HOME ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ...

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 02 ਪਿਸਤੌਲ ਅਤੇ 05 ਰੌਦ ਕੀਤੇ ਬਰਾਮਦ

5

ਪੁਲਿਸ ਨੇ ਦੋਸ਼ੀਆਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੀਤਾ ਕਾਬੂ

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾ ਸਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਦਿਸਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਅਤੇ ਗੈਂਗਸਟਰਾ ਖਿਲਾਫ ਗਈ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸ 02 ਪਿਸਤੌਲ ਅਤੇ 05 ਰੌਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਤੁਸ਼ਾਰ ਗੁਪਤਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਕਪਤਾਨ ਪੁਲਿਸ (ਜਾਂਚ), ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ ਐਸ.ਆਈ ਪ੍ਰਗਟ ਸਿੰਘ ਸੀ.ਆਈ.ਏ ਸਟਾਫ, ਨਵਾਂਸ਼ਹਿਰ ਦੀ ਪੁਲਿਸ ਪਾਰਟੀ ਗਸਤ ਥਾਂ ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਪਿੰਡ ਕਰੀਹਾ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਨੀਸ ਕੁਮਾਰ ਉਰਫ ਮਨੀਸ ਕੁਮਾਰ ਨੀਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਚੁਗੀਟੀ ਜਲੰਧਰ, ਰਾਜ ਕੁਮਾਰ ਉਰਹ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਅਤੇ ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਯਤ ਨਾਲ ਗੈਰਕਾਨੂੰਨੀ ਅਸਲਿਆਂ ਸਮੇਤ ਪਿੰਡ ਮੱਲਪੁਰ ਅੜਕਾਂ ਵਾਲੀ ਨਹਿਰ ਵਾਲੇ ਪਾਸੇ ਘੁੰਮ ਰਹੇ ਹਨ, ਜਿਸ ਤੇ ਸੂਚਨਾ ਭਰੋਸੇਯੋਗ ਹੋਣ ਤੇ ਮੁਕਦਮਾ ਨੰਬਰ 206 ਮਿਤੀ 19-12-2025 ਅ/ਧ 25 ਅਸਲਾ ਐਕਟ-1959 ਥਾਣਾ ਸਦਰ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ। ਐਸਆਈ ਪ੍ਰਗਟ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਜੱਬੋਵਾਲ ਨਹਿਰ ਨਜਦੀਕ ਬੇ-ਅਬਾਦ ਜਗ੍ਹਾ ਤੋਂ ਹੇਠ ਲਿਖੇ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਨੀਸ਼ ਕੁਮਾਰ ਉਰਫ ਮਨੀਸ ਕੁਮਾਰ ਨੀਸਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਜੁਗੀਟੀ ਜਲੰਧਰ (ਉਮਰ 34 ਸਾਲ) ਅਤੇ ਰਾਜ ਕੁਮਾਰ ਉਰਫ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਉਮਰ 27 ਅਤੇ ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਉਮਰ 25 ਸਾਲ ਅਤੇ ਉਨ੍ਹਾਂ ਕੋਲੋਂ 2 ਪਿਸਤੌਲ ਅਤੇ 05 ਰੱਦ ਬਰਾਮਦ ਕੀਤੇ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਦੋਸੀਆ ਨੇ ਦੱਸਿਆ ਕਿ ਪਿੰਡ ਕਰੀਮਪੁਰ ਚਾਹਵਾਲਾ ਥਾਣਾ ਪੇਜੇਵਾਲ ਵਿੱਚ ਜੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਉੱਥੇ ਇਹਨਾਂ ਨੇ ਜਾਣਾ ਸੀ ਅਤੇ ਰਾਮ ਕੁਮਾਰ ਉਰਜ ਰਾਮਾ ਵਾਸੀ ਜਾਡਲਾ ਜਿਸ ਨਾਲ ਇਹਨਾਂ ਦੀ ਪਹਿਲਾਂ ਹੀ ਲਾਗ-ਡਾਟ ਹੈ, ਨੇ ਵੀ ਇਸ ਕਬੱਡੀ ਕੱਪ ਵਿੱਚ ਜਾਣਾ ਸੀ, ਜਿੱਥੇ ਇਹਨਾਂ ਨੇ ਰਾਮ ਕੁਮਾਰ ਉਰਫ ਰਾਮਾ ਵਾਸੀ ਜਾਡਲਾ ਦਾ ਕਤਲ ਕਰਨਾ ਸੀ, ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਹੋਇਆ ਇਹਨਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਨਨੀਸ ਕੁਮਾਰ ਉਰਫ ਮਨੀਸ ਕੁਮਾਰ ਦੇ ਖਿਲਾਫ 02 ਮੁਕੱਦਮੇ ਰਾਜ ਕੁਮਾਰ ਉਰਫ ਰਾਜਾ ਦੇ ਖਿਲਾਫ 03 ਮੁਕੱਦਮੇ ਅਤੇ ਸਾਹਿਲ ਦੇ ਖਿਲਾਫ 03 ਮੁਕੱਦਮੇ ਦਰਜ ਹਨ। ਰਾਜ ਕੁਮਾਰ ਉਰਫ ਰਾਜਾ ਅਤੇ ਸਾਹਿਲ ਥਾਣਾ ਸੁਭਾਨਪੁਰ ਅਤੇ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਪੁਲਿਸ ਨੂੰ ਵੀ ਲੋੜੀਦੇ ਹਨ। ਅਤੇ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਤਿੰਨਾਂ ਦੋਸੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਹਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSUNDAY SAMAJ WEEKLY = 21/12/2025
Next articleਪਿੰਡ ਰੈਲਮਾਜਰਾ ਤੇ ਮਾਜਰਾ ਜੱਟਾਂ ਵਿਖੇ ਕਾਸੋ ਆਪ੍ਰੇਸ਼ਨ ਤਹਿਤ ਆਸਰੋਂ ਪੁਲਿਸ ਨੇ ਕੀਤੀ ਚੈਕਿੰਗ