ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ) ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ, ਕਮਲਦੀਪ ਸਿੰਘ, ਪ੍ਰਬੰਧਕ ਡਰਾਇਕਟਰ ਡਾ: ਗੁਰਮੀਤ ਸਿੰਘ ਜੀ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ 96% ਅੰਕਾਂ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਪਹਿਲੀਆਂ ਪੁਜੀਸ਼ਨਾਂ ਹਾਸ਼ਿਲ ਕੀਤੀਆਂ ਸਕੂਲ ਦੇ ਲੱਗ ਭੱਗ 20 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।, ਸਨਮਾਨ ਹਾਸਿਲ ਕਰਨ ਵਾਲੇ ਵਿਦਿਆਰਥੀ, ਸਿਮਰਨ ਬਾਵਾ ਦਸਵੀਂ ਜਮਾਤ (96.6%) ਸਹਿਜਦੀਪ ਕੌਰ ਬਾਰ੍ਹਵੀਂ (96%) ਅੰਕ, ਦਸਵੀਂ ਜਮਾਤ ਦੇ ਸਨਮਾਨਿਤ ਵਿਦਿਆਰਥੀ,ਸਿਮਰਨਦੀਪ ਕੌਰ,ਅਨੁਦੀਪ ਕੌਰ, ਚਹਿਨਪ੍ਰੀਤ ਕੌਰ,ਜੀਨੀਆ ਧਵਨ, ਮਨਵੀਰ ਕੌਰ, ਬਾਰ੍ਹਵੀਂ ਜਮਾਤ ਦੇ ਸਨਮਾਨਿਤ ਵਿਦਿਆਰਥੀ,ਤਰਨਪ੍ਰੀਤ ਕੌਰ, ਪ੍ਰਭਨੂਰ ਕੌਰ, ਜਗਮੀਤ ਸਿੰਘ,ਸਵਾਬਦੀਪ ਸਿੰਘ, ਅਰਮਾਨ ਬਾਵਾ ਆਦਿ, ਮੰਚ ਸੰਚਾਲਨ ਕਰਦਿਆਂ ਹੋਇਆਂ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਕੀਤੇ ਜਾਣ ਵਾਲੇ ਵਿਸ਼ੇਸ਼ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੌਕੇ ਉੱਤੇ ਕੋਆਰਡੀਨੇਟਰ ਮੈਡਮ ਬਲਜੀਤ ਕੌਰ,ਹਰਗਿੰਦਰ ਕੌਰ,ਸਨਮੀਤ ਸਿੰਘ, ਹਰਵਿੰਦਰ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ ਮੌਜੂਦ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



