ਸਮੱਰਥ ਤਹਿਤ ਜੁਲਾਈ ਟੈਸਟਿੰਗ ਦੀ ਰੈਡਮ ਜਾਂਚ ਦੇ ਨਾਲ ਨਾਲ ਮਿਡ ਡੇ ਮੀਲ ਸਾਫ ਸਫਾਈ ਨੂੰ ਜਾਂਚਿਆ
ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਸਕੂਲਾਂ ਵਿਚ ਘਾਹ ਦੀ ਵਿਸ਼ੇਸ਼ ਤੌਰ ਤੇ ਸਫ਼ਾਈ ਕੀਤੀ ਜਾਵੇ – ਮਮਤਾ ਬਜਾਜ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਤੀਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਸਿੱਖਿਆ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨਾਲ ਚੱਲ ਰਹੇ ਪ੍ਰੋਜੈਕਟ “ਸਮਰੱਥ” ਵਿੱਚ ਕੀਤੀ ਗਈ ਬੱਚਿਆਂ ਦੀ ਜੁਲਾਈ ਟੈਸਟਿੰਗ ਦੀ ਰੈਡਮ ਜਾਂਚ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀ ਮਤੀ ਮਮਤਾ ਬਜਾਜ ਦੁਆਰਾ ਸਿੱਖਿਆ ਬਲਾਕ ਨਡਾਲਾ ਦੇ ਵੱਖ ਵੱਖ ਸਕੂਲਾਂ ਜਿਨ੍ਹਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮੁਸਤਫ਼ਾਬਾਦ, ਸਰਕਾਰੀ ਐਲੀਮੈਂਟਰੀ ਸਕੂਲ ਜੱਗ, ਸਰਕਾਰੀ ਐਲੀਮੈਂਟਰੀ ਸਕੂਲ ਚੱਕੋਕੀ, ਸਰਕਾਰੀ ਐਲੀਮੈਂਟਰੀ ਸਕੂਲ ਬੁਤਾਲਾ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਬੱਚਿਆਂ ਦੀ ਅਧਿਆਪਕਾਂ ਦੁਆਰਾ ਕੀਤੀ ਜੁਲਾਈ ਟੈਸਟਿੰਗ ਦੀ ਰੈਡਿੰਮ ਜਾਂਚ ਕੀਤੀ ਗਈ। ਜਿਸ ਤੇ ਸ੍ਰੀ ਮਤੀ ਮਮਤਾ ਬਜਾਜ ਨੇ ਤਸੱਲੀ ਪ੍ਰਗਟ ਕਰਦਿਆਂ ਹੋਇਆਂ ਅਧਿਆਪਕਾਂ ਨੂੰ ਬੱਚਿਆਂ ਦੇ ਮਿੱਥੇ ਟੀਚਿਆਂ ਨੂੰ ਸਰ ਕਰਨ ਲਈ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਉਣ ਦੀ ਵਿਸ਼ੇਸ਼ ਹਦਾਇਤ ਕੀਤੀ ਤਾਂ ਜੋ ਬੱਚੇ ਸਮੱਰਥ ਦੇ ਪੂਰਨ ਟੀਚੇ ਪ੍ਰਾਪਤ ਕਰਕੇ ਜ਼ਿਲ੍ਹੇ ਕਪੂਰਥਲਾ ਨੂੰ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਿਲ ਕਰ ਸਕਣ। ਉਹਨਾਂ ਨੇ ਇਸ ਦੌਰਾਨ ਮਿਡ ਡੇ ਮੀਲ ਦੀ ਸਾਫ ਸਫਾਈ, ਖਾਣੇ ਦੀ ਗੁਣਵੱਤਾ ਤੇ ਕੁੱਕਾਂ ਦੀ ਸਫਾਈ ਦਾ ਵਿਸ਼ੇਸ਼ ਨਿਰੀਖਣ ਕੀਤਾ। ਉਹਨਾਂ ਸਮੂਹ ਅਧਿਆਪਕਾਂ ਨੂੰ ਬਦਲਦੇ ਮੀਨੂੰ ਅਨੁਸਾਰ ਹੀ ਖਾਣਾ ਬਣਾਉਣ ਦੀ ਖਾਸ ਹਦਾਇਤ ਕੀਤੀ। ਇਸ ਦੇ ਨਾਲ ਹੀ ਉਹਨਾਂ ਮਿਡ ਡੇ ਮੀਲ ਤਹਿਤ ਆਈ ਬਰਤਨਾਂ ਦੀ ਗ੍ਰਾਂਟ ਨੂੰ ਜਲਦ ਤੋਂ ਜਲਦ ਵਰਤਣ ਲਈ ਅਧਿਆਪਕਾਂ ਨੂੰ ਕਿਹਾ ।ਇਸ ਦੌਰਾਨ ਉਨ੍ਹਾਂ ਅਧਿਆਪਕਾਂ ਦੀਆਂ ਡਾਇਰੀਆਂ, ਐੱਫ ਐੱਲ ਐੱਨ ਕਿੱਟ ਨਾਲ ਗਤੀਵਿਧੀਆਂ,ਪ੍ਰੀ ਪ੍ਰਾਇਮਰੀ ਵਟਸ ਐੱਪ ਗਰੁੱਪ ਆਦਿ ਨੂੰ ਵੀ ਜਾਂਚਿਆ। ਇਸ ਨਿਰੀਖਣ ਦੌਰਾਨ ਉਨ੍ਹਾਂ ਅਧਿਆਪਕਾਂ ਨੂੰ ਐੱਸ ਐੱਮ ਸੀ ਕਮੇਟੀਆਂ ਦੀ 15 ਜੁਲਾਈ ਨੂੰ ਮਿਆਦ ਖ਼ਤਮ ਹੋਣ ਤੇ ਨਵੀਆਂ ਕਮੇਟੀਆਂ ਦਾ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਨਾਲ ਗਠਨ ਕਰਨ ਦੀ ਹਦਾਇਤ ਵੀ ਕੀਤੀ । ਇਸਦੇ ਨਾਲ ਹੀ ਉਹਨਾਂ ਸਕੂਲਾਂ ਵਿੱਚ ਬਰਸਾਤ ਦੇ ਮੌਸਮ ਵਦੇ ਮੱਦੇਨਜ਼ਰ ਸਕੂਲਾਂ ਦੇ ਗੇਟ ਜਾਂ ਸਕੂਲ ਦੇ ਅੰਦਰ ਉੱਗੇ ਘਾਹ ਦੀ ਸਫ਼ਾਈ ਕਰਨ ਦੀ ਹਦਾਇਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਨੇ ਵੀ ਪ੍ਰੀ ਪ੍ਰਾਇਮਰੀ ਵਿੱਚ ਨਵੇਂ ਸ਼ੁਰੂ ਪ੍ਰੋਜੈਕਟ ਰਾਕੇਟ ਤਹਿਤ ਆਰੰਭ ਵਟਸਐੱਪ ਗਰੁੱਪ ਜਲਦ ਬਣਾਉਣ ਲਈ ਤੇ ਉਸ ਵਿੱਚ ਸਟੇਟ ਕਮੇਟੀ ਦੇ ਦਿੱਤੇ ਨੰਬਰ ਨੂੰ ਐਂਡ ਕਰਨ ਅਧਿਆਪਕਾਂ ਨੂੰ ਕਿਹਾ। ਇਸਦੇ ਨਾਲ ਹੀ ਬਾਲ ਸਭਾਵਾਂ ਨੂੰ ਵੱਧ ਤੋਂ ਵੱਧ ਬੱਚਿਆਂ ਦੇ ਮਨ ਪ੍ਰਚਾਵੇ ਤਹਿਤ ਗਤੀਵਿਧੀਆਂ ਕਰਵਾਉਣ ਦੇ ਨਾਲ ਨਾਲ ਬਾਲ ਸਭਾ ਰਜਿਸਟਰ ਤੇ ਸਵੇਰ ਦੀ ਸਭਾ ਦਾ ਰਜਿਸਟਰ ਪੂਰਾ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



