(ਅਮਰਗੜ੍ਹ-ਚੌਂਦਾ-ਜੌੜੇਪੁਲ ਥੋੜ੍ਹਾ ਸਮਾਂ ਪਹਿਲਾਂ ਹੀ ਬਣੀ ਸੜਕ ਦੀ ਹਾਲਤ ਤਰਸਯੋਗ, ਰਾਹਗੀਰਾਂ ਦੀ ਜਿੰਗਦੀ ਲੱਗੀ ਦਾਅ ਤੇ )
ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪੰਜਾਬ ਚ ਆਮ ਆਦਮੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨੇ ਸਾਇਦ ਇਹ ਸੋਚਿਆ ਹੋਵੇਗਾ ਕਿ ਉਨ੍ਹਾਂ ਦੇ ਸਰਕਾਰੇ-ਦਰਬਾਰੇ ਕੰਮ ਸੌਖੇ ਅਤੇ ਮੁਫ਼ਤ ਹੋਇਆ ਕਰਨਗੇ, ਸਰਕਾਰੀ ਅਧਿਕਾਰੀ ਅਤੇ ਬਿਲਡਿੰਗਾਂ, ਸੜਕਾਂ ਬਣਾਉਣ ਵਾਲੇ ਠੇਕੇਦਾਰ ਵੀ ਸਰਕਾਰ ਵੱਲੋਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਹੋਣ ਤੋਂ ਡਰਦੇ ਮਾਰੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਿਆ ਕਰਨਗੇ ਪਰ ਸਰਕਾਰ ਬਣਨ ਤੋਂ ਬਾਅਦ ਵੀ ਅਜਿਹਾ ਕੁੱਝ ਨਹੀਂ ਹੋਇਆ ਅਤੇ ਨਾ ਹੀ ਭਵਿੱਖ ਚ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਸ ਨਾਲ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਤੇ ਉਮੀਦ ਬਣੀ ਰਹਿ ਸਕੇ ਇਸ ਦਾ ਮੁੱਖ ਕਾਰਨ ਪੰਜਾਬ ਵਿੱਚ ਦਿਨੋ ਦਿਨ ਭਰਿਸ਼ਟਾਚਾਰ ਦੇ ਉਜਾਗਰ ਹੋ ਰਹੇ ਮਾਮਲੇ ਹਨ ਜਿਨਾਂ ਕਾਰਨ ਲੋਕਾਂ ਦਾ ਵਿਸ਼ਵਾਸ ਸਰਕਾਰ ਦੀ ਇਮਾਨਦਾਰੀ ਉਪਰੋਂ ਉੱਠ ਗਿਆ ਜਾਪਦਾ ਹੈ। ਕਿਉਂਕਿ ਕੋਈ ਵੀ ਅਧਿਕਾਰੀ ਜਾਂ ਬਿਲਡਿੰਗਾਂ ਬਣਾਉਣ ਵਾਲੇ ਠੇਕੇਦਾਰ ਆਪਣੀ ਕਿਉਂਕਿ ਵੱਡੀ ਗਿਣਤੀ ਅਧਿਕਾਰੀ ਅਤੇ ਬਿਲਡਿੰਗਾਂ ਤੇ ਸੜਕਾਂ ਬਣਾਉਣ ਵਾਲੇ ਠੇਕੇਦਾਰ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਨਹੀਂ ਕਰ ਰਹੇ, ਸ਼ਾਇਦ ਇਸੇ ਕਾਰਨ ਪੰਜਾਬ ਵਿੱਚ ਬਣ ਰਹੀਆਂ ਸੜਕਾਂ ਕੁਝ ਹੀ ਸਮੇਂ ਬਾਅਦ ਟੁੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜਿਸ ਤਰ੍ਹਾਂ ਕਿ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਆਇਆ ਹੈ ਇਸੇ ਤਰ੍ਹਾਂ ਹੀ ਹੁਣ ਵਾਪਰ ਰਿਹਾ ਨਵਾਂ ਕੁਝ ਵੀ ਨਹੀਂ ਹੋ ਰਿਹਾ।
ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਚ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਜੋ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਸਰਕਾਰੀ ਤੰਤਰ ਅਤੇ ਠੇਕੇਦਾਰਾਂ ਦੇ ਆਪਸੀ ਗੂੜ੍ਹੇ ਪਿਆਰ ਦਾ ਅੱਖੀਂ ਡਿੱਠਾ ਹਾਲ ਖੁਦ ਵਰਨਣ ਕਰ ਰਹੀ ਹੈ, ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕਸਬਾ ਅਮਰਗੜ੍ਹ ਤੋਂ ਜੌੜੇਪੁਲਾਂ ਨੂੰ ਵਾਇਆ ਚੌਂਦਾ ਹੋ ਕੇ ਜਾਂਦੀ ਮੁੱਖ ਤੇ ਵੱਡੀ ਸੜਕ ਜੋ ਕਿ ਮਹਿਜ ਥੋੜ੍ਹਾ ਸਮਾਂ ਪਹਿਲਾਂ ਹੀ ਪੰਜਾਬ ਮੰਡੀ ਬੋਰਡ ਵੱਲੋਂ ਬਣਾਈ ਗਈ ਸੀ ਉਸ ਦਾ ਇੰਨਾ ਕੁ ਮਾੜਾ ਹਾਲ ਹੋ ਚੁੱਕਿਆ ਕਿ ਹਰ ਕੋਈ ਸੜਕ ਬਣਾਉਣ ਵਾਲੇ ਮਹਿਕਮੇ ਪੰਜਾਬ ਮੰਡੀ ਬੋਰਡ ਅਤੇ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਬਹੁਤ ਸਬਾਸ਼ੇ ਦੇ ਕੇ ਲੰਘਦਾ ਹੈ, ਇਥੋਂ ਤੱਕ ਕਿ ਬਾਹਰਲੇ ਏਰੀਏ ਦਾ ਵਿਅਕਤੀ ਜੋ ਪਹਿਲੀ ਵਾਰ ਇਸ ਸੜਕ ਉਪਰੋਂ ਲੰਘਦਾ ਹੈ ਮੁੜ ਕੇ ਨਾ ਆਉਣ ਦੀ ਸਹੁੰ ਖਾ ਕੇ ਜਾਂਦਾ ਹੈ ਕਿਉਂਕੀ ਉਸ ਉੱਪਰ ਦੀ ਰਾਤ ਦੇ ਹਨੇਰੇ ਵਿੱਚ ਤਾਂ ਕੀ ਦਿਨੇ ਵੀ ਲੰਘਣਾ ਮੁਹਾਲ ਹੋਇਆ ਪਿਆ ਹੈ, ਸੜਕ ਵਿੱਚ 1-2 ਫੁੱਟ ਡੂੰਘੇ ਅਤੇ 10 ਤੋਂ 50 ਫੁੱਟ ਲੰਮੇ-ਚੋੜੇ ਟੋਏ=ਖੱਡੇ ਪੈ ਚੁੱਕੇ ਹਨ। ਇਸ ਸੜਕੋ ਉੱਪਰ ਆਏ ਦਿਨ ਟੋਇਆਂ ਦੇ ਕਾਰਨ ਦੁਰਘਟਨਾਵਾਂ ਹੋ ਰਹੀਆਂ ਹਨ ਬਹੁਤ ਸਾਰੇ ਵਿਅਕਤੀਆਂ ਦੇ ਸੱਟਾਂ ਲੱਗ ਚੁੱਕੀਆਂ ਹਨ ਵਹੀਕਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਪਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਠੇਕੇਦਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ। ਰਾਹਗੀਰਾਂ ਰਾਹਗੀਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋਲੋਂ ਇਸ ਜ਼ਿਲ੍ਹੇ ਅੰਦਰ ਬਣ ਰਹੀਆਂ ਸੜਕਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਸੂਰਵਾਰ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪੁਰਜੋਰ ਮੰਗ ਕੀਤੀ ਹੈ ਤਾਂ ਕਿ ਲੋਕਾਂ ਦਾ ਵਿਸ਼ਵਾਸ ਸਰਕਾਰ ਵਿੱਚ ਬਣਿਆ ਰਹੇ। ਕੀ ਕਹਿਣਾ ਮੰਡੀ ਬੋਰਡ ਦੇ ਸਬੰਧਿਤ ਅਧਿਕਾਰੀ ਦਾ : ਇਸ ਸਬੰਧੀ ਮੰਡੀ ਬੋਰਡ ਦੇ ਜੂਨੀਅਰ ਇੰਜਨੀਅਰ ਬਲਜੀਤ ਸਿੰਘ ਨਾਲ ਗੱਲ ਕਰਕੇ ਪੱਖ ਜਾਣਿਆ ਉਨ੍ਹਾਂ ਕਿਹਾ ਕਿ ਇਹ ਸੜਕ ਸਾਲ 2022 ਚ ਬਣੀ ਸੀ ਜੋ ਕਿ ਬਹੁਤ ਜਿਆਦਾ ਟੁੱਟ ਚੁੱਕੀ ਹੈ ਇਸ ਦੀ ਦੋਵਾਰਾ ਮੁਰੰਮਤ ਲਈ ਲਿਖ ਕੇ ਭੇਜਿਆ ਹੋਇਆ ਹੈ।ਉਸਨੇ ਇਹ ਵੀ ਦਾਅਵਾ ਕੀਤਾ ਕਿ ਇਹ ਸੜਕ ਦੋ ਮਹੀਨੇ ਚ ਬਣ ਕੇ ਤਿਆਰ ਹੋ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਜੂਨੀਅਰ ਇੰਜਨੀਅਰ ਬਲਜੀਤ ਸਿੰਘ ਵੱਲੋਂ ਕੀਤਾ ਦਾਅਵਾ ਸੱਚ ਹੁੰਦਾ ਕਿ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।



