ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸੰਜੀਵ ਧਰਮਾਣੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ‘ਤੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਨਾਮਵਰ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੀ ਪੰਜਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਅਵਨੀਤ ਕੌਰ ਨੇ ਜਿਲ੍ਹਾ ਪੱਧਰੀ ਕਵਿਤਾ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਸ਼ਮਸ਼ੇਰ ਸਿੰਘ ਜੀ ਨੇ ਸਨਮਾਨ – ਚਿੰਨ ਦੇ ਕੇ ਸਕੂਲ ਦੀ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਸੁਪਰਡੈਂਟ ਦਰਸ਼ਨ ਸਿੰਘ ਭੱਠਲ , ਸਟੇਟ ਐਵਾਰਡੀ ਮੈਡਮ ਰੇਣੂੰ ਕੌਸ਼ਲ , ਸਟੇਟ ਐਵਾਰਡੀ ਮੈਡਮ ਸਤਨਾਮ ਕੌਰ , ਜਮਾਤ ਇੰਚਾਰਜ ਤੇ ਗਾਈਡ ਅਧਿਆਪਕਾ ਮੈਡਮ ਅਮਨਪ੍ਰੀਤ ਕੌਰ , ਪ੍ਰਸਿੱਧ ਲੇਖਿਕਾ ਮੈਡਮ ਮਨਦੀਪ ਰਿੰਪੀ , ਦਵਿੰਦਰ ਕੁਮਾਰ, ਕਮਿੰਦਰ ਸਿੰਘ ,ਰਾਜਵੀਰ ਸਿੰਘ ਚੌਂਤਾ,ਰੇਨੂ ਕੌਸ਼ਲ, ਗੁਰਵਿੰਦਰ ਸਿੰਘ , ਹਾਰਮਨ ਸਿੰਘ , ਸਕੂਲ ਵਿਦਿਆਰਥੀ ਅਤੇ ਹੋਰ ਅਧਿਕਾਰੀ ਸਾਹਿਬਾਨ ਹਾਜ਼ਰ ਸਨ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਸਟਾਫ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸ਼ਾਮ ਲਾਲ ਅਤੇ ਅਮਨਦੀਪ ਸਿੰਘ ਨੇ ਇਸ ਹੋਣਹਾਰ ਵਿਦਿਆਰਥਣ ਅਤੇ ਇਸ ਦੇ ਮਾਤਾ – ਪਿਤਾ ਨੂੰ ਵਧਾਈ ਦਿੱਤੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


