HOME ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਦਾ ਇੱਕ ਨੇਚਰ ਕੈਂਪ ਤਖਨੀ ਫੋਰੈਸਟ...

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਦਾ ਇੱਕ ਨੇਚਰ ਕੈਂਪ ਤਖਨੀ ਫੋਰੈਸਟ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ

1
ਸ੍ਰੀ ਮੁਕਤਸਰ ਸਾਹਿਬ    (ਸਮਾਜ ਵੀਕਲੀ)   ਮਨਿਸਟਰੀ ਆਫ ਫਾਰਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ਼੍ਰੀ ਯਾਦਵਿੰਦਰ ਸਿੰਘ ਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ੍ਰੀ ਰਜਿੰਦਰ ਸੋਨੀ ਦੀ ਅਗਵਾਈ ਹੇਠ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਦਾ ਇੱਕ ਨੇਚਰ ਕੈਂਪ ਤਖਨੀ ਫੋਰੈਸਟ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 16 ਅਪ੍ਰੈਲ ਤੋਂ 18 ਅਪ੍ਰੈਲ 2026 ਤੱਕ ਲਗਾਇਆ ਗਿਆ। ਜਿਸ ਵਿੱਚ ਜਿਲ੍ਹੇ ਦੇ ਤਿੰਨ ਸਕੂਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ, ਸਰਕਾਰੀ ਹਾਈ ਸਕੂਲ ਕਰਮਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੂਹੀ ਖੇੜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ (PSCST) ਚੰਡੀਗੜ੍ਹ ਦੀਆਂ ਗਾਈਡਲਾਈਨਜ਼ ਅਨੁਸਾਰ ਇਸ ਨੇਚਰ ਕੈਂਪ ਦਾ ਮੁੱਖ ਉਦੇਸ਼ ਸੀ ਕਿ ਵਿਦਿਆਰਥੀ ਕੁਦਰਤ ਨਾਲ ਜੁੜ ਕੇ ਜੀਵਾਂ ਅਤੇ ਜੰਤੂਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਬਾਰੇ ਗਿਆਨ ਪ੍ਰਾਪਤ ਕਰ ਸਕਣ ਅਤੇ ਭਵਿੱਖ ਵਿੱਚ ਵਾਤਾਵਰਣ ਨਾਲ ਜੁੜ ਕੇ ਇਸ ਨੂੰ ਬਚਾ ਸਕਣ। ਇਸ ਮੰਤਵ ਨੂੰ ਨਾਲ ਲੈ ਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਤਖਨੀ ਫੋਰੈਸਟ ਹੁਸ਼ਿਆਰਪੁਰ ਵਿਖੇ ਇਹ ਕੈਂਪ ਲਗਾਇਆ। ਇਸ ਕੈਂਪ ਦੇ ਨੋਡਲ ਇੰਚਾਰਜ ਸ੍ਰੀ ਰਾਜਨ ਗੋਇਲ ਸਾਇੰਸ ਮਾਸਟਰ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਸਨ । ਇਸ ਨੇਚਰ ਕੈਂਪ ਵਿੱਚ ਵਿਦਿਆਰਥੀਆਂ ਦੁਆਰਾ ਵਾਟਰ ਵਾਕ, ਹਾਈਕਿੰਗ ਐਂਡ ਟਰੈਕਿੰਗ ਤੋਂ ਇਲਾਵਾ ਤਖ਼ਣੀ ਵਾਈਲਡ ਲਾਈਫ ਸੈਂਚੁਰੀ ਵੀ ਦਿਖਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੂੰ ਜੰਗਲਾਤ ਵਿਭਾਗ ਪੰਜਾਬ ਦੇ ਨੁਮਾਇੰਦੇ ਡਾ.ਅਮਨਦੀਪ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਵੱਖ ਵੱਖ ਪੰਛੀਆਂ ਦੀਆਂ ਆਵਾਜ਼ਾਂ ਤੋਂ ਪਛਾਣ ਕਰਨੀ ,ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਵਿਦਿਆਰਥੀਆਂ ਦਾ ਇੱਕ ਚਾਰਟ ਮੇਕਿੰਗ ਮੁਕਾਬਲਾ ਵੀ ਮੌਕੇ ਤੇ ਕਰਵਾਇਆ ਗਿਆ। ਜਿਸ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਇਨਾਮ ਵੀ ਦਿੱਤੇ ਗਏ। ਇਸ ਕੈਂਪ ਵਿੱਚ ਜੀਰੋ ਵੇਸਟ ਨੂੰ ਮੁੱਖ ਰੱਖ ਕੇ ਵਿਦਿਆਰਥੀਆਂ ਵੱਲੋਂ ਖਾਣੇ ਲਈ ਆਪਣੀਆਂ ਸਟੀਲ ਦੀਆਂ ਪਲੇਟਾਂ ਹੀ ਵਰਤੀਆਂ ਗਈਆਂ ਅਤੇ ਉਨਾਂ ਨੂੰ ਖੁਦ ਹੀ ਸਾਫ ਵੀ ਕੀਤਾ ਤਾਂ ਜੋ ਵਿਦਿਆਰਥੀ ਵਾਤਾਵਰਨ ਨੂੰ ਸਮਝ ਸਕਣ। ਇਸ ਦੇ ਨਾਲ -2 ਸੇ ਨੋ ਟੂ ਪਲਾਸਟਿਕ ਦਾ ਕਨਸੈਪਟ ਵੀ ਸਮਝਾਇਆ ਗਿਆ। ਵਿਦਿਆਰਥੀਆਂ ਦੇ ਸੋਣ ਲਈ ਰਾਤ ਨੂੰ ਟੈਂਟਿੰਗ ਕੀਤੀ ਗਈ ਜਿਸ ਦਾ ਵਿਦਿਆਰਥੀਆਂ ਨੇ ਬਹੁਤ ਹੀ ਆਨੰਦ ਮਾਨਿਆ। ਇਸ ਕੈਂਪ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾ ਦੇਵੀ ਹੈਡ ਮਿਸਟ੍ਰੈਸ, ਸ਼੍ਰੀਮਤੀ ਡਿੰਪਲ ਵਰਮਾ, ਸ਼੍ਰੀਮਤੀ ਪ੍ਰਿਆ ਸਾਇੰਸ ਮਿਸਟ੍ਰੈਸ, ਸ਼੍ਰੀ ਰਵਿੰਦਰ ਸਿੰਘ ਸਾਇੰਸ ਮਾਸਟਰ, ਸ਼੍ਰੀ ਰਾਜ ਕੁਮਾਰ ਡੀ ਪੀ ਈ, ਸ਼੍ਰੀ ਨਵਜੋਤ ਕੌਰ ਲਾਇਬਰੇਰੀਅਨ, ਸ਼੍ਰੀ ਪਰਵਿੰਦਰ ਕੌਰ ਐਨ ਐਸ ਕਿਉ ਐਫ਼ ਨੇ ਵਡਮੁੱਲਾ ਯੋਗਦਾਨ ਪਾਇਆ। ਖਾਣ ਪੀਣ ਦਾ ਸਾਰਾ ਪ੍ਰਬੰਧ ਮੈਡਮ ਨਵਜੋਤ ਕੌਰ ਅਤੇ ਮੈਡਮ ਪਰਵਿੰਦਰ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਨੂੰ ਗਾਈਡਲਾਈਨਜ ਸ਼੍ਰੀਮਤੀ ਡਿੰਪਲ ਵਰਮਾ ਹੈਡ ਮਿਸਟ੍ਰੈਸ ਵੱਲੋਂ ਦਿੱਤੀਆਂ ਗਈਆਂ। ਹਾਈਕਿੰਗ ਅਤੇ ਟਰੈਕਿੰਗ ਦੀ ਸਾਰੀ ਜ਼ਿੰਮੇਵਾਰੀ ਸ਼੍ਰੀ ਰਵਿੰਦਰ ਸਿੰਘ ਅਤੇ ਸ੍ਰੀ ਰਾਜ ਕੁਮਾਰ ਜੀ ਨੇ ਬਖੂਬੀ ਹੀ ਨਿਭਾਈ ।ਵਿਦਿਆਰਥੀਆਂ ਨੂੰ ਵਾਤਾਵਰਣ ਬਚਾਉਣ ਸਬੰਧੀ ,ਜ਼ੀਰੋ ਵੇਸਟ ਅਤੇ ਵਾਟਰ ਵਾਕ ਦਾ ਕਨਸੈਪਟ ਮੈਡਮ ਪ੍ਰਿਆ ਨੇ ਸਰਲ ਭਾਸ਼ਾ ਵਿੱਚ ਸਮਝਾਇਆ। ਜਿਲ੍ਹੇ ਦੇ ਈਕੋ ਕਲੱਬ ਕੋਆਰਡੀਨੇਟਰ ਅਤੇ ਸਕੂਲ ਦੇ ਸਾਇੰਸ ਮਾਸਟਰ ਸ੍ਰੀ ਰਾਜਨ ਕੁਮਾਰ ਗੋਇਲ ਨੇ ਜਿਲਾ ਮੀਡੀਆ ਕੋਆਰਡੀਨੇਟਰ ਸ੍ਰੀ ਜਸਵਿੰਦਰ ਸ਼ਰਮਾ ਨਾਲ ਗੱਲਬਾਤ ਕਰਦਾ ਦੱਸਿਆ ਕਿ ਇਸ nature camp ਦੇ ਲਈ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੇ ਜੁਆਇੰਟ ਡਾਇਰੈਕਟਰ ਡਾ. ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਡਾ.ਮੰਦਾਕਨੀ ਠਾਕੁਰ ਦੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਨਾਂ ਨੇ ਹਰ ਸਮੇਂ ਪੰਜਾਬ ਦੇ ਸਾਰੇ ਸਕੂਲਾਂ ਨਾਲ ਜੁੜ ਕੇ ਇਸ ਕੰਮ ਨੂੰ ਨੇਪਰੇ ਚਾੜਿਆ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾਂ ਦੇਵੀ ਹੈਡ ਮਿਸਟਰੇਸ ਡਿੰਪਲ ਵਰਮਾ ਅਤੇ ਮੈਡਮ ਪ੍ਰਿਆ ਨੇ ਦੱਸਿਆ ਕਿ ਇਸ ਤਰਾਂ ਦੇ ਕੈਂਪ ਵਿਦਿਅਰਥੀਆ ਨੂੰ ਕੁਦਰਤ ਨਾਲ ਜੋੜਨ ਦਾ ਕੰਮ ਤਾਂ ਕਰਦੇ ਹੀ ਨੇ ਨਾਲ ਵਾਤਾਵਰਨ ਨੂੰ ਬਚਾਉਣ ਲਈ ਕੀ -2 ਉਪਰਾਲੇ ਕੀਤੇ ਜਾ ਸਕਦੇ ਨੇ ਦੇ ਬਾਰੇ ਵੀ ਚਾਨਣਾ ਪਾਉਂਦੇ ਨੇ। ਅੰਤ ਚ ਸ਼੍ਰੀ ਰਾਜਨ ਗੋਇਲ ਨੇ ਸਾਰੇ ਸਕੂਲਾਂ ਦਾ ਧੰਨਵਾਦ ਕੀਤਾ। ਅਤੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਕੈਂਪ ਲਗਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਵਾਤਾਵਰਨ ਨੂੰ ਨੇੜੇ ਤੋਂ ਦੇਖ ਸਕਣ ਅਤੇ ਓਹਨਾ ਮਿਨਿਸਟਰੀ ਆਫ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਪੁਸਤਕ ਡਾ. ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ
Next articleਕਿਸਾਨਾਂ ਦੀ ਮਿਹਨਤ ਦਾ ਇੱਕ-ਇੱਕ ਦਾਣਾ ਸਰਕਾਰ ਵੱਲੋਂ ਖ਼ਰੀਦਿਆ ਜਾਵੇਗਾ – ਕਰਨਵੀਰ ਕਟਾਰੀਆ