ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਮਿਤੀ 27 ਨੂੰ ਕਰਾਏ ਜਾਣ ਵਾਲੇ ਮੈਰਾਥਨ ਲਈ ਸਾਰੇ ਲੋਕਾਂ ਨੂੰ ਖੁੱਲਾ ਸੱਦਾ

ਸੁਰੇਂਦਰ ਲਾਂਬਾ ਆਈ.ਪੀ.ਐਸ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਨਯੋਗ ਸ: ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ੍ਰੀ ਨਵੀਨ ਸਿੰਗਲਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਅਭਿਆਨ ਤਹਿਤ ਨੌਜਵਾਨਾਂ ਅਤੇ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਕੱਲ ਮਿਤੀ 27-08-2024 ਨੂੰ ਸੁਭਾ 7:00 ਵਜੇ ਪੁਲਿਸ ਲਾਈਨ, ਹੁਸ਼ਿਆਰਪੁਰ ਤੋਂ 05 ਕਿਲੋਮੀਟਰ ਮੈਰਾਥਨ ਕਰਵਾਈ ਜਾ ਰਹੀ ਹੈ। ਇਹ ਮੈਰਾਥਨ ਦੌੜ ਥਾਣਾ ਸਾਈਬਰ ਕਰਾਈਮ (ਨਜ਼ਦੀਕ ਪੁਲਿਸ ਲਾਈਨ) ਤੋਂ ਸ਼ੁਰੂ ਹੋ ਕੇ → ਸਰਵਿਸ ਕਲੱਬ ਪੀ.ਡਬਲਯੂ.ਡੀ ਰੈਸਟ ਹਾਊਸ → ਏ.ਆਰ.ਓ ਚੌਂਕ → ਸ਼ਿਮਲਾ ਪਹਾੜੀ ਚੌਂਕ → ਬਹਾਦਰਪੁਰ ਚੌਂਕ > ਗੋਰਾਂਗੇਟ ਚੈੱਕ > ਘੰਟਾ ਘਰ ਚੌਂਕ > ਕਮਾਲਪੁਰ ਚੌਂਕ > ਗੋਰਮਿੰਟ ਕਾਲਜ ਚੌਂਕ → ਸੈਸ਼ਨ ਚੌਂਕ > ਪੁਰਾਣੀ ਕਚਹਿਰੀ ਚੌਂਕ → ਮਾਹਿਲਪੁਰ ਅੱਡਾ ਚੋਂਕ → ਸਦਰ ਚੌਂਕ → ਸਰਵਿਸ ਕਲੱਬ ਤੋਂ ਹੁੰਦੇ ਹੋਏ ਪੁਲਿਸ ਲਾਈਨ ਵਿਖੇ ਸਮਾਪਤ ਹੋਵੇਗੀ। ਇਸ ਮੈਰਾਥਨ ਵਿੱਚ ਪਹਿਲੇ 3 ਜੇਤੂ ਖਿਡਾਰੀਆਂ ਨੂੰ 5100/- ਰੁਪਏ, ਦੂਸਰੇ ਨੰਬਰ ਤੇ ਆਉਣ ਵਾਲੇ 5 ਜੇਤੂ ਖਿਡਾਰੀਆਂ ਨੂੰ 3100/- ਰੁਪਏ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ 10 ਜੇਤੂ ਖਿਡਾਰੀਆਂ ਨੂੰ 1100/- ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੈਰਾਥਨ ਵਿੱਚ ਭਾਗ ਲੈਣ ਵਾਸਤੇ ਰਜਿਸਟਰਡ ਅਤੇ ਨਾਨ-ਰਜਿਸਟਰਡ ਸਪੋਰਟਸ ਕਲੱਬ/ ਟੀਮਾਂ, ਐਨ.ਜੀ.ਓਜ਼. ਸਮੂਹ ਇਲਾਕਾ ਨਿਵਾਸੀਆਂ ਅਤੇ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਦਾਰਾ ਪੈਗ਼ਾਮ-ਏ-ਜਗਤ ਵਲੋਂ ਸ੍ਰੀ ਜਗਤ ਰਾਮ ਜੀ ਦੀ ਯਾਦ ਵਿੱਚ ਪਹਿਲਾ ਖੂਨਦਾਨ ਅਤੇ ਅੱਖਾਂ ਦਾ ਚੈਕਅਪ ਕੈਂਪ ਲਗਾਇਆ ਗਿਆ
Next articleਆਦਰਸ਼ ਸਕੂਲ ਜੰਡਿਆਲਾ ਦੀ ਟੀਮ ਨੇ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।