HOME ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੁਆਰਾ ਵੱਖ ਵੱਖ ਸਕੂਲਾਂ ਵਿੱਚ ਵਿਜ਼ਿਟ 

ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੁਆਰਾ ਵੱਖ ਵੱਖ ਸਕੂਲਾਂ ਵਿੱਚ ਵਿਜ਼ਿਟ 

1
ਕੈਪਸ਼ਨ - ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ ਸਕੂਲ ਵਿਜ਼ਿਟ ਦੌਰਾਨ
ਸਮੱਰਥ ਤਹਿਤ ਜੁਲਾਈ ਟੈਸਟਿੰਗ ਦੀ ਰੈਡਮ ਜਾਂਚ ਦੇ ਨਾਲ ਨਾਲ ਮਿਡ ਡੇ ਮੀਲ ਸਾਫ ਸਫਾਈ ਨੂੰ ਜਾਂਚਿਆ 
ਐੱਸ ਐੱਮ ਸੀ ਕਮੇਟੀਆਂ ਦਾ  ਜਲਦ ਗਠਨ ਕੀਤਾ ਜਾਵੇ  – ਮਮਤਾ ਬਜਾਜ 

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ  ਤੀਸਰੀ ਜਮਾਤ  ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਸਿੱਖਿਆ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨਾਲ ਚੱਲ ਰਹੇ ਪ੍ਰੋਜੈਕਟ “ਸਮਰੱਥ” ਵਿੱਚ ਕੀਤੀ ਗਈ ਬੱਚਿਆਂ ਦੀ ਜੁਲਾਈ ਟੈਸਟਿੰਗ ਦੀ ਰੈਡਮ ਜਾਂਚ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ  ਸ਼੍ਰੀ ਮਤੀ ਮਮਤਾ ਬਜਾਜ ਦੁਆਰਾ ਵੱਖ ਵੱਖ ਸਕੂਲਾਂ ਜਿਨ੍ਹਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪੱਡੇ ਬੇਟ, ਸਰਕਾਰੀ ਐਲੀਮੈਂਟਰੀ ਸਕੂਲ ਮੰਡੇਰ ਬੇਟ, ਸਰਕਾਰੀ ਐਲੀਮੈਂਟਰੀ ਸਕੂਲ ਬੁੱਢਾ ਥੇਹ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ।  ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਬੱਚਿਆਂ ਦੀ ਅਧਿਆਪਕਾਂ ਦੁਆਰਾ ਕੀਤੀ ਜੁਲਾਈ ਟੈਸਟਿੰਗ ਦੀ ਰੈਡਿੰਮ ਜਾਂਚ ਕੀਤੀ ਗਈ। ਜਿਸ ਤੇ ਸ੍ਰੀ ਮਤੀ ਮਮਤਾ ਬਜਾਜ ਨੇ ਤਸੱਲੀ ਪ੍ਰਗਟ ਕਰਦਿਆਂ ਹੋਇਆਂ ਅਧਿਆਪਕਾਂ ਨੂੰ ਬੱਚਿਆਂ ਦੇ ਮਿੱਥੇ ਟੀਚਿਆਂ ਨੂੰ ਸਰ ਕਰਨ ਲਈ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਉਣ ਦੀ ਵਿਸ਼ੇਸ਼ ਹਦਾਇਤ ਕੀਤੀ ਤਾਂ ਜੋ ਬੱਚੇ ਸਮੱਰਥ ਦੇ ਪੂਰਨ ਟੀਚੇ ਪ੍ਰਾਪਤ ਕਰਕੇ ਜ਼ਿਲ੍ਹੇ ਕਪੂਰਥਲਾ ਨੂੰ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਿਲ ਕਰ ਸਕਣ। ਉਹਨਾਂ ਨੇ ਇਸ ਦੌਰਾਨ ਮਿਡ ਡੇ ਮੀਲ ਦੀ ਸਾਫ ਸਫਾਈ, ਖਾਣੇ ਦੀ ਗੁਣਵੱਤਾ ਤੇ ਕੁੱਕਾਂ ਦੀ ਸਫਾਈ ਦਾ ਵਿਸ਼ੇਸ਼ ਨਿਰੀਖਣ ਕੀਤਾ। ਉਹਨਾਂ ਸਮੂਹ ਅਧਿਆਪਕਾਂ ਨੂੰ ਬਦਲਦੇ ਮੀਨੂੰ ਅਨੁਸਾਰ ਹੀ ਖਾਣਾ ਬਣਾਉਣ ਦੀ ਖਾਸ ਹਦਾਇਤ ਕੀਤੀ। ਇਸ ਦੇ ਨਾਲ ਹੀ ਉਹਨਾਂ ਮਿਡ ਡੇ ਮੀਲ ਤਹਿਤ ਆਈ ਬਰਤਨਾਂ ਦੀ ਗ੍ਰਾਂਟ ਨੂੰ ਜਲਦ ਤੋਂ ਜਲਦ ਵਰਤਣ ਲਈ ਅਧਿਆਪਕਾਂ ਨੂੰ ਕਿਹਾ ‌।ਇਸ ਦੌਰਾਨ ਉਨ੍ਹਾਂ ਅਧਿਆਪਕਾਂ ਦੀਆਂ ਡਾਇਰੀਆਂ, ਐੱਫ ਐੱਲ ਐੱਨ ਕਿੱਟ ਨਾਲ ਗਤੀਵਿਧੀਆਂ,ਪ੍ਰੀ  ਪ੍ਰਾਇਮਰੀ ਵਟਸ ਐੱਪ ਗਰੁੱਪ ਆਦਿ ਨੂੰ ਵੀ ਜਾਂਚਿਆ। ਇਸ ਨਿਰੀਖਣ ਦੌਰਾਨ ਉਨ੍ਹਾਂ ਅਧਿਆਪਕਾਂ ਨੂੰ ਐੱਸ ਐੱਮ ਸੀ ਕਮੇਟੀਆਂ ਦੀ 15 ਜੁਲਾਈ ਤੱਕ ਮਿਆਦ ਖ਼ਤਮ ਹੋਣ  ਤੋਂ ਪਹਿਲਾਂ ਪਹਿਲਾਂ ਨਵੀਆਂ ਕਮੇਟੀਆਂ ਦਾ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਨਾਲ ਗਠਨ ਕਰਨ ਦੀ ਹਦਾਇਤ ਵੀ ਕੀਤੀ ‌। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਕਾਂਗਰਸ ਵਲੋਂ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ’ਚ ਇਕ ਵਿਸ਼ਾਲ ਰੋਸ ਧਰਨਾ 14 ਜੁਲਾਈ ਨੂੰ ਲੁਧਿਆਣਾ ਦੇ ਗਲਾਡਾ ਦਫਤਰ ਸਾਹਮਣੇ ਦਿੱਤਾ ਜਾਵੇਗਾ.ਗੁਰਕੀਰਤ ਸਿੰਘ ਕੋਟਲੀ
Next articleਪ੍ਰਧਾਨ ਮੰਤਰੀ ਨੇ 51 ਹਜ਼ਾਰ ਨੌਕਰੀਆਂ ਦੇਣ ਲਈ ਰੋਜ਼ਗਾਰ ਮੇਲੇ ਦੇ 16ਵੇਂ ਪੜਾਅ ਦੀ ਸ਼ੁਰੂਆਤ ਕੀਤੀ