ਡਿਵੀਜ਼ਨ ਪੱਧਰੀ ਅੰਡਰ 14 ਫੁੱਟਬਾਲ (ਵਿਦਿਆਰਥੀ) ਟੂਰਨਾਮੈਂਟ ਸੰਪੰਨ

 ਪ੍ਰਤੀਯੋਗਿਤਾ ਵਿੱਚ ਕੇਂਦਰੀ ਵਿਦਿਆਲੇ -1 ਹੁਸੈਨਪੁਰ ਸੋਨੇ ਦੇ ਮੈਡਲ ਨਾਲ ਰਿਹਾ ਅੱਵਲ
ਕਪੂਰਥਲਾ,12 ਜੁਲਾਈ ( ਕੌੜਾ )– ਡਵੀਜ਼ਨ ਪੱਧਰ ਅੰਡਰ 14 ਆਯੋਜਿਤ ਹੋਈ ਕੇਂਦਰੀ ਵਿਦਿਆਲੇ ਡਵੀਜਨ ਪੱਧਰ ਚੰਡੀਗੜ੍ਹ
ਦੀ ਡਵੀਜ਼ਨ ਪੱਧਰੀ ਅੰਡਰ 14 ਸਾਲ ਵਿਦਿਆਰਥੀ -1 ਹੁਸੈਨਪੁਰ ਦੇ ਵਿਚ ਚੰਡੀਗੜ੍ਹ ਡਵੀਜ਼ਨ ਦੇ ਵੱਖ ਵੱਖ ਵਿਦਿਆਲਿਆ ਦੇ ਕੁੱਲ 9 ਟੀਮਾਂ ਵਿੱਚੋਂ 141 ਵਿਦਿਆਰਥੀਆਂ ਦੀ ਪ੍ਰਤੀਯੋਗਤਾ 16 ਕੋਚਾਂ ਦੇ ਨਾਲ ਹੋਈ। ਵਿਦਿਆਲੇ ਦੇ ਪ੍ਰਿੰਸੀਪਲ ਹਰਜੀਤ ਕੌਰ ਦੀ ਦੇਖ ਰੇਖ ਹੇਠ ਉਕਤ ਫੁੱਟਬਾਲ ਪ੍ਰਤੀਯੋਗਤਾ ਸਫ਼ਲਤਾ ਪੂਰਨ ਸੰਪਨ ਹੋਈ| ਪ੍ਰਤੀਯੋਗਤਾ ਵਿੱਚ 16 ਲੀਗ ਮੈਚ ਕਰਵਾਏ ਗਏ । ਜਿਸ ਵਿੱਚ 10 ਜੁਲਾਈ ਨੂੰ ਸੰਪੰਨ ਹੋਏ ਫਾਇਨਲ ਮੈਚ ਵਿੱਚ ਕੇਂਦਰੀ ਵਿਦਿਆਲਿਆ-4 ਜਲੰਧਰ ਕੈਂਟ ਨੂੰ 2-0 ਨਾਲ ਹਰਾ ਕੇ ਕੇਂਦਰੀ ਵਿਦਿਆਲੇ -1 ਨੇ ਜਿੱਤ ਹਾਸਲ ਕਰਦੇ ਹੋਏ ਜਿੱਤ ਦਾ ਝੰਡਾ ਬੁਲੰਦ ਕੀਤਾ। ਉੱਥੇ ਹੀ ਸੈਮੀ ਫਾਈਨਲ ਵਿਚ ਰੋਮਾਂਚਿਕ ਮੁਕਾਬਲੇ ਦੌਰਾਨ ਕੇਂਦਰੀ ਵਿਦਿਆਲਿਆ -2 ਨੂੰ ਹਰਾ ਕੇ ਕੇਂਦਰੀ ਵਿਦਿਆਲਿਆ -2 ਜਲੰਧਰ ਨੇ ਜਿੱਤ ਹਾਸਲ ਕੀਤੀ। ਇਸ ਪ੍ਰਤੀਯੋਗਤਾ ਵਿਚ ਕੇਂਦਰੀ ਵਿਦਿਆਲਿਆ-1 ਰੇਡਿਕਾ ਹੁਸੈਨਪੁਰ ਸੋਨੇ ਦੇ ਮੈਡਲ ਨਾਲ ਪਹਿਲੇ ਕੇਂਦਰੀ ਵਿਦਿਆਲਿਆ -4 ਜਲੰਧਰ ਕੈਂਟ ਰਜਤ ਮੈਡਲ ਦੇ ਨਾਲ ਦੂਜੇ ਤੇ ਕੇਂਦਰੀ ਵਿਦਿਆਲੇ -2 ਜਲੰਧਰ ਕੈਂਟ ਕਾਂਸੇ ਦਾ ਮੈਡਲ ਜਿੱਤ ਕੇ ਤੀਸਰਾ ਸਥਾਨ ਹਾਸਿਲ ਕੀਤਾ।
ਜਿਕਰਯੋਗ ਹੈ ਕਿ ਪ੍ਰਤੀਯੋਗਤਾ ਵਿੱਚ ਬਿਹਤਰ ਪ੍ਰਬੰਧ ਦੇ ਚਲਦੇ ਟੀਮ ਅਤੇ ਮੈਨੇਜਰ ਦੇ ਰੂਪ ਵਿੱਚ ਰਾਹੁਲ ਸਿੰਘ ਰਾਹੁਲ ਕੌਸ਼ਲ ਤੇ ਵਿਦਿਆਲੇ ਦੇ ਖੇਡ ਕੋਚ ਗਗਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੇਂਦਰੀ ਵਿਦਿਆਲੇ ਸੰਗਠਨ ਖੇਤਰੀ ਦਫਤਰ ਚੰਡੀਗੜ ਦੁਆਰਾ ਪ੍ਰਤੀਯੋਗਤਾ ਦੇ ਕੁਸ਼ਲ ਸੰਚਾਲਣ ਲਈ ਗਠਿਤ ਚਾਰ ਮੈਂਬਰੀ ਮੰਡਲ ਵਿਚ ਬਲਜਿੰਦਰ ਸਿੰਘ,ਕਮਲ ਸਿੰਘ,ਵੈਂਕਟ ਰਮਨ,ਟੇਕ ਚੰਦ, ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ। ਪ੍ਰਤੀਯੋਗਿਤਾ ਵਿਚ ਟੇਕ ਚੰਦ ਵਾਈਸ ਪ੍ਰਿੰਸੀਪਲ ਨੇ ਸਾਰੇ ਹੀ ਕੋਚ, ਪ੍ਰਬੰਧਕਾਂ ਦਾ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਰਿਟਾਇਰੀ ਅਧਿਕਾਰੀਆਂ ਦੀ ਨਹੀਂ,ਵਰਕਰਾਂ ਦੀ ਲੋੜ -ਈ.ਟੀ.ਟੀ.ਅਧਿਆਪਕ ਯੂਨੀਅਨ      
Next article ਨਵੋਦਿਆ ਵਿਦਿਆਲਿਆ ਮਸੀਤਾਂ ਪ੍ਰਵੇਸ਼ ਪ੍ਰੀਖਿਆ  ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ