਤੇ ਕਲਾ ਮੰਚ (ਪੰਜਾਬ) ਦੇ ਨਵੇਂ ਦਿਸਹੱਦੇ ਪ੍ਰੋਗਰਾਮ ਤਹਿਤ ਕਰਵਾਏ ਗਏ ਆਨਲਾਈਨ ਮੁਕਾਬਲੇ ਵਿੱਚ ਆਪਣੇ ਗਾਈਡ ਅਧਿਆਪਕ ਸੰਦੀਪ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਇਸ ਮੁਕਾਬਲੇ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਆਫਲਾਈਨ ਸਟੇਟ ਪਧਰੀ ਮੁਕਾਬਲਿਆਂ ਲਈ ਚੁਣਿਆ ਜਾਣਾ ਸੀ। ਜਿਸ ਵਿੱਚ ਗੁਰਸ਼ਾਇਨ ਕੌਰ ਜੇਤੂ ਵਿਦਿਆਰਥੀਆਂ ਦੀ ਲਿਸਟ ਵਿੱਚ ਆਪਣਾ ਨਾਮ ਦਰਜ਼ ਕਰਵਾ ਕੇ ਆਪਣੇ ਮਾਪਿਆਂ, ਸਕੂਲ ਅਤੇ ਆਪਣੇ ਗਾਈਡ ਅਧਿਆਪਕ ਦਾ ਨਾਮ ਰੌਸ਼ਨ ਕੀਤਾ ਹੈ। 8 ਅਤੇ 9 ਨਵੰਬਰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ, ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਅਤੇ ਸਮੁੱਚੇ ਸਕੂਲ ਸਟਾਫ ਵੱਲੋਂ ਗੁਰਸ਼ਾਇਨ ਕੌਰ ਅਤੇ ਗਾਈਡ ਅਧਿਆਪਕ ਸੰਦੀਪ ਸਿੰਘ ਨੂੰ ਸੁਭ-ਕਾਮਨਾਵਾਂ ਭੇਟ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ। ਮੌਕੇ ਉੱਤੇ ਸਕੂਲ ਕੋਆਰਡੀਨੇਟਰ ਮੈਡਮ ਬਲਜੀਤ ਕੌਰ ਅਤੇ ਮੈਨੇਜਮੈਂਟ ਮੈਂਬਰ ਦਵਿੰਦਰ ਸਿੰਘ ਆਦਿ ਮੌਜੂਦ ਸਨ।
ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀ ਵਿਦਿਆਰਥੀ ਗੁਰਸ਼ਾਇਨ ਕੌਰ ਨੇ ਦੂਜੀ ਵਾਰ ਫਿਰ ਸਟੇਟ ਪੱਧਰੀ ਕਵਿਤਾ ਉਚਾਰਨ ਮੁਕਾਬਲੇ ਵਿੱਚ ਦਰਜ਼ ਕਰਵਾਇਆ ਆਪਣਾ ਨਾਮ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



