HOME ਜਿਲ੍ਹਾ ਹੁਸ਼ਿਆਰਪੁਰ ਤੇ ਪਹਿਲੇ ਹੀ ਚਿੜ੍ਹੀ ਦੇ ਪੋਹਚੇ ਜਿੰਨਾ ਹੈ ਇਸਨੂੰ ਹੋਰ...

ਜਿਲ੍ਹਾ ਹੁਸ਼ਿਆਰਪੁਰ ਤੇ ਪਹਿਲੇ ਹੀ ਚਿੜ੍ਹੀ ਦੇ ਪੋਹਚੇ ਜਿੰਨਾ ਹੈ ਇਸਨੂੰ ਹੋਰ ਛੋਟਾ ਨਾ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ

2

ਆਮ ਆਦਮੀ ਪਾਰਟੀ ਦੀ ਸਰਕਾਰ ਹੁਸ਼ਿਆਰਪੁਰ ਦੇ ਲੋਕਾਂ ਨਾਲ ਧੱਕਾ ਨਾ ਕਰੇ : ਬੀਰਪਾਲ, ਹੈਪੀ, ਬੰਟੀ

ਹੁਸ਼ਿਆਰਪੁਰ,  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ, ਅਨਿਲ ਕੁਮਾਰ ਬੰਟੀ ਹਲਕਾ ਪ੍ਰਧਾਨ ਹਰਿਆਣਾ ਭੂੰਗਾ, ਚਰਨਜੀਤ ਡਾਡਾ ਅਤੇ ਵਿਪਨ ਕੁਮਾਰ ਬਿਹਾਲਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਾ ਬਣਾ ਦੇਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰੰਤੂ ਜਿਲਾ ਹੁਸ਼ਿਆਰਪੁਰ ਵਿੱਚੋਂ ਇੱਕ ਪਿੰਡ ਤਾਂ ਕੀ ਪਿੰਡ ਦੀ ਗਲੀ ਵੀ ਸ੍ਰੀ ਅਨੰਦਪੁਰ ਸਾਹਿਬ ਜ਼ਿਲਾ ਬਣਾਉਣ ਲਈ ਨਾ ਕੱਟੀ ਜਾਵੇ। ਆਗੂਆਂ ਨੇ ਕਿਹਾ ਕਿ ਜ਼ਿਲ੍ਾ ਹੁਸ਼ਿਆਰਪੁਰ ਤੇ ਪਹਿਲੇ ਹੀ ਚਿੜ੍ਹੀ ਦੇ ਪੋਹਚੇ ਜਿੰਨਾ ਜ਼ਿਲ੍ਾ ਹੈ ਇਸ ਕਰਕੇ ਜ਼ਿਲਾ ਹੁਸ਼ਿਆਰਪੁਰ ਵਿੱਚੋਂ ਕੋਈ ਵੀ ਪਿੰਡ ਕੱਟਕੇ ਕਿਸੇ ਹੋਰ ਜਿਲ੍ਹੇ ਵਿੱਚ ਪਾਉਣ ਦੀ ਹਰਗਿਜ਼ ਗਲਤੀ ਨਾ ਕੀਤੀ ਜਾਵੇ! ਉਹਨਾਂ ਕਿਹਾ ਕਿ ਅਸੀ ਜਿੰਨਾ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਸਵਾਗਤ ਕਰਦੇ ਹਾ ਉਸ ਤੋ ਚੌਗਣਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਗੜ੍ਹਸ਼ੰਕਰ ‘ਚ ਪੈਂਦੇ ਕੁੱਝ ਇਲਾਕੇ ਨੂੰ ਤੋੜ ਕੇ ਨਵੇਂ ਬਣਨ ਵਾਲੇ ਜ਼ਿਲ੍ਹੇ ਨਾਲ ਜੋੜਨ ਦਾ ਸਖ਼ਤ ਵਿਰੋਧ ਵੀ ਕਰਦੇ ਹਾ । ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਜਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਨਾਲ ਸ਼ਰ੍ਹੇਆਮ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕਾਫ਼ੀ ਛੋਟਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਦਾ ਸਫ਼ਰ ਹੁਸ਼ਿਆਰਪੁਰ ਨਾਲੋਂ ਕਿਤੇ ਵੱਧ ਹੈ ਇਸਦੇ ਚੱਲਦਿਆਂ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਾਹਿਲਪੁਰ ਤੇ ਹੋਰ ਦੂਰ ਦੁਰਾਡੇ ਦੇ ਪਿੰਡਾਂ ਤੋਂ ਆਪਣੇ ਸਾਧਨ ਤੋਂ ਬਿਨਾਂ ਆਸਾਨੀ ਨਾਲ ਪਹੁੰਚਣਾ ਬੇਹੱਦ ਮੁਸ਼ਕਿਲ ਹੈ ਕਿਉਂਕਿ ਇਕ ਤਾਂ ਸਫ਼ਰ ਵੱਧ ਹੋਵੇਗਾ ਦੂਜਾ ਪਹਾੜੀ ਤੇ ਜੰਗਲੀ ਰਸਤਾ ਹੋਣ ਕਾਰਨ ਸਮਾਂ ਵੀ ਵਧੇਰੇ ਲੱਗੇਗਾ ਅਤੇ ਇਸਦੇ ਨਾਲ ਲੁੱਟਾਂ ਖੋਹਾਂ ਦਾ ਡਰ ਵੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਿੱਖ ਧਰਮ ਦੀ ਆਸਥਾ ਦਾ ਵੱਡਾ ਕੇਂਦਰ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਇਸ ਨੂੰ ਜਾਣ ਵਾਲੇ ਰਸਤੇ ਦਾ ਸਹੀ ਢੰਗ ਨਾਲ ਨਿਰਮਾਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਸਰਕਾਰ ਨੂੰ ਅਜਿਹਾ ਫ਼ੈਸਲਾ ਨਹੀਂ ਕਰਨਾ ਚਾਹੀਦਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 29/10/2025
Next articleਪੁਲਿਸ ਪ੍ਰਸ਼ਾਸਨ ਸਚਦੇਵਾ ਸਟਾਕਸ ਫੈਮਿਲੀ ਵਾਕ ਲਈ ਪੂਰਾ ਸਹਿਯੋਗ ਦੇਵੇਗਾ : ਐਸਐਸਪੀ