ਜ਼ਿਲ੍ਹਾ ਮੋਗਾ ਦੇ ਪਿੰਡ, ਪਿੰਡ ਗੂੰਜਿਆ, ਪਿੰਡ ‘ਭਲੂਰ’ ਦਾ ਨਾਂਅ

ਕਿਸਾਨ ਯੂਨੀਅਨ ਕਾਦੀਆਂ ਵੱਲੋਂ ਨੌਜਵਾਨ
ਨਿਰਮਲ ਸਿੰਘ ਭਲੂਰ ਜ਼ਿਲ੍ਹਾ ਪ੍ਰਧਾਨ ਨਿਯੁਕਤ 
ਮੋਗਾ-ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਅੱਜ ਉਸ ਸਮੇਂ ਹਰ ਪਾਸੇ ਭਲੂਰ ਪਿੰਡ ਦੇ ਚਰਚੇ ਸੁਣਨ ਨੂੰ ਮਿਲੇ ਜਦੋਂ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪਿੰਡ ਭਲੂਰ ਦੇ ਹੋਣਹਾਰ ਨੌਜਵਾਨ ਸਰਦਾਰ ਨਿਰਮਲ ਸਿੰਘ ਵਿਰਕ ਨੂੰ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਹੋਰ ਵੀ ਵੱਖ- ਵੱਖ ਆਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸਦਾ ਵੇਰਵਾ ਅਗਲੀ ਖ਼ਬਰ ਵਿਚ ਪੇਸ਼ ਕੀਤਾ ਜਾਵੇਗਾ। ਨੌਜਵਾਨ ਨਿਰਮਲ ਸਿੰਘ ਵਿਰਕ ਪਿਛਲੇ ਲੰਬੇ ਸਮੇਂ ਤੋਂ ਆਪਣੇ ਕਾਦੀਆਂ ਗਰੁੱਪ ਭਲੂਰ ਦੇ ਸਮੂਹ ਸਾਥੀਆਂ ਸਮੇਤ ਸ਼ਾਨਦਾਰ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਪਿੰਡ ਦਾ ਹਰ ਵਿਆਕਤੀ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ ਕਿ ਨਿਰਮਲ ਸਿੰਘ ਵਿਰਕ ਸੱਚਾ ਸੁੱਚਾ, ਇਮਾਨਦਾਰ ਤੇ ਸਾਫ਼ ਦਿਲ ਇਨਸਾਨ ਹੈ। ਸੱਚੀ ਤੇ ਸਪੱਸ਼ਟ ਗੱਲ ਮੂੰਹ ‘ਤੇ ਕਰਨ ਵਾਲਾ ਹੀਰਾ ਨੌਜਵਾਨ ਹੈ। ਅੱਜ ਇਹੀ ਵਜ੍ਹਾ ਹੈ ਕਿ ਉਸਨੂੰ ਕਾਦੀਆਂ ਦੇ ਵੱਡੇ ਗਰੁੱਪ ਵੱਲੋਂ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ ਨੌਜਵਾਨ ਨਿਰਮਲ ਸਿੰਘ ਵਿਰਕ ਨੇ ਆਪਣੇ ਪਿੰਡ  ਭਲੂਰ ਦਾ ਨਾਂਅ ਵੀ ਚਮਕਾਇਆ ਹੈ ਅਤੇ ਆਪਣੇ ਪਰਿਵਾਰ ਤੇ ਸਾਥੀਆਂ ਦਾ ਮਾਣ ਵੀ ਵਧਾਇਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਨਿਰਮਲ ਸਿੰਘ ਵਿਰਕ ਅਤੇ   ਸਮੁੱਚੀ ਕਾਦੀਆਂ ਇਕਾਈ ਭਲੂਰ ਨੇ ਦਿੱਲੀ ਵਿਖੇ ਹੋਏ ਵੱਡੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਅਤੇ ਅੱਜ ਵੀ ਉਨ੍ਹਾਂ ਕੋਲ ਇਕ ਇਕ ਪੈਸੇ ਦਾ ਹਿਸਾਬ ਮੌਜੂਦ ਹੈ। ਕਿਸਾਨ ਅੰਦੋਲਨ ਵਿਚ ਉਨ੍ਹਾਂ ਦੀ ਹਾਜ਼ਰੀ ਦੇ ਅੱਜ ਵੀ ਚਰਚੇ ਹੁੰਦੇ ਹਨ। ਇਸ ਲਈ ਇਹ ਸਮੁੱਚਾ ਗਰੁੱਪ ‘ਭਲੂਰ’ ਦੀ ਮਿੱਟੀ ਦਾ ਹੀਰਾ ਗਰੁੱਪ ਹੈ। ਵਾਹਿਗੁਰੂ ਮਿਹਰ ਕਰੇ ਇਹਨਾਂ ਦੀ ਏਕਤਾ ਤੇ ਚੜ੍ਹਤ ਕਾਇਮ ਰਹੇ। ਇਸ ਮੌਕੇ ਇਕਾਈ ਭਲੂਰ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜਟਾਣਾ ਅਤੇ ਸਮੂਹ ਸਾਥੀਆਂ ਨੂੰ ਹਰ ਪਾਸੇ ਤੋਂ ਮੁਬਾਰਕਬਾਦ ਮਿਲ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਾਠਕ ਸੱਥ ਦੀ ਸ਼ਾਨਦਾਰ ਮੀਟਿੰਗ….
Next articleਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਨਾਲ ਜੁੜਨ ਲਈ ਪ੍ਰੇਰਿਆ