HOME ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋ “ਯੂਥ ਅਗੇਂਸਟ ਡਰੱਗਜ਼”...

ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋ “ਯੂਥ ਅਗੇਂਸਟ ਡਰੱਗਜ਼” ਮੁਹਿੰਮ ਤਹਿਤ ਨਸ਼ਿਆ ਦੇ ਖਿਲਾਫ ਅਤੇ ਆਮ ਲੋਕਾਂ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਦੂਰ ਰਹਿਣ ਸਬੰਧੀ ਪਿੰਡ ਕਾਠਗੜ੍ਹ ਵਿੱਚ ਕੱਢੀ ਰੈਲੀ-ਕਮ-ਵਾਕਥੌਨ

ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ 
ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਜੀਆਂ ਵੱਲੋ ਰੈਲੀ-ਕਮ-ਵਾਕਥੌਨ ਨੂੰ ਹਰੀ ਝੰਡੀ ਦੇ ਦਿਖਾ ਕੇ ਕੀਤਾ ਰਵਾਨਾ । ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਕਾਰਜਕਾਰੀ ਚੇਅਰਮੈਨ ,ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਮੈਬਰ ਸਕੱਤਰ,ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਜੀਆਂ ਦੇ  ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਅਤੇ ਸੀ.ਜੇ.ਐਮ -ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਬੀ.ਐਸ. ਨਗਰ ਡਾ.ਅਮਨਦੀਪ ਜੀਆਂ ਦੀ ਅਗਵਾਈ ਹੇਠ ਮਿਤੀ 12.12.2025 ਨੂੰ ਡੀ.ਏ.ਵੀ ਸੀਨੀਅਰ ਸੰਕੈਡਰੀ ਹਾਈ ਸਕੂਲ ਕਾਠਗੜ੍ਹ ਤੋਂ ਪਿੰਡ ਕਾਠਗੜ੍ਹ, ਤਹਿਸੀਲ ਬਲਾਚੌਰ, ਸਹੀਦ ਭਗਤ ਸਿੰਘ ਨਗਰ ਤੱਕ “ਯੂਥ ਅਗੇਂਸਟ ਡਰੱਗਜ਼” ਮੁਹਿੰਮ ਤਹਿਤ  ਰੈਲੀ-ਕਮ-ਵਾਕਥੌਨ  ਕੱਢੀ ਗਈ ਅਤੇ ਸਹੁੰ ਚੁੱਕੀ ਗਈ । ਇਸ ਰੈਲੀ ਵਿੱਚ ਸਾਰੇ ਨਿਆਂਇਕ ਅਧਿਕਾਰੀ, ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਸ. ਐਸ.ਐਸ ਕੁੰਦਰਾ, ਪ੍ਰਧਾਨ ਬਾਰ ਐਸੋਸੀਏਅਨ, ਸ੍ਰੀ ਰਾਜਿੰਦਰ ਸਿੰਘ, ਸੈਕਟਰੀ, ਬਾਰ ਐਸੋਸੀਏਅਨ,  ਬਾਰ ਐਡਵੋਕੇਟਜ਼   ਸਕੂਲ ਦੇ ਵਿਦਿਆਰਥੀ ਅਤੇ ਸਾਂਝ ਕੇਂਦਰ ਦੇ ਕਰਮਚਾਰੀ ਨੇ ਭਾਗ ਲਿਆ ਗਿਆ । ਇਸ ਮੌਕੇ ਤੋਂ ਇਲਾਵਾ ਸਰਪੰਚ ਕਾਠਗੜ੍ਹ ਰੀਸੂ ਬਾਲਾ, ਸੇਵਾਦਾਰ ਸਾਈ ਕਾਲੇ ਸ਼ਾਹ, ਪ੍ਰਿੰਸੀਪਲ ਮੈਡਮ ਬਲਜਿੰਦਰ ਕੌਰ ਅਤੇ ਸਮੂਹ ਅਧਿਆਪਕਾਂ ਨੇ ਭਾਗ ਲਿਆ  । ਇਸ ਮੌਕੇ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਵੱਲੋ ਦੱਸਿਆ ਗਿਆ ਕਿ ਭਾਰਤ ਦੇ ਚੀਫ਼ ਜਸਟਿਸ ਮਾਣਯੋਗ ਜਸਟਿਸ ਸੂਰਿਆ ਕਾਂਤ ਜੀਆਂ ਦੁਆਰਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਸੰਚਾਲਿਤ “ਯੂਥ ਅਗੇਂਸਟ ਡਰੱਗਜ਼” ਮੁਹਿੰਮ  ਦਾ ਉਦਘਾਟਨ ਜ਼ਿਲ੍ਹਾ ਜੇਲ੍ਹ, ਗੁਰੂਗ੍ਰਾਮ ਤੋਂ ਮਿਤੀ 06.12.2025 ਨੂੰ ਵਰਚੁਅਲ ਤੌਰ ‘ਤੇ ਕੀਤਾ ਗਿਆ ਸੀ ਜਿਸ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਅਤੇ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਜੀਆਂ ਦੇ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਜ਼ਿਲੇ ਵਿੱਚ ਨਸ਼ਿਆ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ “ਯੂਥ ਅਗੇਂਸਟ ਡਰੱਗਜ਼” ਦੀ ਸ਼ੁਰੂ ਕੀਤੀ ਹੈ ਜੋ ਕਿ ਮਿਤੀ 06.12.2025 ਤੋਂ ਸੁਰੂ ਕੀਤੀ ਗਈ ਹੈ ਅਤੇ ਮਿਤੀ 06.01.2026 ਤੱਕ  ਚੱਲੇ ਗਈ ਅਤੇ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਦੀਆ ਟੀਮਾ ਪਿੰਡ-ਪਿੰਡ, ਸਕੂਲ , ਕਾਲਜ,  ਜ਼ੇਲ੍ਹਾ, ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਇਸ ਮੁਹਿੰਮ ਤਹਿਤ  ਆਮ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ  ਜਾਗਰੂਕਤ ਕਰਨ ਗਈਆ । ਇਸ ਤੋਂ ਇਲਾਵਾ ਉਹਨਾ ਵੱਲੋ ਕਿਹਾ ਗਿਆ ਕਿ ਇਸ “ਯੂਥ ਅਗੇਂਸਟ ਡਰੱਗਜ਼” ਮੁਹਿੰਮ ਅਤੇ  ਰੈਲੀ ਦਾ ਮੁੱਖ ਮੰਤਵ ਆਮ ਲੋਕਾਂ ਅਤੇ ਨੌਜਵਾਨਾਂ  ਨੂੰ ਨਸ਼ਿਆ ਤੋ ਦੂਰ ਰਹਿਣ ਬਾਰੇ ਜਾਗਰੂਕਤ ਕਰਨਾ ਹੈ । ਇਸ ਤੋ ਇਲਾਵਾ ਉਹਨਾਂ ਵੱਲੋ  ਯੁਵਾ ਪੀੜੀ ਨੂੰ ਸਦੇਸ਼ ਦਿੰਦੇ ਹੋਏ ਕਿਹਾ ਕਿ ਹਰ  ਇੱਕ ਨੌਜਵਾਨ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲੱਗਣਾ ਚਾਹੀਦਾ ਹੈ ਅਤੇ ਮਾੜੀ ਸੰਗਤ ਤੋਂ  ਬਚਣਾ ਚਾਹੀਦਾ ਹੈ ਅਤੇ ਨਸ਼ਿਆ ਤੋ ਦੂਰ ਰਹਿਣਾ ਚਾਹੀਦਾ ਹੈ । ਨੌਜਵਾਨਾ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾ  ਅਤੇ ਸਿਹਤਮੰਦ ਜੀਵਨ ਜਿਊਣ ਲਈ ਖੇਡਾਂ ਨੂੰ ਪਿਆਰ ਕਰਨਾ ਚਾਹੀਦਾ ਨਾ ਕਿ  ਨਸ਼ੇ ਨਾਲ । ਇਸ ਰੈਲੀ ਰਾਹੀ ਆਮ ਲੋਕਾਂ,  ਬੱਚਿਆਂ ਅਤੇ ਨੌਜਵਾਨਾਂ ਪੀੜ੍ਹੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ  ਜਾਣੂ ਕਰਵਾਇਆ ਗਿਆ  ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਨਮ ਤੋਂ ਲੈ ਕੇ ਸਿਵਿਆ ਤੱਕ
Next articleਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਜਨਵਰੀ ਤੋਂ : ਜ਼ਿਲ੍ਹਾ ਭਾਸ਼ਾ ਅਫ਼ਸਰ