ਜ਼ਿਲ੍ਹਾ ਪੱਧਰੀ ਕਲਾ ਉਤਸਵ 2024 ਯਾਦਗਾਰੀ ਹੋ ਨਿੱਬੜਿਆ, 6 ਵੰਨਗੀਆਂ ਵਿੱਚ 500 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਕਲਾ ਦੇ ਰੰਗ ਬਿਖੇਰਦਾ ਕਲਾ ਉਤਸਵ 2024 ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਲੁਧਿਆਣਾ ਵਿਖੇ ਸ਼ਾਨੋ ਸ਼ੌਕਤ ਨਾਲ਼ ਸੰਪੰਨ ਹੋਇਆ। ਸ਼੍ਰੀਮਤੀ ਡਿੰਪਲ ਮਦਾਨ ਜੀ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸੈਕੰਡਰੀ ਸਿੱਖਿਆ, ਸ੍ਰ: ਜਸਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੈ. ਸਿ) ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ਼੍ਰੀਮਤੀ  ਵਿਸ਼ਵਾਕੀਰਤ ਕੌਰ ਕਾਹਲੋਂ (ਨੋਡਲ ਅਫ਼ਸਰ ਕਲਾ ਉਤਸਵ) ਦੀ ਅਗਵਾਈ ਹੇਠ ਦੋ ਦਿਨ ਚੱਲੇ ਕਲਾ ਉਤਸਵ ਵਿੱਚ ਲੁਧਿਆਣਾ ਜ਼ਿਲ੍ਹੇ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਜੌਹਰ ਵਿਖਾਏ। ਦੋ ਦਿਨ ਚੱਲੇ ਕਲਾ ਉਤਸਵ ਵਿੱਚ 6 ਵੰਨਗੀਆਂ ਦੇ ਮੁਕਾਬਲੇ ਇਸ ਪ੍ਰਕਾਰ ਰਹੇ। ਟ੍ਰਾਡੀਸ਼ਨਲ ਫੋਕ ਡਾਂਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਨਾਟਕ ਮੁਕਾਬਲੇ ਵਿੱਚ ਬੀ.ਸੀ.ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਟਰਾਡੀਸ਼ਨਲ ਫੋਕ ਵੋਕਲ ਮਿਊਜਿਕ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ ਨੇ ਪਹਿਲਾ, ਵਿਜ਼ੂਅਲ ਆਰਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਨੇ ਪਹਿਲਾ, ਇੰਸਟਰੂਮੈਂਟ ਮਿਊਜਿਕ ਵਿੱਚ ਸਕੂਲ ਆਫ ਐਂਮੀਨੈਂਸ ਜਗਰਾਓਂ ਨੇ ਪਹਿਲਾ ਅਤੇ  ਟਰਾਡੀਸ਼ਨਲ ਸਟੋਰੀ ਟੈਲਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਡਿੰਪਲ ਮਦਾਨ ਨੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਮੀਦ ਪ੍ਰਗਟਾਈ ਕਿ ਇਹ ਵਿਦਿਆਰਥੀ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਲੁਧਿਆਣਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ: ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਕਲਾ ਨੂੰ ਨਿਖਾਰਨ ਲਈ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਆ। ਪ੍ਰਿੰਸੀਪਲ ਸ਼੍ਰੀਮਤੀ  ਵਿਸ਼ਵਾਕੀਰਤ ਕੌਰ ਕਾਹਲੋਂ (ਨੋਡਲ ਅਫ਼ਸਰ ਕਲਾ ਉਤਸਵ) ਨੇ ਕਿਹਾ ਕਿ  ਕਲਾ ਉਤਸਵ ਵਿੱਚ ਭਾਗ ਲੈਣ ਵਾਲ਼ੇ ਸਾਰੇ ਹੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਮਾਲਵਾ ਖਾਲਸਾ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਂਦੇ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਵਸੀਲਾ ਬਣਦੇ ਹਨ। ਮੰਚ ਸੰਚਾਲਨ ਦੀ ਭੂਮਿਕਾ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਬਾਖੂਬੀ ਨਿਭਾਈ। ਇਸ ਮੌਕੇ ਸ੍ਰ: ਜਸਬੀਰ ਸਿੰਘ ਡੀ.ਆਰ.ਸੀ, ਸ਼੍ਰੀਮਤੀ ਸੁਰਚਨਾ ਪੰਧੇਰ, ਸ਼੍ਰੀਮਤੀ ਸੁਪਰਜੀਤ ਕੌਰ, ਸ੍ਰ: ਬਲਜਿੰਦਰ ਸਿੰਘ, ਸ਼੍ਰੀ ਦਲੀਪ ਕੁਮਾਰ, ਅੰਮ੍ਰਿਤਪਾਲ ਸਿੰਘ ਪਾਲੀ ਖਾਦਿਮ, ਸ੍ਰ: ਜਸਵੰਤ ਸਿੰਘ ਸਰਾਭਾ , ਗਗਨ ਖੰਨਾ ਅਤੇ ਸਾਰੀ ਪ੍ਰਬੰਧਕੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਵੱਲੋਂ ਮਾਲਵਾ ਖਾਲਸਾ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਦਾ ਵਿਸ਼ੇਸ਼ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ੁਭ ਸਵੇਰ ਦੋਸਤੋ
Next articleਬਾਬਾ ਫ਼ਰੀਦ ਕਾਲਜ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ