(ਸਮਾਜ ਵੀਕਲੀ)
ਤੂੰ ਹੁਣ ਸੌਂ ਜਾ ਵੀਰੇ!
ਆਪਣੀ ਦੀਵਾਲੀ ਤਾਂ,
ਦੀਵਾਲੀ ਤੋਂ,
ਅਗਲੇ ਦਿਨ ਹੁੰਦੀ ਐ।
ਅੱਜ ਤਾਂ ਧਨਤੇਰਸ ਐ।
ਧਨੀ ਲੋਕਾਂ ਦੀ।
ਉਂਝ ਇਹ ਦਿਨ
ਧਨਵੰਤਰੀ ਵੈਦ ਦਾ,
ਜਨਮ ਦਿਨ ਹੁੰਦੈ।
ਉਹ ਕੌਣ ਭੈਣ ?
ਦੇਸੀ ਦਵਾਈਆਂ ਦਾ,
ਪਿਤਾਮਾ।
ਆਪਣੇ ਗਰੀਬਾਂ ਦਾ,
ਪਿਤਾਮਾ।
ਤੇਰੇ ਸੱਟ ਵੱਜਣ ‘ਤੇ,
ਹਲਦੀ ਲਾਈ ਸੀ ਨਾ !
ਸੱਟ ‘ਤੇ ਥੁੱਕ,
ਲਾਇਆ ਸੀ ਨਾ ?
ਉਹੀ ਵੈਦ।
ਅੱਛਾ ! ਫੇਰ ਆਪਾਂ ਸੌਂ ਜਾਨੇਂ ਆਂ।
ਦੀਵਾਲੀ ਤੋਂ ਅਗਲੇ ਦਿਨ ਤੱਕ,
ਸ਼ਾਇਦ ਕੋਈ ………..?
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly