.ਵੰਨਸੁਵੰਨੇ

ਨੂਰਕਮਲ

(ਸਮਾਜ ਵੀਕਲੀ)

ਦਿਨ ਦੇ ਵਿੱਚ ਤਾਂ ਸੱਜਣਾਂ,
ਰੰਗ ਵੰਨਸੁਵੰਨੇ ਮਿਲਦੇ ਨੇ,
ਪਛਾਨਣ ਵਿੱਚ ਨਾਕਾਮਯਾਬ,
ਅੱਖਾਂ ਵਾਲੇ ਅੰਨੇ ਮਿਲਦੇ ਨੇ।

ਪਸ਼ੂ, ਡੰਗਰ, ਵੱਛੇ ਦਿਸਦੇ,
ਜੋ ਕਿਤੇ ਕਿਤੇ ਈ ਦਿਸਦੇ ਨੇ,
ਬੱਸ ਦੁੱਧ ਅਧਰਿੜਕੇ ਸੁਣਦੇ ਹਾਂ,
ਪਰ ਲਹੂ ਦੇ ਛੰਨੇ ਮਿਲਦੇ ਨੇ।

ਰੁੱਖ ਦੀ ਛਾਂ ਤਾਂ ਚਾਹਵੇਂ ਹਰ ਕੋਈ,
ਪਾਲਣ ਤੋਂ ਤਾਂ ਗੁਰੇਜ਼ ਬੜਾ ਹੈ,
ਮੈਂਨੂੰ ਲੱਗਦਾ ਸ਼ਾਇਦ ਏਸੇ ਲਈ,
ਖੇਤ ਪੱਕੇ ਘੜਿਓ ਬੰਨੇ ਮਿਲਦੇ ਨੇ।

ਜਿਸ ਨੂੰ ਮਨਾਉਣਾ ਪਵੇ ਕਿਸੇ ਗੱਲੋਂ,
ਓਹ ਹੀ ਤਾਂ ਸੱਚਾ ਯਾਰ ਹੈ,
ਰੱਬ ਹੁਣੀ ਤਾਂ ਮੈਂ ਸੁਣਿਆ ਕਹਿੰਦੇ,
ਪਹਿਲਾਂ ਹੀ ਮੰਨੇ‌ ਮਿਲਦੇ ਨੇ।

ਪੱਕੇ ਬਣਾਉਣੇ ਵੀ ਜ਼ਰੂਰੀ ਮੈਂ ਮੰਨਦਾ,
ਪਰ ਕੱਚੇ ਢਾਹੁਣੇ ਚੰਗੇ ਨਹੀਂ,
ਮੈਂ ਹੈਰਾਨ ਮੇਰੇ ਜਹੇ ਲੋਕਾਂ ਤੇ,
ਕਹਿਣ ਤੋਂ ਪਹਿਲਾਂ ਭੰਨੇ ਮਿਲਦੇ ਨੇ।

ਨੂਰਕਮਲ ਗੱਲ ਲੰਬੀ ਹੈ,
ਜੇ ਰੁਕ ਜਾਵੇ ਤਾਂ ਚੰਗਾ ਏ,
ਸੱਚ ਬੋਲਣ ਵਾਲਾ ਚੱਕਣ ਨੂੰ,
ਲੋਕ ਮੰਨੇ ਪ੍ਰਮੰਨੇ ਮਿਲਦੇ‌ ਨੇ।

ਨੂਰਕਮਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਹਾਲਾਤ
Next articleਮੁਰਦੇ