ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਨੰਨ੍ਹੇ ਉਸਤਾਦਾਂ ਨੇ ਕੀਤੀਆਂ ਕਮਾਲਾਂ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਨੰਨ੍ਹੇ ਉਸਤਾਦਾਂ ਨੇ ਕੀਤੀਆਂ ਕਮਾਲਾਂ
ਕੱਬ ਬੁਲਬੁਲ ਬੱਚਿਆਂ ਲਗਾਇਆ ਮੁੱਢਲੀ ਸਹਾਇਤਾ ਕੇਂਦਰ

ਬਠਿੰਡਾ (ਸਮਾਜ ਵੀਕਲੀ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਦੂਜੇ ਦਿਨ ਦੌਰਾਨ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਨੰਨ੍ਹੇ ਉਸਤਾਦਾਂ ਦੀ ਕਲਾ ਦੇ ਜੌਹਰ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਬੋਲਦਿਆਂ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾਲ ਹੀ ਸਰਬਪੱਖੀ ਵਿਕਾਸ ਹੁੰਦਾ ਹੈ।

ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਭਾਰਤ ਸਕਾਊਟਸ ਐਂਡ ਗਾਈਡਜ਼ ਤਹਿਤ ਕੱਬ ਬੁਲਬੁਲ ਬੱਚਿਆਂ ਵੱਲੋਂ ਲਗਾਏ ਮੁੱਢਲੀ ਸਹਾਇਤਾ ਕੇਂਦਰ ਦੀ ਸ਼ਲਾਘਾ ਕੀਤੀ ਗਈ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਸਾਬਕਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ। ਇਸ ਮੌਕੇ ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਅਤੇ ਬਲਰਾਜ ਸਿੰਘ ਸਿੱਧੂ ਬਲਾਕ ਖੇਡ ਅਫਸਰ ਬਠਿੰਡਾ ਨੇ ਦੱਸਿਆ ਕਿ ਫੁੱਟਬਾਲ ਲੜਕੇ ਵਿੱਚ ਬਠਿੰਡਾ ਬਲਾਕ ਪਹਿਲਾ ਅਤੇ ਤਲਵੰਡੀ ਸਾਬੋ ਬਲਾਕ ਦੂਜਾ, ਫੁੱਟਬਾਲ ਲੜਕੀਆਂ ਵਿੱਚ ਸੰਗਤ ਪਹਿਲਾ ਅਤੇ ਤਲਵੰਡੀ ਸਾਬੋ ਦੂਜਾ, ਹਾਕੀ ਲੜਕੇ ਗੋਨਿਆਣਾ ਪਹਿਲਾ ਅਤੇ ਭਗਤਾ ਦੂਜਾ, ਹਾਕੀ ਲੜਕੀਆਂ ਬਠਿੰਡਾ ਪਹਿਲਾ ਅਤੇ ਭਗਤਾ ਦੂਜਾ, ਬੈਡਮਿੰਟਨ ਲੜਕੇ ਵਿੱਚ ਬਠਿੰਡਾ ਪਹਿਲਾ ਅਤੇ ਤਲਵੰਡੀ ਸਾਬੋ ਦੂਜਾ, ਬੈਡਮਿੰਟਨ ਲੜਕੀਆਂ ਗੋਨਿਆਣਾ ਪਹਿਲਾ ਅਤੇ ਰਾਮਪੁਰਾ ਦੂਜਾ, ਰਿਲੇਅ ਲੜਕੇ ਮੌੜ ਪਹਿਲਾ ਅਤੇ ਬਠਿੰਡਾ ਦੂਜਾ, ਰਿਲੇਅ ਲੜਕੀਆਂ ਮੌੜ ਪਹਿਲਾ ਅਤੇ ਬਠਿੰਡਾ ਦੂਜਾ ਸਥਾਨ ਤੇ ਰਿਹਾ।

ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਬਲਾਕ ਖੇਡ ਅਫਸਰ ਪ੍ਰਿਤਪਾਲ ਸਿੰਘ, ਜਸਵੀਰ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ, ਪਰਦੀਪ ਕੌਰ, ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਬੱਲੂਆਣਾ, ਰਣਜੀਤ ਸਿੰਘ ਮਾਨ, ਅਵਤਾਰ ਸਿੰਘ, ਅਮਨਦੀਪ ਸਿੰਘ, ਰੰਜੂ ਬਾਲਾ, ਬੇਅੰਤ ਕੌਰ, ਪੂਜਾ ਰਾਣੀ, ਜਗਦੀਸ਼ ਕੁਮਾਰ, ਨਿਰਮਲ ਸਿੰਘ ਡੀ.ਪੀ., ਸੁਖਦੇਵ ਸਿੰਘ ਲੈਕਚਰਾਰ, ਭੁਪਿੰਦਰ ਸਿੰਘ ਬਰਾੜ, ਨਰਿੰਦਰ ਸਿੰਘ ਬੱਲੂਆਣਾ, ਹੈੱਡ ਟੀਚਰ ਨਿਰਭੈ ਸਿੰਘ ਭੁੱਲਰ, ਗੁਰਦਾਸ ਸਿੰਘ, ਜਸਵਿੰਦਰ ਸਿੰਘ, ਗੀਤਾ ਰਾਣੀ, ਵਿਜੈ ਕੁਮਾਰ, ਅਮਨ ਝੱਬਰ, ਰਾਜਵੀਰ ਸਿੰਘ ਮਾਨ, ਜਗਮੇਲ ਸਿੰਘ, ਰਾਜ ਕੁਮਾਰ ਵਰਮਾ, ਗੁਰਪਿਆਰ ਸਿੰਘ, ਬਲਵਿੰਦਰ ਕੌਰ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।

Previous articleबोद्धिसत्व अंबेडकर पब्लिक सी. सेकंडरी स्कूल के विकास के लिए सरदार रत्न चंद बैंस जी ने दी 1 लाख की आर्थिक सहायता
Next articleSamaj Weekly 526 = 05/11/2023