
ਮੈਗਾ ਪੀ ਟੀ ਐੱਮ, ਗ੍ਰੈਜੂਏਸ਼ਨ ਸੈਰਾਮਨੀ ਤੇ ਨਵੇਂ ਦਾਖਲਿਆਂ ਸੰਬੰਧੀ ਐਨਰੋਲਮੈਂਟ ਕੰਪੇਨ ਚਲਾਉਣ ਦੇ ਅਹਿਮ ਨੁਕਤਿਆਂ ਤੇ ਵਿਚਾਰ ਚਰਚਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਜ਼ਿਲ੍ਹੇ ਦੇ ਵੱਖ ਵੱਖ ਕਲੱਸਟਰ ਇੰਚਾਰਜਾਂ (ਸੀ ਐੱਚ ਟੀ)ਦੀ ਅਹਿਮ ਮੀਟਿੰਗ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਮੈਗਾ ਪੀ ਟੀ ਐੱਮ, ਗ੍ਰੈਜੂਏਸ਼ਨ ਸੈਰਾਮਨੀ ਤੇ ਮੁੱਖ ਤੌਰ ਉਤੇ ਸਕੂਲਾਂ ਵਿੱਚ ਨਵੇਂ ਦਾਖਲਿਆਂ ਸੰਬੰਧੀ ਐਨਰੋਲਮੈਂਟ ਕੰਪੇਨ ਚਲਾਉਣ ਦੇ ਅਹਿਮ ਨੁਕਤਿਆਂ ਤੇ ਵਿਚਾਰ ਚਰਚਾ ਕਰਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਦੌਰਾਨ ਸ੍ਰੀ ਮਤੀ ਮਮਤਾ ਬਜਾਜ ਨੇ ਸਮੂਹ ਕਲੱਸਟਰ ਇੰਚਾਰਜਾਂ ਨੂੰ ਆਪਣੇ ਕਲੱਸਟਰ ਦੇ ਅਧੀਨ ਆਉਂਦੇ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਉਹਨਾਂ ਨੂੰ ਨਵੇਂ ਦਾਖਲਿਆਂ ਵਿਚ ਮਿੱਥੇ ਟੀਚਿਆਂ ਨੂੰ ਸਰ ਕਰਨ ਲਈ ਕਮਰ ਕੱਸੇ ਕਰਨ ਦੀ ਅਪੀਲ ਕੀਤੀ। ਉਹਨਾਂ ਜਿੱਥੇ ਸਮੂਹ ਸੈਂਟਰ ਹੈੱਡ ਟੀਚਰ ਨੂੰ ਆਪਣੇ ਅਧੀਨ ਆਉਂਦੇ ਸਕੂਲਾਂ ਵਿੱਚ ਰੋਜ਼ਾਨਾ ਲਗਾਤਾਰ ਵਿਜ਼ਿਟ ਕਰਨ ਦੇ ਹੁਕਮ ਜਾਰੀ ਕੀਤੇ, ਉਥੇ ਹੀ ਉਹਨਾਂ ਨੂੰ ਮਿਸ਼ਨ ਸਮਰੱਥ ਦੇ ਨਤੀਜਿਆਂ ਨੂੰ ਰਿਵਿਊ ਕਰਨ, ਪੰਜਵੀਂ ਦੇ ਸਲਾਨਾ ਮੁਲਾਂਕਣ ਸੰਬੰਧੀ ਨੰਬਰ ਈ ਪੰਜਾਬ ਤੇ ਅਪਲੋਡ ਕਰਨ, ਸਕੂਲਾਂ ਨੂੰ ਜਾਰੀ ਗ੍ਰਾਂਟਾਂ ਨੂੰ ਜਲਦ ਖਰਚ ਕਰ ਵਰਤੋਂ ਸਰਟੀਫਿਕੇਟ ਦੇਣ, ਮਿਡ ਡੇ ਮੀਲ ਦੀ ਸਾਫ ਸਫਾਈ, ਮੀਨੂੰ ਅਨੁਸਾਰ ਖਾਣਾ ਬਣਾਉਣ ਤੇ ਰੋਜ਼ਾਨਾ ਮਿਡ ਡੇ ਮੀਲ ਦਾ ਐੱਸ ਐੱਮ ਐੱਸ ਕਰਨ ਸਬੰਧੀ ਵੀ ਹਦਾਇਤ ਜਾਰੀ ਕੀਤੀ, ਉਥੇ ਹੀ 29 ਮਾਰਚ ਦਿਨ ਸ਼ਨੀਵਾਰ ਨੂੰ ਹੋ ਰਹੀ ਮੈਗਾ ਪੀ ਟੀ ਐੱਮ ਤੇ ਗ੍ਰੈਜੂਏਸ਼ਨ ਸੈਰਾਮਨੀ ਨੂੰ ਕਰਵਾਉਣ ਸਬੰਧੀ ਤਿਆਰੀਆਂ ਮੁਕੰਮਲ ਕਰਨ ਲਈ ਆਖਿਆ ਗਿਆ।ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj