ਸੰਗਰੂਰ (ਸਮਾਜ ਵੀਕਲੀ) ਪੰਜਾਬ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਜਿਲਾਂ ਮੇਨੇਜਰ ਗਗਨਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਦੁਖਦਾਈ ਅਤੇ ਚਿੰਤਾਜਨਕ ਘਟਨਾਂ ਵਾਪਰੀ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਭੂਟਾਲ ਅਤੇ ਜਰਨਲ ਸੱਕਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਪ੍ਰੈਸ ਸਕੱਤਰ ਜੁਝਾਰ ਲੌਂਗੋਵਾਲ, ਸੂਬਾ ਕਮੇਟੀ ਮੈਂਬਰ ਮਨਧੀਰ ਰਾਜੋਮਾਜਰਾ ਤੇ ਸਹਾਇਕ ਸੱਕਤਰ ਕੁਲਵਿੰਦਰ ਬੰਟੀ ਨੇ ਦੱਸਿਆ ਕਿ ਗਗਨਦੀਪ ਸਿੰਘ ਨੂੰ ਖੁਦਕੁਸ਼ੀ ਲਈ ਮਜਬੁਰ ਕਰਨ ਦਾ ਦੋਸ਼ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਉਪਰ ਹੈ। ਇਸ ਸਬੰਧ ਵਿੱਚ ਮੁਲਾਜਮਾਂ ਅਤੇ ਪਰਿਵਾਰ ਵੱਲੋਂ ਐਫਆਈਆਰ ਦਰਜ ਕਰਨ ਦੀ ਮੰਗ ਪੂਰੀ ਹੋਣ ਬਾਅਦ ਕਿਸੇ ਬਾਹਰਲੇ ਰਾਜ ਵਿਚੋਂ ਪੋਸਟਮਾਰਟਮ ਕਰਵਾਉਣ ਅਤੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਭਾਵੇਂ ਲੋਕਾਂ ਦੇ ਦਬਾਅ ਸਦਕਾ ਕਾਰਨ ਮੰਤਰੀ ਅਤੇ ਦੋ ਹੋਰ ਵਿਅਕਤੀਆਂ ਉਪਰ ਧਾਰਾ 108 ਤਹਿਤ ਕੇਸ ਦਰਜ ਕਰ ਲਿਆ ਹੈ। ਮੁਖ ਮੰਤਰੀ ਨੇ ਭਾਵੇਂ ਮੰਤਰੀ ਦਾ ਅਸਤੀਫਾ ਲੈ ਲਿਆ ਹੈ ਪਰ ਉਸ ਵੱਲ਼ ਕੇਸ ਦਰਜ ਕਰਨ ਤੋਂ ਪਹਿਲਾਂ ਜਾਂਚ ਕਰਨ ਦੇ ਦੇ ਬਿਆਨ ਉੱਚ ਪਹੁੰਚ ਰੱਖਣ ਵਾਲੇ ਦੋਸੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਸੰਕੇਤ ਹਨ। ਭਾਵੇਂ ਗਗਨਦੀਪ ਵੱਲੋਂ ਅਜਿਹੇ ਦਬਾਅ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸੁਚਿਤ ਕਰਨ ਦੀ ਰਿਪੋਰਟ ਹੈ। ਇਸ ਲਈ ਸਭਾ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਘਟਨਾ ਜਿਸ ਵਿੱਚ ਇੱਕ ਕ ਜਿਲ੍ਹਾ ਮੈਨੇਜਰ ਉਪਰ ਸਰਕਾਰੀ ਦਬਾਅ ਪਾ ਕੇ ਕੁਟ ਮਾਰ ਕੇ ਨਿਜੀ ਫਾਇਦੇ ਲੈਣ ਨਾਲ ਦਾ ਜਿਕਰ ਹੈ ਆਮ ਮੁਲਾਜਮਾਂ ਦੇ ਕੰਮਾਂ ਦੀ ਚਿੰਤਾਜਨਕ ਹਾਲਤ ਨੂੰ ਪ੍ਰਗਟ ਕਰਦੀ ਹੈ। ਬੇਸ਼ਕ ਲੋਕ ਦਬਾ ਹੇਠ ਮੁਕਦਮਾ ਦਰਜ ਹੋ ਗਿਆ ਹੈ, ਪਰ ਅਜੇ ਤਕ ਮੰਤਰੀ ਲਾਲ ਜੀਤ ਸਿੰਘ ਭੁੱਲਰ, ਸੁਖਦੇਵ ਸਿੰਘ ਭੁੱਲਰ,ਪੀ ਏ ਦਿਲਬਾਗ ਸਿੰਘ, ਅਤੇ ਹੋਰ ਸ਼ਾਮਿਲ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਹੋਈ। ਪ੍ਰੀਵਾਰ ਦੀ ਮੰਗ ਅਨੁਸਾਰ ਪੋਸਟ ਮਾਰਟਮ ਪੰਜਾਬ ਤੋਂ ਬਾਹਰ ਕਰਵਾਉਣ ਅਤੇ ਇਸ ਸਮੁੱਚੀ ਘਟਨਾ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣੀ ਬਣਦੀ ਹੈ। ਸਭਾ ਦੋਸ਼ੀ ਵਿਅਕਤੀਆਂ ਨੂੰ ਫੌਰਨ ਗ੍ਰਿਫਤਾਰ ਕਰਨ ਅਤੇ ਸੀ ਬੀ ਆਈ ਤੋਂ ਜਾਂਚ ਦੀ ਮੰਗ ਕਰਦੀ ਹੈ।ਕਿਉਂਕਿ ਸਥਾਨਕ ਪੁਲਿਸ ਅਧਿਕਾਰੀ ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਹਨ, ਇਹ ਪੀੜਤ ਪ੍ਰੀਵਾਰ ਨੂੰ ਯੋਗ ਨਿਆਂ ਨਹੀਂ ਦੇ ਸਕਣਗੇ। ਇਸ ਘਟਨਾ ਦੀ ਜਾਂਚ ਰਿਪੋਰਟ ਤਿਆਰ ਕਰ ਰਹੀ ਹੈ। ਪਰਿਵਾਰ ਦੇ ਦੁਖ ਵਿੱਚ ਸ਼ਾਮਲ ਹੁੰਦੀ ਹੈ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦੀ ਹੈ।
ਜਾਰੀ ਕਰਤਾ ਜਗਜੀਤ ਭੂਟਾਲ ਪ੍ਰਧਾਨ 9872071050,ਜੂਝਾਰ ਸਿੰਘ ਲੌਂਗੋਵਾਲ ਪ੍ਰੈਸ ਸਕੱਤਰ 94654 30017
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



