ਦੀਵਾਲੀ

ਗਗਨਦੀਪ ਕੌਰ ਧਾਲੀਵਾਲ

(ਸਮਾਜ ਵੀਕਲੀ)

ਹਨ੍ਹੇਰਿਆਂ ਨੂੰ ਚੀਰਦੀ ਕਿਸਾਨਾਂ ਤੇ ਬੇਰੁਜ਼ਗਾਰਾਂ ਦੀ ਦੀਵਾਲੀ -ਦੀਵਾਲੀ ਇੱਕ ਪਵਿੱਤਰ ਤਿਉਹਾਰ ਹੈ। ਇਹ ਧਾਰਮਿਕ ਪੱਖ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਵੀ ਬਹੁਤ ਮਹੱਤਵਪੂਰਨ ਤਿਉਹਾਰ ਹੈ।ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਰੌਸ਼ਨੀਆਂ ਦਾ ਤਿਉਹਾਰ ਹੈ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ ਹੈ।ਇੱਕ ਲੋੜਵੰਦ ਦੀ ਆਸ ਦੀ ਕਿਰਨ ਦਾ ਪ੍ਰਤੀਕ ਹੈ।ਦੀਵਾਲੀ ਵਾਲੇ ਦਿਨ ਹਰ ਇਹ ਤਿਉਹਾਰ ਹਰ ਕੋਈ ਆਪਣੇ ਘਰ ਰਹਿ ਕੇ ਮਨਾਉਣਾ ਚਾਹੁੰਦਾ ਹੈ।

ਪਿਛਲੇ ਸਾਲ ਦੁਨੀਆ ਭਰ ਦਾ ਸਭ ਤੋਂ ਮਹੱਤਵਪੂਰਣ ਹਨੇਰਾ ਕੋਵਿਡ-19 ਦਾ ਛਾਇਆ ਹੋਇਆ ਹੈ। ਜਿਸ ਦੀ ਲਪੇਟ ਵਿੱਚ ਆਉਣ ਨਾਲ ਕਈ ਘਰਾਂ ਦੇ ਦੀਵੇ ਬੁੱਝ ਚੁੱਕੇ ਹਨ।ਦੂਸਰਾ ਹਨੇਰਾ ਪੂਰੇ ਦੇਸ਼ ਦੇ ਕਿਸਾਨਾਂ ਲਈ ਕਾਲੇ ਕਾਨੂੰਨਾਂ ਨੇ ਕਰ ਰੱਖਿਆ ਹੈ।ਇੰਨਾਂ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਅੰਦੋਲਨਾਂ ਵਿੱਚ ਕਈ ਮਰਦ ਤੇ ਔਰਤਾਂ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ ।ਤੀਸਰਾ ਹਨੇਰਾ ਅੱਜ ਦੇ ਪੜੇ ਲਿਖੇ ਬੇਰੁਜ਼ਗਾਰ ਅਧਿਆਪਕਾਂ ਲਈ ਇਸ ਸਮੇਂ ਦੀਆਂ ਸਰਕਾਰਾਂ ਨੇ ਕਰ ਰੱਖਿਆ ਹੈ ।ਜਿਸ ਦੇਸ਼ ਦੀ ਤਾਕਤ ਨੌਜਵਾਨ ,ਕਿਸਾਨ ਸੜਕਾਂ ‘ਤੇ ਹੋਣ ਸੋਚੋ ਉਸ ਦੇਸ਼ ਦੀ ਦੀਵਾਲੀ ਕਿਹੋ ਜਿਹੀ ਹੋਵੇਗੀ ।ਇਹਨਾਂ ਝੂਠੇ ਵਾਅਦਿਆਂ ਤੇ ਮਾੜੀਆਂ ਸਰਕਾਰਾਂ ਕਾਰਨ ਅੱਜ ਲੋਕ ਆਪਣੇ ਪਰਿਵਾਰਾਂ ਤੋੰ ਦੂਰ ਸੜਕਾਂ ਉੱਤੇ ਬੈਠਣ ਲਈ ਮਜਬੂਰ ਹਨ।

ਫਿਰ ਵੀ ਹੌਂਸਲਾ ਨਹੀਂ ਹਾਰ ਰਹੇ ਹਨ।ਉਹ ਆਪਣੇ ਹੱਕਾਂ ਲਈ ਲੜ ਕੇ ਦੀਵਾਲੀ ਦੇ ਦੀਪ ਜਗਾ ਰਹੇ ਹਨ।ਉਹਨਾਂ ਨੂੰ ਉਮੀਦ ਹੈ ਕਿ ਇੱਕ ਦਿਨ ਉਹਨਾਂ ਦੀ ਆਸ ਦਾ ਦੀਵਾ ਜ਼ਰੂਰ ਰੌਸ਼ਨੀ ਕਰੇਗਾ।ਦੋਸਤੋ ਦੀਵਾਲੀ ਦਾ ਤਿਉਹਾਰ ਫ਼ਜ਼ੂਲ ਖ਼ਰਚੀ ਕਰਕੇ ਮਨਾਉਣ ਨਾਲ ਵਧੀਆਂ ਨਹੀਂ ਬਣ ਸਕਦਾ ਸਗੋਂ ਕਿਸਾਨਾਂ ਵਾਂਗ ਆਪਣੇ ਦੇਸ਼ ਲਈ ਦੂਜਿਆਂ ਲਈ ਕੁਰਬਾਨੀ ਦੇਣ ਨਾਲ ਵਧੀਆਂ ਬਣ ਸਕਦਾ ਹੈ । ਦੋਸਤੋ ਆਪਣੀ ਨਿੱਜੀ ਜ਼ਿੰਦਗੀ ਨੂੰ ਛੱਡਦੇ ਹੋਏ ਹਰੇ ਭਰੇ ਰੁੱਖ ਲਗਾ ਕੇ ,ਲੋੜਵੰਦ ਲੋਕਾਂ ਨੂੰ ਪੈਸੇ, ਭੁੱਖੇ ਨੂੰ ਰੋਟੀ-ਪਾਣੀ, ਗਰੀਬ ਵਿਦਿਆਰਥੀਆਂ ਲਈ ਕਿਤਾਬਾਂ ਖ਼ਰੀਦ, ਗਰੀਬ ਵਿਦਿਆਰਥੀ ਦੀ ਪੜ੍ਹਾਈ ਦੀ ਫ਼ੀਸ ਭਰਕੇ ,ਕਿਸੇ ਲੋੜਵੰਦ ਦੇ ਦੀਵੇ ਖਰੀਦ ਕੇ ਸਭ ਦੀ ਮਦਦ ਕਰ ਸਕਦੇ।ਆਓ ਦੋਸਤੋਂ ਫੁੱਟਪਾਥ ਸੜਕਾਂ ਉੱਪਰ ਆਸ ਦੀ ਕਿਰਨ ਜਗਾਈ ਬੈਠੇ ਗਰੀਬ ਲੋਕਾਂ ਕੋਲੋ ਦੀਵੇ ਮੋਮਬੱਤੀਆਂ ਖਰੀਦ ਕੇ ਉਹਨਾਂ ਸੰਗ ਦੀਵਾਲੀ ਮਨਾਈਏ।

ਗਗਨਦੀਪ ਧਾਲੀਵਾਲ
9988933161

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਉੱਚੀ ਟਾਹਲੀ ‘ਤੇ ਘੁੱਗੀਆਂ ਦਾ ਜੋੜਾ “
Next articleਪੁਲਿਸ ਭਰਤੀ ਘੁਟਾਲਾ ; ਤਫਤੀਸ਼ ਕਰਵਾਏਗੀ ਚੰਨੀ ਸਰਕਾਰ?