ਜ਼ਿਲ੍ਹਾ ਪੱਧਰੀ ਦੋ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਸੰਬੰਧੀ ਮੀਟਿੰਗ ਆਯੋਜਿਤ

ਕਪੂਰਥਲਾ,(ਸਮਾਜ ਵੀਕਲੀ)  ( ਕੌੜਾ) – ਪ੍ਰਾਇਮਰੀ ਸਕੂਲਾਂ ਦੀਆਂ ਸਾਲ 2024-25 ਦੀਆਂ ਜਿਲ੍ਹਾਂ ਖੇਡਾਂ 23 ਤੋਂ 25 ਅਕਤੂਬਰ ਨੂੰ ਮੁੱਖ ਸੇਵਾਦਾਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੰਤ ਬਾਬਾ ਲੀਡਰ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਸੈਫਲਾਬਾਦ ਦੇ ਸਟੇਡੀਅਮ ਵਿੱਚ ਹੋਣਗੀਆਂ । ਅੱਜ ਜਿਲ੍ਹਾਂ ਖੇਡ ਕਮੇਟੀ ਦੀ ਇੱਕ ਅਹਿਮ ਮੀਟਿੰਗ ਸ੍ਰੀਮਤੀ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਬੱਟੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ), ਸੁਖਵਿੰਦਰ ਸਿੰਘ ਖੱਸਣ ਡੀ.ਐਮ ਸਪੋਰਟਸ ਕਪੂਰਥਲਾ, ਸੰਜੀਵ ਕੁਮਾਰ ਹਾਂਡਾ ਬੀ.ਪੀ.ਈ.ਓ ਕਪੂਰਥਲਾ -2 , ਰਜੇਸ਼ ਕੁਮਾਰ ਬੀ.ਪੀ.ਈ.ਓ ਕਪੂਰਥਲਾ-1 , ਹਰਜੀਤ ਸਿੰਘ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਲਕਸ਼ਦੀਪ ਸ਼ਰਮਾਂ ਜ਼ਿਲ੍ਹਾ ਪ੍ਰਾਇਮਰੀ ਖੇਡ ਕੋਆਰਡੀਨੇਟਰ, , ਹੈੱਡ ਟੀਚਰ ਗੁਰਮੁਖ ਸਿੰਘ ਬਾਬਾ ਮੈਂਬਰ ਜ਼ਿਲ੍ਹਾ ਖੇਡ ਕਮੇਟੀ ਅਤੇ ਦਵਿੰਦਰ ਸਿੰਘ ਮੈਂਬਰ ਜਿਲ਼੍ਹਾ ਖੇਡ ਕਮੇਟੀ ਸ਼ਾਮਿਲ ਸਨ ।
     ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾਂ ਸਿੱਖਿਆ ਅਫ਼ਸਰ ਸ੍ਰੀਮਤੀ ਬਜਾਜ ਨੇ ਦੱਸਿਆ ਕਿ ਇਸ ਵਾਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸੰਤ ਬਾਬਾ ਲੀਡਰ ਸਿੰਘ ਜੀ ਦੀ ਛੱਤਰ-ਛਾਇਆ ਹੇਠ ਸ਼ੈਫਲਾਬਾਦ ਦੇ ਖੇਡ ਸਟੇਡੀਅਮ ਵਿੱਚ ਹੋਣਗੀਆਂ । ਉਹਨਾਂ ਦੱਸਿਆ ਕਿ ਰਛਪਾਲ ਸਿੰਘ ਵੜੈਚ , ਸੁਖਚੈਨ ਸਿੰਘ ਬੱਧਣ ਅਤੇ ਸੁਖਦਿਆਲ ਸਿੰਘ ਝੰਡ ਦੇ ਸਾਂਝੇ ਯਤਨਾਂ ਨਾਲ ਬਾਬਾ ਲੀਡਰ ਸਿੰਘ  ਜੀ ਨੇ ਇਹਨਾਂ ਖੇਡਾਂ ਦਾ ਸਾਰਾ ਪ੍ਰਬੰਧ ਕੀਤਾ ਹੈ ।  ਬਲਵਿੰਦਰ ਸਿੰਘ ਬੱਟੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਹਨਾਂ ਖੇਡਾਂ ਦੌਰਾਨ ਜਿਲ੍ਹੇ ਦੇ 9 ਬਲਾਕਾਂ ਦੇ ਲਗਭਗ ਤਕਰੀਬਨ 1000 ਬੱਚੇ ਵੱਖ-ਵੱਖ 15 ਖੇਡਾਂ ਵਿੱਚ ਭਾਗ ਲੈਣਗੇ । ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜੇਤੂ ਬੱਚੇ 5 ਨਵੰਬਰ ਤੋ ਸਟੇਟ ਖੇਡਾਂ ਵਿੱਚ ਭਾਗ ਲੈਣਗੇ ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਜ ਸਿੰਘ , ਵਿਵੇਕ ਕੁਮਾਰ, ਪ੍ਰਦੀਪ ਕੁਮਾਰ ਹੈੱਡ ਟੀਚਰ , ਅਨਿਲ ਸ਼ਰਮਾਂ ਹੈੱਡ ਟੀਚਰ, ਅਜੀਤਪਾਲ ਸਿੰਘ ਪੀ.ਟੀ.ਆਈ ਤੋਗਾਂਵਾਲ, ਅਵਤਾਰ ਸਿੰਘ , ਕਰਮਜੀਤ ਸਿੰਘ ਗਿੱਲ ਆਦਿ ਮੋਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚਿੱਟਾ
Next articleਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਦੁਆਰਾ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ