HOME ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ  ਮੁਸਲਿਮ ਭਾਈਚਾਰੇ ਵੱਲੋਂ ਈਦੁਲ ਫਿਦਰ ਸ਼ਰਧਾ ਤੇ...

ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ  ਮੁਸਲਿਮ ਭਾਈਚਾਰੇ ਵੱਲੋਂ ਈਦੁਲ ਫਿਦਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

3
ਫੋਟੋ : ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ ਮੁਸਲਿਮ ਭਾਈਚਾਰੇ ਦੇ ਲੋਕ ਈਦ ਦੀਆਂ ਖੁਸ਼ੀਆਂ ਮਨਾਉਂਦੇ ਹੋਏ l
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ  ਕਲੇਰ) ਈਦ ਉਲ ਫਿਤਰ ਦਾ ਪਵਿੱਤਰ ਦਿਹਾੜਾ ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਮਾਮ ਆਰਿਫ  ਮਿਸਬਾਹੀ ਅਤੇ ਪ੍ਰਧਾਨ ਨੂਰਦੀਨ ਦੀ ਅਗਵਾਈ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ l  ਇਸ ਮੌਕੇ ਪੁਲਿਸ ਥਾਣਾ ਕਾਠਗੜ੍ਹ ਦੇ ਏਐਸਆਈ ਪਰੇਮ ਲਾਲ ਵਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ  ਕੀਤੇ ਇੱਕ ਦੂਜੇ ਦੇ ਗੱਲ ਲਗਕੇ ਮੁਬਾਰਕ ਦਿੱਤੀ ਗਈ  ਅਤੇ ਇਸ ਪਵਿੱਤਰ ਦਿਹਾੜੇ ਦੀਆਂ  ਖੁਸ਼ੀਆਂ ਨੂੰ ਸਾਂਝਾ ਕੀਤਾ ਗਿਆ  l ਮਸਜਿੱਦ ਵਿੱਚ ਨਵਾਜ਼ ਅਦਾ ਕੀਤੀ ਗਈ  ਅਤੇ ਈਦ ਉਲ ਫਿਤਰ ਦੀਆ ਸਾਰੇ ਵਰਗਾਂ ਨੂੰ ਵਧਾਈਆ ਦਿੱਤੀਆ ਗਈਆ ਅਤੇ ਅੱਲਾ ਤਾਲਾ ਪਾਸ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ  l   ਪ੍ਰਧਾਨ ਨੂਰਦੀਨ  ਨੇ ਦੱਸਿਆ ਕਿ ਰਮਜਾਨ ਦੇ  ਮਹੀਨੇ ਵਿੱਚ ਮੁਸਲਿਮ ਧਰਮ ਵਿੱਚ ਅਕੀਦਾ ਰੱਖਣ ਵਾਲੇ ਲੋਕ ਰੋਜੇ ਰੱਖਦੇ ਹਨ। ਰੋਜਾ ਸਵੇਰੇ ਸੂਰਜ ਚੜ੍ਹਨ  ਤੋਂ ਪਹਿਲਾਂ ਸੁਰੂ ਹੁੰਦਾ ਐ, ਸੂਰਜ ਛਿਪਣ ਤੋ ਬਾਅਦ ਖੋਲਿਆ ਜਾਂਦਾ ਹੈ।ਰੋਜਾ ਰੱਖਣ ਨਾਲ ਸਰੀਰਕ ਤੰਦਰੁਸਤੀ ਮਿਲਦੀ ਹੈ।ਰੋਜੇ ਦੌਰਾਨ ਮਨੁੱਖ ਬੁਰੀਆਂ ਅਲਾਮਤਾਂ ਤੋਂ ਬਚਕੇ ਅੱਲਾ ਖੁਦਾ ਦੀ ਇਬਾਦਤ ਕਰਦੇ ਹਨ। ਰੋਜਾ ਧਾਰੀ ਮਨੁੱਖ ਭੁੱਖੇ ਲੋਕਾਂ ਦਾ ਦਰਦ ਮਹਿਸੂਸ ਕਰਦਾ ਹੈ। ਇਸ ਤਰਾਂ ਨਾਲ ਮਨੁੱਖ ਅੱਲਾ – ਖੁਦਾ ਵੱਲੋਂ ਬਖਸ਼ਿਸ਼ ਪ੍ਰਾਪਤ ਕਰਕੇ ਆਨੰਦਿਤ ਮਹਿਸੂਸ ਕਰਦਾ ਹੈ। ਧਾਰਮਿਕ ਅਸਥਾਨਾਂ ਵਿੱਚ ਇਤਿਹਾਸ ਅਤੇ ਧਰਮ ਦੀ ਪੜ੍ਹਾਈ ਕਰਾਈ ਜਾਂਦੀ ਹੈ l ਹਰੇਕ ਮਨੁੱਖ ਨੂੰ ਨੈਤਿਕ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ।ਮਨੁੱਖ ਆਪੋ ਆਪਣੇ ਧਰਮ ਵਿੱਚ ਪ੍ਰਪੱਕ ਹੋਣਾ ਚਾਹੀਦਾ ਹੈ।ਦੂਸਰੇ ਧਰਮਾਂ ਦਾ ਸਤਿਕਾਰ ਕਰਨਾ, ਮੁਢਲਾ ਫਰਜ ਸਮਝੀਏ l ਧਰਮ ਦੀ ਵਿਚਾਰਧਾਰਾ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਹਰੇਕ ਸੱਚਾ ਧਰਮੀ ਮਨੁੱਖ ਹਰੇਕ ਧਰਮ ਦੀ ਇੱਜਤ ਮਾਣ ਕਰਦਾ ਹੈl   ਉਹਨਾਂ ਅਖੀਰ ਵਿੱਚ ਅਪੀਲ ਕਰਦੇ ਆਂ ਆਖਿਆ ਕਿ ਆਓ ਈਦ ਉਲ ਫਿਤਰ  ਇਕ ਦੂਜੇ ਨਾਲ ਪਿਆਰ ਸਤਿਕਾਰ ਸਹਿਤ ਰਹਿਣ ਦਾ ਪ੍ਰਣ ਕਰੀਏ।     ਇਸ ਮੌਕੇ ਉਹਨਾਂ  ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਭਾਈਚਾਰੇ ਦੇ ਬੱਚੇ ਚੰਗੀ ਤਾਲੀਮ ਹਾਸਲ ਕਰਕੇ ਚੰਗੇ ਮੁਕਾਮਾ ਉੱਪਰ ਪੁੱਜ ਸਕਣ  l ਇਸ ਮੌਕੇ  ਅਲੀ ਮੁਹੰਮਦ, ਹਸਨਦੀਨ,  ਸਾਦਿਕ ਹਾਜੀ,  ਕਾਲੂ ਸਾਬਿਰ ਅਲੀ,  ਰਿਆਸਤ ਅਲੀ, ਨਿਸਾਰ ਅਨੀਸ, ਅਬਦੁਲ ਲਤੀਫ, ਰੁਕਮਦੀਨ ਆਦਿ ਅਤੇ ਏਐਸਆਈ ਪ੍ਰੇਮ ਲਾਲ ਆਪਣੀ ਟੀਮ ਨਾਲ ਹਾਜਰ ਸਨ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕਰੋ। ਜਮਹੂਰੀ ਅਧਿਕਾਰ ਸਭਾ,ਇਕਾਈ ਸੰਗਰੂਰ
Next article ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਪਿੰਡ ਰਾਣੇਵਾਲ ਟੱਪਰੀਆਂ ਦੇ ਨੌਜਵਾਨਾਂ ਨੂੰ ਜਿੰਮ ਲਈ 1 ਲੱਖ ਦੀ ਗ੍ਰਾਂਟ ਜਾਰੀ।