ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਨੇ ਪ੍ਰਿੰਸੀਪਲ ਸਪਨਾ ਗੁਪਤਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਦੇ ਸਹਿਯੋਗ ਨਾਲ ਜਿਲ੍ਹੇ ਦੇ ਮੁਖੀਆਂ ਤੇ ਬਲਾਕ ਸਿੱਖਿਆ ਅਧਿਕਾਰੀਆਂ ਲਈ ਇੱਕ ਰੋਜ਼ਾ ਲੀਡਰਸ਼ਿਪ ਰੀਟਰੀਟ ਪ੍ਰੋਗਰਾਮ ਦਾ ਆਯੋਜਨ ਇੱਕ ਨਿੱਜੀ ਰੈਸਟੋਰੈਂਟ ਵਿੱਚ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਡਾਇਟ ਫੈਕਲਟੀ ਅਤੇ ਸਿਖਿਆਰਥੀਆਂ ਤੋਂ ਇਲਾਵਾ 42 ਸਕੂਲ ਪ੍ਰਿੰਸੀਪਲ ਹੈਡਮਾਸਟਰ ਅਤੇ ਬਲਾਕ ਸਿੱਖਿਆ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਡਿਪਟੀ ਡੀਨ ਡਾਕਟਰ ਵਿਜੇ ਕੁਮਾਰ ਚੇਚੀ ਨੇ ਨਵੀਂ ਵਿੱਦਿਆ ਨੀਤੀ ਸਕੂਲਾਂ ਲਈ ਇਸਦੇ ਲਾਭ ਵਿਸ਼ੇ ਉੱਤੇ ਆਪਣੀ ਪੇਸ਼ਕਾਰੀ ਦਿੱਤੀ ਅਤੇ ਸਿੱਖਿਆ ਵਿਭਾਗ ਦੇ ਹਾਜ਼ਰ ਅਧਿਕਾਰੀਆਂ ਨਾਲ ਇਸ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਕੀਤੀ। ਸੰਸਥਾ ਦੇ ਸੀਨੀਅਰ ਲੈਕਚਰਾਰ ਸ਼੍ਰੀਮਤੀ ਸੁਰਜੀਤ ਕੌਰ ਔਜਲਾ ਨੇ ਸੰਸਥਾ ਵਿੱਚ ਇਸ ਸਮੇਂ ਚੱਲ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਲੈਕਚਰਾਰ ਸ਼੍ਰੀ ਹਰਵਿੰਦਰ ਭੰਡਾਲ ਨੇ ਸੰਸਥਾ ਵਿੱਚ ਸਾਲ 2009 ਤੋਂ ਚੱਲ ਰਹੇ ਐਕਸ਼ਨ ਰਿਸਰਚ ਪ੍ਰੋਜੈਕਟਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਸਾਲ ਤੋਂ ਸ਼ੁਰੂ ਹੋ ਰਹੀ ਜਨਰਲ ਰਿਸਰਚ ਨਾਲ ਜੁੜੇ ਨੁਕਤਿਆਂ ਬਾਰੇ ਦੱਸਿਆ ਲੈਕਚਰਾਰ ਨੀਲਮ ਵਰਮਾ ਨੇ ਬਾਲਗ ਸਿੱਖਿਆ ਦੇ ਪ੍ਰੋਗਰਾਮ ਉਲਾਸ ਲਈ ਜ਼ਿਲ੍ਹਾ ਕਪੂਰਥਲਾ ਨੂੰ ਮਿਲੇ ਟੀਚੇ ਬਾਰੇ ਅੰਕੜੇ ਸਾਂਝੇ ਕੀਤੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਨੇ ਇਸ ਪ੍ਰੋਗਰਾਮ ਦੇ ਮੰਤਵ ਦੀ ਸ਼ਲਾਘਾ ਕਰਦਿਆਂ ਸਾਰੇ ਸਕੂਲ ਮੁਖੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ। ਪ੍ਰਿੰਸੀਪਲ ਸਪਨਾ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਹਾਜ਼ਰੀਨ ਨੂੰ ਪ੍ਰੋਗਰਾਮ ਦੌਰਾਨ ਚੁਸਤ ਰੱਖਣ ਲਈ ਇੱਕ ਪ੍ਰੇਰਨਾ ਮਈ ਗਤੀਵਿਧੀ ਵੀ ਕਰਵਾਈ ਗਈ। ਜਿਸ ਵਿੱਚ ਸਾਰੇ ਸਕੂਲ ਮੁਖੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



