ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਬਾਲ ਮਜ਼ਦੂਰੀ ਖਿਲਾਫ ਐਕਸ਼ਨ ਮਹੀਨਾ ਮਨਾਉਂਦੇ ਹੋਏ ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਚੌਰ ਬਲਾਕ ਵਿੱਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ।ਇਹ ਚੈਕਿੰਗ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ ਚੈਕਿੰਗ ਦੌਰਾਨ ਬਲਾਚੋਰ ਬਲਾਕ ਦੇ ਗੜਸ਼ੰਕਰ ਰੋਡ, ਭੱਦੀ ਰੋਡ ਅਤੇ ਚੰਡੀਗੜ੍ਹ ਚੌਂਕ ਅਤੇ ਮੇਨ ਬਾਜ਼ਾਰ ਤੇ ਢਾਬਿਆਂ ਤੇ ਚੈਕਿੰਗ ਕੀਤੀ ਗਈ, ਟੀਮ ਵੱਲੋਂ ਬਾਲ ਭਖਿਆ ਵਿੱਚ ਲੱਗੇ ਹੋਏ ਇੱਕ ਬੱਚੇ ਨੂੰ ਰੈਸਕਿਊ ਕੀਤਾ ਗਿਆ ਅਤੇ ਮੌਕੇ ਤੇ ਹਾਜ਼ਰ ਲੇਬਰ ਅਫਸਰ ਵੱਲੋਂ ਬਾਲ ਮਜ਼ਦੂਰੀ ਕਰਵਾਉਣ ਵਾਲੇ ਦੁਕਾਨਦਾਰ ਖਿਲਾਫ ਚਲਾਨ ਵੀ ਕੱਟਿਆ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚੇ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਬਾਲ ਭਲਾਈ ਕਮੇਟੀ ਵੱਲੋਂ ਰੈਸਕਿਊ ਕੀਤੇ ਗਏ ਬੱਚੇ ਦੇ ਦਸਤਾਵੇਜ ਵੈਰੀਫਾਈ ਕੀਤੇ ਗਏ ਅਤੇ ਬੱਚੇ ਦੇ ਮਾਂ ਪਿਓ ਬਿਹਾਰ ਵਿੱਚ ਹੋਣ ਕਾਰਨ ਬੱਚੇ ਦੇ ਰਿਸ਼ਤੇਦਾਰ ਨੂੰ ਬਾਲ ਭਲਾਈ ਕਮੇਟੀ ਵੱਲੋਂ ਫਿਟ ਪਰਸਨ ਕਰਾਰ ਦਿੰਦੇ ਹੋਏ ਉਹਨਾਂ ਦੇ ਸਪੁਰਦ ਕੀਤਾ ਗਿਆ । ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਸਬੰਧਤ ਦੁਕਾਨਦਾਰ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ 18 ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਤੋਂ ਕਿਸੀ ਤਰ੍ਹਾਂ ਦਾ ਕੰਮ ਨਾ ਕਰਵਾਇਆ ਜਾਵੇ ਅਤੇ ਬੱਚਿਆਂ ਨੂੰ ਉਮਰ ਅਨੁਸਾਰ ਸਿੱਖਿਆ ਪ੍ਰਾਪਤ ਕਰਨ ਲਈ ਸਕੂਲ ਵਿੱਚ ਦਾਖਲਾ ਦਵਾਇਆ ਜਾਵੇ। ਟੀਮ ਵੱਲੋਂ ਦੱਸਿਆ ਗਿਆ ਕਿ ਬੱਚੇ ਦੀ ਉਮਰ ਤਕਰੀਬਨ 16 ਸਾਲ ਸੀ। ਮੌਕੇ ਤੇ ਹਾਜ਼ਰ ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਤੋਂ ਮਜ਼ਦੂਰੀ ਕਰਵਾਣਾ ਕਾਨੂੰਨੀ ਜੁਰਮ ਹੈ ਅਤੇ ਜੋ ਵੀ ਵਿਅਕਤੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਸਦੇ ਖਿਲਾਫ ਜੂਵੇਨਾਈਲ ਜਸਟਿਸ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੀਰੋ ਤੋਂ 18 ਸਾਲ ਤੱਕ ਤੇ ਬੱਚਿਆਂ ਤੋਂ ਭੀਖ ਨਾ ਮੰਗਵਾਈ ਜਾਵੇ ਨਾ ਹੀ ਕੋਈ ਵੀ ਦੁਕਾਨਦਾਰ ਜਾਂ ਕੋਈ ਵੀ ਵਿਅਕਤੀ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਕੰਮ ਤੇ ਨਾ ਲਗਾਉਣ ਬਲਕਿ ਅਜਿਹਾ ਕਰਨ ਵਾਲੇ ਬੱਚਿਆਂ ਨੂੰ ਕੌਂਸਲਿੰਗ ਕਰਦੇ ਹੋਏ ਸਿੱਖਿਆ ਵਾਲੇ ਪਾਸੇ ਮੋੜਿਆ ਜਾਵੇ ਤਾਂ ਜੋ ਬੱਚਿਆਂ ਦੇ ਉਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਚੈਕਿੰਗ ਟੀਮ ਵਿੱਚ ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਰਜਿੰਦਰ ਕੌਰ ਬਾਲ ਸੁਰੱਖਿਆ ਅਫਸਰ, ਸੰਤੋਸ਼ ਡਾਟਾ ਐਂਟਰੀ ਆਪਰੇਟਰ , ਸਿੱਖਿਆ ਵਿਭਾਗ ਤੋਂ ਟੀਚਰ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਦਫਤਰ ਤੋਂ ਸਿੰਦਰਪਾਲ ਕਲਰਕ, ਹਰਵਿੰਦਰ ਸਿੰਘ ਲੇਬਰ ਅਫਸਰ, ਪੁਲਿਸ ਵਿਭਾਗ ਤੋਂ ਅਮਰਜੀਤ ਸਿੰਘ ਏਐਸਆਈ ਅਤੇ ਮਨਦੀਪ ਕੌਰ ਕਾਂਸਟੇਬਲ ਅਤੇ ਨਗਰ ਕੌਂਸਲ ਵਿਭਾਗ ਤੋਂ ਬਲਜੀਤ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly