ਦੀਵਾਲੀ ਦੀ ਰਾਤ ਦੀਵੇ ਬਾਲੀਅਨਿ

ਹਰਜਿੰਦਰ ਸਿੰਘ ਚੰਦੀ

(ਸਮਾਜ ਵੀਕਲੀ)

ਭਾਰਤ ਵਿੱਚ ਅੱਲਗ ਅੱਲਗ ਤਿਉਹਾਰ ਨੂੰ ਮਨਾਉਣ ਦੀ ਰਵਾਇਤ ਹੈ ਪਰ ਇਨ੍ਹਾਂ ਤਿਉਹਾਰਾਂ ਦੇ ਪਿੱਛੇ ਸਾਡਾ ਸਭਿਆਚਾਰ ,ਪਰੰਪਰਾ, ਮਰਿਆਦਾ, ਤੇ ਵਿਗਿਆਨ ਸੋਚ ਦਾ ਹੋਣਾ ਹੈਰਾਨ ਕਰਦਾ ਹੈ ਵੇਸੇ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਵੀ ਹੈ ਨਵਰਾਤਰਿਆਂ ਦੀ ਪੂਜਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਤੋਂ ਵੀਹ ਦਿਨ ਬਾਅਦ ਇਹ ਤਿਉਹਾਰ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਇਸ ਦਿਨ ਭਗਵਾਨ ਰਾਮ ਚੰਦਰ ਤੇ ਉਨ੍ਹਾਂ ਦੀ ਸੈਨਾ ਮਾਤਾ ਸੀਤਾ ਨੂੰ ਨਾਲ ਲੈਕੇ ਅਯੁੱਧਿਆ ਪਰਤੇ ਸਨ ਤੇ ਇਸ ਖੁਸ਼ੀ ਵਿੱਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਭਗਵਾਨ ਰਾਮ ਚੰਦਰ ਜੀ ਦਾ ਸਵਾਗਤ ਕੀਤਾ ਸੀ ਤੇ ਉਸ ਦਿਨ ਤੋਂ ਲੋਕਾਂ ਨੇ ਇਸ ਨੂੰ ਦੀਵਾਲੀ ਦੇ ਤਿਉਹਾਰ ਵਜੋਂ ਮਨਾਉਣਾ ਸ਼ੁਰੂ ਕੀਤਾ

ਪਰ ਦੀਵੇ ਦਾ ਮਨੁੱਖ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਭਾਰਤ ਵਿੱਚ ਬਦਲਦੀ ਰੁੱਤ ਤੇ ਫ਼ਸਲ ਦੀ ਸੰਭਾਲ ਤੇ ਘਰ ਵਿੱਚ ਆਏ ਪੈਸੇ ਭਾਵ ਖੁਸ਼ਹਾਲੀ ਦੀ ਖੁਸ਼ੀ ਵਿੱਚ ਦੀਵਿਆਂ ਦੀ ਪਾਲ ਜੋੜ ਕੇ ਜਗਾਉਣ ਤੇ ਲਕਸ਼ਮੀ ਪੂਜਣ ਕਰਨ ਨਾਲ ਵੀ ਇਸ ਤਿਉਹਾਰ ਨੂੰ ਜੋੜ ਕੇ ਦੇਖਿਆ ਜਾਂਦਾ ਹੈ ਇਸ ਦਾ ਸੰਬੰਧ ਵਿਗਿਆਨਕ ਧਰਮ ਸਿੱਖ ਧਰਮ ਨਾਲ ਵੀ ਜੋੜਿਆ ਜਾਂਦਾ ਹੈ ਸਿੱਖ ਇਤਿਹਾਸ ਮੁਤਾਬਕ ਸਿੱਖਾ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਏ ਗਏ ਹੁਕਮਰਾਨ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਕਿਹਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਿਹਾਅ ਕਰ ਦਿੱਤਾ ਜਾਵੇ

ਪਰ ਇਸ ਕਿਲ੍ਹੇ ਵਿੱਚ ਹੋਰ ਵੀ ਬਹੁਤ ਸਾਰੇ ਹਿੰਦੂ ਰਾਜੇ ਜਬਰਨ ਕੈਦ ਕੀਤੇ ਗਏ ਸਨ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਇਨ੍ਹਾਂ ਨੂੰ ਸਾਡੇ ਨਾਲ ਹੀ ਰਿਹਾਅ ਕੀਤਾ ਜਾਵੇ ਤਾਂ ਮੁਗਲ ਬਾਦਸ਼ਾਹ ਨੇ ਕਿਹਾ ਇਕ ਚੋਲਾ ਜੋਂ ਤੁਸਾਂ ਪਾਇਆ ਹੈ ਇਸ ਨੂੰ ਪਕੜ ਕੇ ਜਿਨੇ ਕੈਦੀ ਤੁਹਾਡੇ ਨਾਲ ਆ ਜਾਣ ਰਿਹਾਅ ਕੀਤੇ ਜਾਣਗੇ ਤਾਂ ਗੁਰੂ ਜੀ ਨੇ ਅਣਗਿਣਤ ਕਲੀਆਂ ਭਾਵ ਤਣੀਆਂ ਵਾਲਾ ਪੁਸ਼ਾਕਾਂ ਤਿਆਰ ਕਰਵਾਇਆ ਤੇ ਗਵਾਲੀਅਰ ਦੇ ਕਿਲ੍ਹੇ ਦੇ ਸਾਰੇ ਕੈਦੀ ਰਿਹਾਅ ਕਰਵਾ ਲਏ ਇਸ ਖੁਸ਼ੀ ਵਿੱਚ ਇਸ ਦਿਨ ਨੂੰ ਸਿੱਖ ਧਰਮ ਵਿੱਚ ਬੰਦੀ ਛੋਡ਼ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਕਵਾਇਦ ਮੁਤਾਬਕ ਇਸ ਖੁਸ਼ੀ ਵਿੱਚ ਲੋਕਾਂ ਵਲੋਂ ਦੀਵੇ ਬਾਲ ਕੇ ਸਵਾਗਤ ਕੀਤਾ ਗਿਆ ਸੀ

ਭਾਵੇਂ ਇਸ ਸੰਬੰਧੀ ਇਤਿਹਾਸਕ ਨਜ਼ਰੀਆ ਅਲੱਗ ਅਲੱਗ ਹੈ ਪਰ ਦਰਬਾਰ ਸਾਹਿਬ ਵਿੱਚ ਇਸ ਦਿਨ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਪਰ ਗੁਰਬਾਣੀ ਅਨੁਸਾਰ ਜਿਸ ਤਰ੍ਹਾਂ ਮਨੁੱਖ ਬੁਰਿਆਂ ਕਰਮਾਂ ਤੇ ਭਾਵ ਔਗਣਾਂ ਤੇ ਚੰਗੇ ਕਰਮਾਂ ਭਾਵ ਗੁਣਾਂ ਨਾਲ ਜਿੱਤ ਪ੍ਰਾਪਤ ਕਰਦਾ ਹੈ ਅੰਦਰੀ ਬੁਰਿਆਈ ਭਾਵ ਅੰਦਰਲੇ ਰਾਵਣ ਦਾ ਵੱਧ ਕਰਦਾ ਹੈ ਤੇ ਚੰਗਿਆਈ ਨਾਲ ਪਰਾਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਇਸੇ ਤਰਾਂ ਅੰਦਰੇ ਹਨੇਰੇ ਭਾਵ ਅਗਿਆਨਤਾ ਦਾ ਨਾਸ ਗਿਆਨ ਰੂਪੀ ਦੀਵਾ ਜਗਾ ਕੇ ਕਰਦਾ ਹੈ ਤੇ ਹਨੇਰੇ ਤੋਂ ਨਿਕਲ ਕੇ ਉਸਦਾ ਹਿਰਦਾ ਰੋਸ਼ਨੀਆਂ ਨਾਲ ਜਗਮਗਾ ਉਠਦਾ ਹੈ ਦਿਵਾਲੀ ਇਕ ਤਿਉਹਾਰ ਹੀ ਨਹੀਂ ਇਕ ਸੰਕਲਪ ਵੀ ਹੈ।

ਪਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ
ਮੋ 9814601638

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article25 new Zika virus cases reported in Kanpur, takes tally at 36
Next article” ਉੱਚੀ ਟਾਹਲੀ ‘ਤੇ ਘੁੱਗੀਆਂ ਦਾ ਜੋੜਾ “