ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) ( ਪੱਤਰ ਪ੍ਰੇਰਕ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੋਂਗਾ ਜੀ ਅਤੇ ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਵਿੱਚ ਅਧਿਆਪਕਾਂ ਦਾ ਇੱਕ ਰੋਜ਼ਾ ਟ੍ਰੇਨਿੰਗ ਸ਼ਡਿਊਲ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਸ਼ੁਰੂ ਹੋਇਆ। ਅਕਾਦਮਿਕ ਸਹਾਇਤਾ ਗਰੁੱਪ ਦੇ ਡੀ.ਆਰ.ਸੀ. ਸ਼੍ਰੀ ਗੁਰਮੇਲ ਸਿੰਘ ਸਾਗੂ ਨੇ ਜਸਵਿੰਦਰ ਪਾਲ ਸ਼ਰਮਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮੁਕਤਸਰ ਇੱਕ ਮੁਕਤਸਰ ਦੋ ਅਤੇ ਬਲਾਕ ਦੋਦਾ ਦੇ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ( ਮੁੰਡੇ) ਮੁਕਤਸਰ ਸ.ਸ.ਸ. ਸਕੂਲ (ਕੁੜੀਆਂ) ਮੁਕਤਸਰ ਵਿੱਚ, ਬਲਾਕ ਗਿੱਦੜਬਾਹਾ ਦੇ ਅਧਿਆਪਕਾਂ ਦੇ ਸੈਮੀਨਾਰ ਸ.ਸ.ਸ.ਸਕੂਲ (ਕੁੜੀਆਂ) ਗਿੱਦੜਬਾਹਾ ਵਿੱਚ ਅਤੇ ਬਲਾਕ ਲੰਬੀ ਦੇ ਸੈਮੀਨਾਰ ਸਸਸ ਸਕੂਲ (ਮੁੰਡੇ) ਅਬੁਲ ਖੁਰਾਣਾ ਵਿਖੇ ਲੱਗ ਰਹੇ ਹਨ। ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਜੀ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਚੱਲ ਰਹੇ ਸੈਮੀਨਾਰਾਂ ਵਿੱਚ ਸ਼ਮੂਲੀਅਤ ਕਰਦੇ ਹੋਏ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਲਈ ਕਿਹਾ ਅਤੇ ਉਹਨਾਂ ਨੇ ਮੈਰਿਟ ਵਾਲੇ ਵਿਦਿਆਰਥੀਆਂ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਤਾਂ ਜੋ ਜਿਲੇ ਦਾ ਨਾਮ ਪੰਜਾਬ ਵਿੱਚ ਰੋਸ਼ਨ ਹੋ ਸਕੇ। ਸ਼੍ਰੀ ਰਜਿੰਦਰ ਸੋਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਜੀ ਨੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਇਸ ਸਿਖਲਾਈ ਪ੍ਰੋਗਰਾਮ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਅਕਾਦਮਿਕ ਸਹਾਇਤਾ ਗਰੁੱਪ ਦੇ ਡੀ.ਆਰ.ਸੀ. ਗੁਰਮੇਲ ਸਿੰਘ ਸਾਗੂ ਨੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਦੇ ਹੋਏ ਅਧਿਆਪਕਾਂ ਨਾਲ ਵੱਖ ਵੱਖ ਕਿਰਿਆਵਾਂ, ਖੇਡ ਵਿਧੀਆਂ, ਪੜ੍ਹਾਉਣ ਦੇ ਵੱਖ- ਵੱਖ ਢੰਗਾਂ ਬਾਰੇ ਅਧਿਆਪਕਾਂ ਨਾਲ ਖੁੱਲ ਕੇ ਗੱਲ ਬਾਤ ਕੀਤੀ। ਸ੍ਰੀ ਸਾਗੂ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਵਿੱਚ ਜਿੱਥੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਬੀਆਰਪੀ ਦੇ ਤੌਰ ਤੇ ਡਿਊਟੀ ਦੇ ਰਹੇ ਹਨ , ਉਥੇ ਵਰਿੰਦਰਜੀਤ ਸਿੰਘ, ਰਜਿੰਦਰ ਸੇਠੀ, ਜਗਜੀਤ ਸਿੰਘ, ਮਹਿਮਾ ਸਿੰਘ, ਅਜੈ ਗਰੋਵਰ, ਮਨਪ੍ਰੀਤ ਸਿੰਘ ਬੇਦੀ, ਦਵਿੰਦਰ ਸਿੰਘ, ਰਾਹੁਲ ਕੁਮਾਰ, ਰੁਪਿੰਦਰ ਸਿੰਘ, ਜਗਸੀਰ ਸਿੰਘ ਅਤੇ ਕਮਲਜੀਤ ਸਿੰਘ ਬੀ.ਆਰ.ਸੀ. ਦੇ ਤੌਰ ‘ਤੇ ਆਪਣੀ ਭੂਮਿਕਾ ਨਿਭਾ ਰਹੇ ਹਨ। ਇਹ ਸੈਮੀਨਾਰ ਮਿਤੀ 30 ਜਨਵਰੀ 2025 ਤੋਂ 7 ਫ਼ਰਵਰੀ 2025 ਤੱਕ ਚੱਲਣਗੇ ਜਿਨ੍ਹਾਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਲਾਨਾ ਪੇਪਰਾਂ ਦੀ ਤਿਆਰੀ ਕਰਾਉਣ ਵਿੱਚ ਬਹੁਤ ਫਾਇਦਾ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj