HOME ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਗਈ ਵਿਸ਼ਾਲ...

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਗਈ ਵਿਸ਼ਾਲ ਚੇਤਨਾ‌ ਰੈਲੀ

3

    (ਸਮਾਜ ਵੀਕਲੀ)   ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਅੱਜ 18 ਅਪ੍ਰੈਲ 2026 ਨੂੰ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਦੀ ਯੋਗ ਅਗਵਾਈ ਸਦਕਾ, ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਪੰਜਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਸਮੂਹ ਵਿਦਿਆਰਥੀਆਂ ਨੇ ਪਿੰਡ ਕਾਕੜਾ ਵਿਖੇ ਨਸ਼ਿਆਂ ਖਿਲਾਫ ਸਮਾਜਿਕ ਚੇਤਨਾ ਨੂੰ ਅਗਾਂਹ ਵਧਾਉਂਦੇ ਹੋਏ ਨਸ਼ਿਆਂ ਦੇ ਵਿਰੁੱਧ, ਇੱਕ ਜ਼ੋਰਦਾਰ ਅਪੀਲ ਕਰਦੇ ਹੋਏ, ਇੱਕ ਵਿਸ਼ਾਲ ਚੇਤਨਾ ਰੈਲੀ ਕੱਢੀ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੇ ਨਸ਼ਿਆਂ ਸਬੰਧੀ ਵੱਖ-ਵੱਖ ਸਲੋਗਨ ਵਿਖਾਕੇ ਤੇ ਨਾਅਰੇ ਲਗਾ ਕੇ ਨਗਰ ਨਿਵਾਸੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਸਮਾਜ ਵਿੱਚ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਸਕੂਲੀ ਵਿਦਿਆਰਥੀਆਂ ਵੱਲੋਂ ਨਾਰੇ ਲਗਾਉਣ ਦੇ ਨਾਲ-ਨਾਲ ਪਿੰਡ ਵਿੱਚ ਰੁੱਕ ਕੇ ਕਈ ਥਾਵਾਂ ਤੇ ਆਪਣੇ ਭਾਸ਼ਣ ਵੀ ਪੇਸ਼ ਕੀਤੇ, ਸਕੂਲ ਦੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਂਦਾ ਇੱਕ ਭਾਸ਼ਣ ਦਿੱਤਾ ਗਿਆ, ਸਮੂਹ ਵਿਦਿਆਰਥੀਆਂ ਨੇ ਨਸ਼ਿਆਂ ਦੇ ਖਿਲਾਫ ਸਹੁੰ ਚੁੱਕੀ ਕਿ “ਅਸੀਂ ਜਿੰਦਗੀ ਵਿੱਚ ਕਦੇ ਨਸ਼ਾ ਨਹੀਂ ਕਰਾਂਗੇ ਅਤੇ ਸਮਾਜ ਵਿੱਚੋਂ ਵੀ ਨਸ਼ਾ ਕਰਨ ਵਾਲੇ ਅੰਸਰਾਂ ਨੂੰ ਲੱਭ ਕੇ ਉਹਨਾਂ ਨੂੰ ਸਮਝਾਵਾਂਗੇ ਅਤੇ ਸਿੱਧੇ ਰਸਤੇ ਤੇ ਲੈ ਕੇ ਆਵਾਂਗੇ “ਸਮੂਹ ਵਿਦਿਆਰਥੀਆਂ ਨੇ ਆਪਣੇ ਘਰ, ਸਕੂਲ, ਪਿੰਡ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਵਿੱਡੀ ਇਸ ਮੁਹਿੰਮ ਨੂੰ ਅਗਾਂਹ ਤੋਰਨ ਦਾ ਪ੍ਰਣ ਲਿਆ, ਸਕੂਲ ਪਹੁੰਚਣ ਤੇ ਪ੍ਰਬੰਧਕ ਡਾਇਰੈਕਟਰ ਡਾ:ਗੁਰਮੀਤ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦੇ ਕੇ ਭਵਿੱਖ ਵਿੱਚ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਪ੍ਰੇਰਿਤ ਕੀਤਾ, ਮੌਕੇ ਉੱਤੇ ਮਨੇਜਮੈਂਟ ਮੈਂਬਰ ਦਵਿੰਦਰ ਸਿੰਘ ਜੀ ਦੇ ਨਾਲ ਡੀ.ਪੀ ਅਧਿਆਪਕ ਅਵਤਾਰ ਸਿੰਘ, ਸਨਮੀਤ ਸਿੰਘ,ਹਰਿੰਦਰ ਸਿੰਘ, ਸੰਦੀਪ ਸਿੰਘ , ਕੋਆਰਡੀਨੇਟਰ ਮੈਡਮ ਬਲਜੀਤ ਕੌਰ, ਹਰਗਿੰਦਰ ਮੈਡਮ, ਸੁਨੀਤਾ ਮੈਮ,ਪ੍ਰਭਜੋਤ ਮੈਮ, ਮਨਜੋਤ ਮੈਮ,ਸੁਖਜੀਤ ਮੈਮ, ਰਜਨੀ ਮੈਮ ਆਦਿ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਏਕੋਟ ਨਗਰ ਕੌਂਸਲ ਲਈ ਨਵੀਂ ਵੋਟਰ ਸੂਚੀ ਜਾਰੀ, 17 ਤੋਂ 23 ਅਪ੍ਰੈਲ ਤੱਕ ਦਾਅਵੇ-ਇਤਰਾਜ ਦਰਜ ਕਰਨ ਦਾ ਮੌਕਾ
Next articleਫਾਲਕਿਨ ਸਕੂਲ ਦੇ ਨੰਨੇ ਮੂੰਨੇ ਬੱਚਿਆ ਨੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬੜੀ ਸਰਧਾ ਅਤੇ ਉਤਸਾਹ ਨਾਲ ਮਨਾਇਆ