HOME ਦੀਵਾਲੀ ਮੌਕੇ ਵਿਦਿਆਰਥੀਆਂ ਲਈ ਆਰਥਿਕ ਸਹਿਯੋਗ ਦਾ ਤੋਹਫ਼ਾ ਸ਼ਖ਼ਸੀਅਤ ਨਿਰਮਾਣ ਲਈ ਵਿਅਕਤੀਗਤ...

ਦੀਵਾਲੀ ਮੌਕੇ ਵਿਦਿਆਰਥੀਆਂ ਲਈ ਆਰਥਿਕ ਸਹਿਯੋਗ ਦਾ ਤੋਹਫ਼ਾ ਸ਼ਖ਼ਸੀਅਤ ਨਿਰਮਾਣ ਲਈ ਵਿਅਕਤੀਗਤ ਅਧਿਐਨ ਜ਼ਰੂਰੀ-ਬਲਾਕੀਪੁਰ

1
ਕੈਪਸ਼ਨ- ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਆਗੂ ਸ. ਕਿਰਪਾਲ ਸਿੰਘ ਬਲਾਕੀਪੁਰ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ।

ਬੰਗਾ,  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਦੀਵਾਨ ਟੋਡਰ ਮੱਲ ਵਿਰਾਸਤੀ ਫਾਊਡੇਸ਼ਨ ਪੰਜਾਬ ਵਲੋਂ ਦੀਵਾਲੀ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਸਵਾ ਲੱਖ ਦੇ ਰੂਪ ਵਿੱਚ ਆਰਥਿਕ ਸਹਿਯੋਗ ਦਾ ਤੋਹਫ਼ਾ ਦਿੱਤਾ ਗਿਆ। ਇਹ ਸਹਿਯੋਗ ਰਾਸ਼ੀ ਹਾਸਲ ਕਰਨ ਵਾਲਿਆਂ ਵਿੱਚ ਇਲਾਕੇ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਤੋਂ ਵਿਦਿਆਰਥੀ ਸ਼ਾਮਲ ਕੀਤੇ ਗਏ ਹਨ। ਇਹ ਕਾਰਜ ਫਾਊਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਮਾਜ ਸੇਵੀ ਸ. ਕਿਰਪਾਲ ਸਿੰਘ ਬਲਾਕੀਪੁਰ ਦੀ ਅਗਵਾਈ ਵਿੱਚ ਕੀਤਾ ਗਿਆ। ਉਹਨਾਂ ਦੀਵਾਲੀ ਮੌਕੇ ਫਾਊਡੇਸ਼ਨ ਵਲੋਂ ਇਸ ਨਿਵੇਕਲੀ ਪ੍ਰੀਕਿਰਿਆ ਰਾਹੀਂ ਸਮਾਜ ਅੰਦਰ ਜਾਗ੍ਰਤੀ ਦਾ ਹੋਕਾ ਦਿੱਤਾ ਅਤੇੇ ਤਿਉਹਾਰਾਂ ਦੇੇ ਖਰਚੀਲੀ ਪ੍ਰੀਕਿਰਿਆ ਤੋਂ ਕੰਨੀ ਕਰਦਿਆਂ ਜੀਵਨ ਦੇ ਯਥਾਰਤ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਸ. ਕਿਰਪਾਲ ਸਿੰਘ ਬਲਾਕੀਪੁਰ ਨੇ ਇੱਥੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਜੋਕਾ ਸਮਾਂ ਸ਼ਖ਼ਸੀਅਤ ਨਿਰਮਾਣ ਲਈ ਵਿਅਕਤੀਗਤ ਅਧਿਐਨ ਦੀ ਮੰਗ ਕਰਦਾ ਹੈ। ਉਹਨਾਂ ਫਾਊਡੇਸ਼ਨ ਵਲੋਂ ਵਿਰਾਸਤ ਦੀ ਸੰਭਾਲ, ਜਹਾਜ਼ੀ ਹਵੇਲੀ ਦੇ ਨਿਰਮਾਣ ਅਤੇ ਲੋੜਵੰਦਾਂ ਦੀ ਸਹਾਇਤਾ ਦੇ ਮਿਸ਼ਨ ’ਤੇ ਵੀ ਚਾਨਣਾ ਪਾਇਆ। ਇਸ ਮੌਕੇ ਹਾਜ਼ਰ ਸਰਪੰਚ ਸ. ਮਨਜੀਤ ਸਿੰਘ ਬਲਾਕੀਪੁਰ ਅਤੇ ਸਮਾਜਿਕ ਸਮੀਖਿਅਕ ਸੁਰਜੀਤ ਮਜਾਰੀ ਨੇ ਵੀ ਉਕਤ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਫਾਊਡੇੇਸ਼ਨ ਨੇ ਸਮਾਜਿਕ ਖੇਤਰ ਵਿੱਚ ਪ੍ਰੇਰਕ ਭੂਮਿਕਾ ਨਾਲ ਨਵੀਆਂ ਪੈੜਾਂ ਦੀ ਸਿਰਜਨਾ ਕੀਤੀ ਹੈ। ਉਹਨਾਂ ਲੋਕਾਂ ਨੂੰ ਜਹਾਜ਼ੀ ਹਵੇਲੀ ਵਿਖੇ ਚੱਲ ਰਹੇ ਨਿਰਮਾਣ ਕਾਰਜ ਨਿਹਾਰਨ ਲਈ ਸ਼੍ਰੀ ਫਤਹਿਗੜ੍ਹ ਸਾਹਿਬ ਪੁੱਜਣ ਦਾ ਸੱਦਾ ਵੀ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleSAMAJ WEEKLY = 20/10/2025
Next articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਅੰਦੋਲਨ ਨਾਲ ਜੁੜੇ ਹਰਜੀਤ ਕਾਹਨਾ ਢੇਸੀਆਂ ਜੀ ਪ੍ਰਵੀਨ ਬੰਗਾ ਜੀ ਦੇ ਗ੍ਰਹਿ ਆਏ