ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
19 ਤੋਂ 26 ਅਗਸਤ ਦੇ ਸੂਬਾ ਪੱਧਰੀ ਸੱਦੇ ਤਹਿਤ ਬਲਾਕ ਪੱਧਰੀ ਧਰਨੇ ਤੇ ਬੀ ਡੀ ਪੀ ਓ ਦਫ਼ਤਰਾਂ ਦੇ ਘੇਰਾਓੁ ਸੰਬੰਧੀ ਪਿੰਡ ਸੜੋਆ, ਕੋਟ ਰਾਂਝਾ ਵਿੱਚ ਮੀਟਿੰਗ ਕੀਤੀ ਗਈ ਤੇ 21 ਮੈੰਬਰੀ ਅਡਹਾਕ ਕਮੇਟੀ ਦੀ ਚੋਣ ਕੀਤੀ ਗਈ। ਮੰਗਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਆਗੂ ਪੇਂਡੂ ਮਜਦੂਰ ਯੂਨੀਅਨ ਬਗੀਚਾ ਸਿੰਘ ਸਹੂੰਗੜਾ ਨੇ ਦੱਸਿਆ ਕਿ
ਜ਼ਮੀਨ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦਿਵਾਉਣ, ਰਿਹਾਇਸ਼ੀ ਪਲਾਟ ਅਲਾਟ ਕਰਵਾਉਣ, ਮਕਾਨ ਉਸਾਰੀ ਲਈ ਗ੍ਰਾਂਟ ਦੇਣ, ਮਗਨਰੇਗਾ ਤਹਿਤ ਸਾਰਾ ਸਾਲ ਕੰਮ ਦੇਣ, ਦਿਹਾੜੀ ਵਿੱਚ ਵਾਧਾ ਕਰੋ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਓ ਅਤੇ ਸਮਾਜਿਕ ਜ਼ਬਰ ਬੰਦ ਕਰੋ ਸੰਬੰਧੀ ਲੋਕਾਂ ਨੂੰ ਪਿੰਡਾਂ ਤੇ ਸੱਥਾਂ ਵਿੱਚ ਜਾ ਕੇ ਜਾਗਰੂਕ ਕਰਕੇ ਘੋਲ ਲੜਨ ਲਈ ਲਾਮਬੰਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly